Duplicate voter card number resolvedਚੋਣ ਕਮਿਸ਼ਨ ਨੇ ਇੱਕੋ ਜਿਹੇ ਨੰਬਰਾਂ ਵਾਲੇ ਵੋਟਰ ਕਾਰਡਾਂ ਦਾ ਮਸਲਾ ਕੀਤਾ ਹੱਲ
07:03 PM May 13, 2025 IST
ਨਵੀਂ ਦਿੱਲੀ, 13 ਮਈ
ਚੋਣ ਕਮਿਸ਼ਨ ਨੇ ਇੱਕੋ ਜਿਹੇ ਨੰਬਰਾਂ ਵਾਲੇ ਵੋਟਰ ਆਈਡੀ ਕਾਰਡਾਂ ਦਾ ਮਸਲਾ ਹੱਲ ਕਰਦਿਆਂ ਅਜਿਹੇ ਕਾਰਡ ਧਾਰਕਾਂ ਨੂੰ ਨਵੇਂ ਨੰਬਰਾਂ ਵਾਲੇ ਨਵੇਂ ਵੋਟਰ ਆਈਡੀ ਕਾਰਡ ਜਾਰੀ ਕਰ ਦਿੱਤੇ ਹਨ। ਸੂਤਰਾਂ ਨੇ ਕਿਹਾ ਕਿ ਇੱਕੋ ਜਿਹੇ ਵੋਟਰ ਫੋਟੋ ਪਛਾਣ ਪੱਤਰ ਜਾਂ ਈਪੀਆਈਸੀ ਨੰਬਰਾਂ ਦੇ ਮਾਮਲੇ ਬਹੁਤ ਘੱਟ ਸਨ। ਤਸਦੀਕ ਦੌਰਾਨ ਪਤਾ ਲੱਗਾ ਕਿ ਇੱਕੋ ਜਿਹੇ ਈਪੀਆਈਸੀ ਨੰਬਰ ਵਾਲੇ ਲੋਕ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅਤੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦੇ ਵੋਟਰ ਸਨ। ਉਨ੍ਹਾਂ ਕਿਹਾ ਕਿ ਹਰ ਵੋਟਰ ਦਾ ਨਾਮ ਉਸ ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ਵਿੱਚ ਹੁੰਦਾ ਹੈ, ਜਿੱਥੋਂ ਦਾ ਉਹ ਵਸਨੀਕ ਹੈ। ਇੱਕੋ ਜਿਹੇ ਨੰਬਰ ਦਾ ਈਪੀਆਈਸੀ ਹੋਣ ਕਰਕੇ ਕਦੇ ਵੀ ਅਜਿਹੇ ਵਿਅਕਤੀ ਨੂੰ ਕਿਸੇ ਹੋਰ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਦਾ ਮੌਕਾ ਨਹੀਂ ਮਿਲਦਾ। ਇਸ ਤਰ੍ਹਾਂ ਇੱਕੋ ਜਿਹੇ ਈਪੀਆਈਸੀ ਦਾ ਮੁੱਦਾ ਕਿਸੇ ਵੀ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ।
Advertisement
Advertisement
Advertisement