ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁੱਲੇਵਾਲਾ ਦੀ ਤਸਨੀਮ ਢਿੱਲੋਂ ਨੇ ਸੋਨੇ ਦੇ 7 ਤਗ਼ਮੇ ਜਿੱਤੇ

10:32 AM Nov 22, 2024 IST
ਅਥਲੀਟ ਤਸਨੀਮ ਢਿੱਲੋਂ ਨਾਲ ਉਸ ਦਾਦਾ ਹਰਿੰਦਰ ਸਿੰਘ ਢਿੱਲੋਂ ਤੇ ਕੋਚ ਹਰਨੇਕ।

ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 21 ਨਵੰਬਰ
ਪਿੰਡ ਦੁੱਲੇਵਾਲਾ ਦੀ ਹੋਣਹਾਰ ਧੀ ਤਸਨੀਮ ਕੌਰ ਢਿੱਲੋਂ (ਪੁੱਤਰੀ ਰਾਜਵਿੰਦਰ ਸਿੰਘ ਢਿੱਲੋਂ) ਨੇ ਪੰਜਾਬ ਪੱਧਰੀ ਅਥਲੈਟਿਕ ਮੁਕਾਬਲਿਆਂ ਦੌਰਾਨ 7 ਸੋਨੇ ਦੇ ਤਗਮੇ ਹਾਸਲ ਕਰਕੇ ਆਪਣੇ ਪਿੰਡ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਲੜਕੀ ਦੇ ਦਾਦਾ ਹਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਤਸਨੀਮ ਨੇ ਲੁਧਿਆਣਾ ਵਿੱਚ ਹੋਈ ਜੂਨੀਅਰ ਓਪਨ ਪੰਜਾਬ ਅਥਲੈਟਿਕ ਚੈਂਪੀਅਨਸ਼ਿਪ ਦੌਰਾਨ 80 ਮੀਟਰ ਹਰਡਲ ਦੌੜ, ਖੇਡਾਂ ਵਤਨ ਪੰਜਾਬ ਦੀਆਂ ਦੌਰਾਨ 400 ਮੀਟਰ ਹਰਡਲ ਦੌੜ, 100 ਮੀਟਰ ਹਰਡਲ, 4×400 ਮੀਟਰ ਰੀਲੇਅ ਦੌੜ, 68ਵੀਆਂ ਸਕੂਲ ਸਟੇਟ ਖੇਡਾਂ ‘ਚ 400 ਮੀਟਰ ਹਰਡਲ ਦੌੜ, 100 ਮੀਟਰ ਹਰਡਲ ਅਤੇ 4×400 ਮੀਟਰ ਰੀਲੇਅ ਦੌੜ ‘ਚ ਸੋਨੇ ਦੇ 7 ਤਗ਼ਮੇ ਪ੍ਰਾਪਤ ਕੀਤੇ ਹਨ। ਉਸ ਨੇ ਬੀਤੇ 2 ਸਾਲਾਂ ’ਚ ਪੰਜਾਬ ਪੱਧਰੀ ਵੱਖ-ਵੱਖ ਮੁਕਾਬਲਿਆਂ ’ਚ ਸੋਨੇ ਤੇ ਚਾਂਦੀ ਦੇ 12 ਤਗ਼ਮੇ ਜਿੱਤੇ ਹਨ। ਅਕਾਲ ਅਕੈਡਮੀ ਭਦੌੜ ਵਿੱਚ ਦੱਸਵੀਂ ’ਚ ਪੜ੍ਹ ਰਹੀ ਤਸਨੀਮ ਪਬਲਿਕ ਸਟੇਡੀਅਮ ਭਦੌੜ ਵਿੱਚ ਕੋਚ ਹਰਨੇਕ ਸਿੰਘ ਭਾਈਰੂਪਾ ਤੋਂ ਸਿਖਲਾਈ ਪ੍ਰਾਪਤ ਕਰ ਰਹੀ ਹੈ। ਤਸਨੀਮ ਹੁਣ ਲਖਨਊ ਵਿਖੇ ਹੋ ਰਹੀ ਸਕੂਲ ਨੈਸ਼ਨਲ ਚੈਂਪੀਅਨਸ਼ਿਪ ਤੇ ਉੜੀਸਾ ਵਿਖੇ ਹੋ ਰਹੀ ਜੂਨੀਅਰ ਨੈਸ਼ਨਲ ਅਥਲੈਟਿਕ ਚੈਂਪੀਅਨਸ਼ਿਪ ’ਚ ਭਾਗ ਲਵੇਗੀ।

Advertisement

Advertisement