ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੁੱਗਰੀ-ਢੋਟੀਆਂ ਸੜਕ ਰਾਹਗੀਰਾਂ ਲਈ ਬਣੀ ਮੁਸੀਬਤ ਦਾ ਸਬੱਬ

08:38 AM Jan 22, 2024 IST
ਸੰਪਰਕ ਸੜਕ ਦੇ ਨਿਰਮਾਣ ਦੇ ਕੰਮ ਦਾ ਰੱਖਿਆ ਹੋਇਆ ਨੀਂਹ ਪੱਥਰ।

ਗੁਰਬਖਸ਼ਪੁਰੀ
ਤਰਨ ਤਾਰਨ, 21 ਜਨਵਰੀ
ਇਲਾਕੇ ਦੇ ਪਿੰਡ ਡੁੱਗਰੀ ਤੋਂ ਢੋਟੀਆਂ ਤੱਕ ਦੀ ਦੋ ਕਿਲੋਮੀਟਰ ਦੀ ਸੰਪਰਕ ਸੜਕ ਦਾ ਕਰੀਬ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਕੰਮ ਅੱਜ ਤੱਕ ਵੀ ਮੁਕੰਮਲ ਨਾ ਹੋਣ ਕਰ ਕੇ ਇਲਾਕੇ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਸ਼ਹੀਦ ਭਗਤ ਸਿੰਘ ਸਮਾਜ ਭਲਾਈ ਅਤੇ ਸੱਭਿਆਚਾਰਕ ਕਲੱਬ ਢੋਟੀਆਂ ਦੇ ਚੇਅਰਮੈਨ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਾਲਾਂ ਤੋਂ ਪੂਰੀ ਤਰ੍ਹਾਂ ਨਾਲ ਨਕਾਰਾ ਬਣ ਚੁੱਕੀ ਇਸ ਸੜਕ ਦੀ ਮੁੜ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਤਤਕਾਲੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ 21 ਜੂਨ 2021 ਨੂੰ ਰੱਖਿਆ ਸੀ।
ਇਸ ਸੜਕ ’ਤੇ ਮਿੱਟੀ ਅਤੇ ਪੱਥਰ ਪਾ ਦਿੱਤਾ ਗਿਆ ਸੀ ਪਰ ਉਸ ਤੋਂ ਅੱਗੇ ਦਾ ਕੰਮ ਅੱਜ ਤਕ ਨਹੀਂ ਕੀਤਾ ਗਿਆ। ਇਸ ਕਰ ਕੇ ਇਸ ਸੜਕ ’ਤੇ ਵਾਹਨਾਂ ਆਦਿ ਦੇ ਲੰਘਣ ਨਾਲ ਦਿਨ ਭਰ ਇੱਥੇ ਧੂੜ-ਘੱਟਾ ਉੱਡਦਾ ਰਹਿੰਦਾ ਹੈ| ਮੀਂਹਾਂ ਦੇ ਦਿਨਾਂ ਦੌਰਾਨ ਸੜਕ ’ਤੇ ਚਿੱਕੜ ਲੋਕਾਂ ਲਈ ਹੋਰ ਵੀ ਸਮੱਸਿਆ ਬਣ ਜਾਂਦਾ ਹੈ| ਉਨ੍ਹਾਂ ਕਿਹਾ ਕਿ ਇਲਾਕੇ ਦੇ ਵਸਨੀਕਾਂ ਨੇ ਇਹ ਮਾਮਲਾ ਸਰਕਾਰ ਦੇ ਆਗੂਆਂ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਕਈ ਵਾਰ ਧਿਆਨ ਵਿੱਚ ਲਿਆਂਦਾ ਹੈ ਪਰ ਅਧਿਕਾਰੀ ਇਸ ’ਤੇ ਲੁੱਕ ਪਾ ਕੇ ਕੰਮ ਮੁਕੰਮਲ ਨਹੀਂ ਕਰ ਰਹੇ| ਇਸ ਸੜਕ ਤੋਂ ਜਿਣਸ ਲੈ ਕੇ ਮੰਡੀ ਨੂੰ ਜਾਂਦੇ ਹੋਏ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਆਦਿ ਦੇ ਟਾਇਰ ਅਕਸਰ ਹੀ ਨੁਕਸਾਨੇ ਜਾਂਦੇ ਹਨ। ਵੱਟੇ ਉੱਖੜ ਜਾਣ ਕਾਰਨ ਇਸ ਸੜਕ ’ਤੇ ਬੱਸਾਂ ਵਾਲੇ ਵੀ ਆਉਣ ਤੋਂ ਡਰ ਮਹਿਸੂਸ ਕਰਦੇ ਹਨ| ਇਲਾਕੇ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਇਸ ਸੜਕ ਦੀ ਮੁਰੰਮਤ ਦਾ ਕੰਮ ਬਿਨਾਂ ਦੇਰੀ ਦੇ ਮੁਕੰਮਲ ਕੀਤੇ ਜਾਣ ਦੀ ਮੰਗ ਕੀਤੀ ਹੈ|

Advertisement

ਵਿਧਾਇਕ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਅੱਜ

ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਇਸ ਲਿੰਕ ਰੋਡ ਨੂੰ ਕੁਝ ਚਿਰ ਪਹਿਲਾਂ ਦਾ ਬਣਾਉਣ ਲਈ ਟੈਂਡਰ ਕਾਲ ਕੀਤਾ ਸੀ ਪਰ ਕਿਸੇ ਕਾਰਨ ਕਰ ਕੇ ਠੇਕੇਦਾਰ ਦੇ ਬਲੈਕ ਲਿਸਟ ਕਰ ਦੇਣ ਮਗਰੋਂ ਇਸ ਸੜਕ ਦਾ ਕੰਮ ਲਟਕ ਗਿਆ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਅੰਦਰ ਵਧੇਰੇ ਸੰਪਰਕ ਸੜਕਾਂ ਦਾ ਕੰਮ ਪੰਚਾਇਤੀ ਰਾਜ ਵੱਲੋਂ ਕਰ ਦਿੱਤਾ ਗਿਆ ਹੈ ਅਤੇ ਇਸ ਸੜਕ ਕੰਮ ਕਰਵਾਉਣ ਲਈ ਉਨ੍ਹਾਂ ਅਧਿਕਾਰੀਆਂ ਨੂੰ ਸੋਮਵਾਰ ਨੂੰ ਆਪਣੇ ਦਫ਼ਤਰ ਬੁਲਾਇਆ ਹੈ ਅਤੇ ਇਸ ਕੰਮ ਦੇ ਤੁਰੰਤ ਸ਼ੁਰੂ ਕਰ ਦੇਣ ਉਮੀਦ ਕੀਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਇਸ ਸੜਕ ਦੇ ਖ਼ਰਾਬ ਹੋਣ ਕਰ ਕੇ ਉਨ੍ਹਾਂ ਨੂੰ ਖ਼ੁਦ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|

Advertisement
Advertisement
Advertisement