ਡਿਊਕ ਆਫ ਐਡਿਨਬਰਾ ਪ੍ਰਿੰਸ ਐਡਵਰਡ ਤਿੰਨ ਰੋਜ਼ਾ ਯਾਤਰਾ ’ਤੇ ਭਾਰਤ ਪੁੱਜੇ
06:20 AM Feb 03, 2025 IST
Advertisement
ਨਵੀਂ ਦਿੱਲੀ: ਡਿਊਕ ਆਫ ਐਡਿਨਬਰਾ ਪ੍ਰਿੰਸ ਐਡਵਰਡ ਤਿੰਨ ਰੋਜ਼ਾ ਯਾਤਰਾ ’ਤੇ ਅੱਜ ਭਾਰਤ ਪੁੱਜੇ। ਇੱਕ ਬਿਆਨ ਅਨੁਸਾਰ ਇਹ ਯਾਤਰਾ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਦੁਨੀਆ ਭਰ ’ਚ ਗ਼ੈਰ-ਰਸਮੀ ਸਿੱਖਿਆ ਦੇ ਲਾਭ ਨੂੰ ਹੁਲਾਰਾ ਦੇਣ ’ਤੇ ਕੇਂਦਰਿਤ ਹੈ। ਆਪਣੀ ਯਾਤਰਾ ਦੌਰਾਨ ਪ੍ਰਿੰਸ ਐਡਵਰਡ ‘ਦਿ ਡਿਊਕ ਆਫ ਐਡਿਨਬਰਾ’ ਦੇ ਕੌਮਾਂਤਰੀ ਪੁਰਸਕਾਰ ਦਾ ਪ੍ਰਚਾਰ ਕਰਨ ਲਈ ਮੁੰਬਈ ਤੇ ਦਿੱਲੀ ਦੀ ਯਾਤਰਾ ਕਰਨਗੇ। ਉਹ ਯੂਕੇ ਤੇ ਭਾਰਤ ਨੂੰ ਜੋੜਨ ਵਾਲੇ ਸਮਾਗਮਾਂ ’ਚ ਹਿੱਸਾ ਲੈਣਗੇ। ਭਾਰਤ ’ਚ ਬਰਤਾਨਵੀ ਹਾਈ ਕਮਿਸ਼ਨ ਨੇ ਐਕਸ ’ਤੇ ਕਿਹਾ, ‘ਡਿਊਕ ਆਫ ਐਡਿਨਬਰਾ ਦੇ ਕੌਮਾਂਤਰੀ ਪੁਰਸਕਾਰ ਰਾਹੀਂ ਦੁਨੀਆ ਭਰ ਦੇ ਨੌਜਵਾਨਾਂ ਤੇ ਗ਼ੈਰ-ਰਸਮੀ ਸਿੱਖਿਆ ਦੇ ਲਾਭਾਂ ਨੂੰ ਹੁਲਾਰਾ ਦੇਣ ਲਈ ਪ੍ਰਿੰਸ ਐਡਵਰਡ ਤਿੰਨ ਰੋਜ਼ਾ ਯਾਤਰਾ ’ਤੇ ਭਾਰਤ ਵਿੱਚ ਹਨ।’ -ਏਐੱਨਆਈ
Advertisement
Advertisement
Advertisement