ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੈਕਟਰ-82 ਦੇ ਰੇਲਵੇ ਪੁਲ ਨੇੜੇ ਲੱਗਦੇ ਜਾਮ ਕਾਰਨ ਰਾਹਗੀਰ ਔਖੇ

06:32 AM Oct 24, 2024 IST
ਸੈਕਟਰ-82 ਵਿੱਚ ਰੇਲਵੇ ਪੁਲ ਨੇੜੇ ਏਅਰਪੋਰਟ ਸੜਕ ’ਤੇ ਲੱਗੇ ਜਾਮ ਵਿੱਚ ਫਸੇ ਵਾਹਨ ਚਾਲਕ। -ਫੋਟੋ: ਸੋਢੀ

ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 23 ਅਕਤੂਬਰ
ਮੁਹਾਲੀ ਕੌਮਾਂਤਰੀ ਹਵਾਈਅੱਡੇ ਵਾਲੀ ਸੜਕ ’ਤੇ ਬੇਹਿਸਾਬ ਆਵਾਜਾਈ ਹੋਣ ਕਾਰਨ ਹਰ ਸਮੇਂ ਵਾਹਨਾਂ ਦਾ ਜਾਮ ਲੱਗਾ ਰਹਿੰਦਾ ਹੈ। ਸੈਕਟਰ-82 ਸਥਿਤ ਜੇਐੱਲਪੀਐੱਲ ਨੇੜੇ ਰੇਲਵੇ ਪੁਲ ਦੇ ਥੱਲੇ ਸੜਕ ’ਤੇ ਹਰ ਸਮੇਂ ਲੱਗਦੇ ਇਸ ਜਾਮ ਕਾਰਨ ਸ਼ਹਿਰ ਵਾਸੀ ਅਤੇ ਹੋਰ ਰਾਹਗੀਰ ਡਾਢੇ ਦੁੱਖੀ ਹਨ। ਟਰੈਫ਼ਿਕ ਜਾਮ ਕਾਰਨ ਰੋਜ਼ਾਨਾ ਸਰਕਾਰੀ ਮੁਲਾਜ਼ਮ ਦਫ਼ਤਰਾਂ ਅਤੇ ਵਿਦਿਆਰਥ ਸਕੂਲ-ਕਾਲਚ ਪਹੁੰਚਣ ਤੋਂ ਲੇਟ ਹੁੰਦੇ ਹਨ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ਼ਹਿਰੀ ਵਿਕਾਸ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਬਦਲਵੇਂ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਡੀਸੀ ਮੁਹਾਲੀ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਵੀ ਪੱਤਰ ਭੇਜਿਆ ਗਿਆ ਹੈ।
ਸ੍ਰੀ ਬੇਦੀ ਨੇ ਕਿਹਾ ਕਿ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਰੀਅਲ ਐਸਟੇਟ ਦਫ਼ਤਰ ਨੇੜੇ ਰੇਲਵੇ ਪੁਲ ਥੱਲੇ ਰੋਜ਼ਾਨਾ ਲੰਬੇ ਜਾਮ ਲੱਗਦੇ ਹਨ ਕਿਉਂਕਿ ਇੱਥੋਂ ਸੈਕਟਰ-82 ਅਤੇ ਸੈਕਟਰ-82 ਵਾਲੇ ਪਾਸਿਓਂ ਮੁਹਾਲੀ ਸ਼ਹਿਰ ਅਤੇ ਜ਼ੀਰਕਪੁਰ ਤੇ ਡੇਰਾਬੱਸੀ ਜਾਣ ਲਈ ਐਂਟਰੀ ਬਹੁਤ ਛੋਟੀ ਹੈ ਜਦੋਂਕਿ ਇਸ ਤੋਂ ਪਿੱਛੇ ਸੜਕਾਂ ਚੌੜੀਆਂ ਹਨ ਪ੍ਰੰਤੂ ਪੁਲ ਨੇੜੇ ਸੜਕ ਤੰਗ ਹੋ ਜਾਂਦੀ ਹੈ। ਇੱਥੇ ਰੋਜ਼ਾਨਾ ਸਵੇਰੇ-ਸ਼ਾਮ ਜਾਮ ਲੱਗਾ ਰਹਿੰਦਾ ਹੈ। ਕਈ ਵਾਰ ਮਰੀਜ਼ ਲੈ ਕੇ ਜਾ ਰਹੀ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਜਾਮ ਵਿੱਚ ਫਸੀਆਂ ਰਹਿੰਦੀਆਂ ਹਨ। ਡਿਪਟੀ ਮੇਅਰ ਨੇ ਕਿਹਾ ਕਿ ਪਹਿਲਾਂ ਜ਼ੀਰਕਪੁਰ, ਡੇਰਾਬੱਸੀ, ਦਿੱਲੀ ਜਾਂ ਅੰਬਾਲਾ ਜਾਣ ਵਾਲੇ ਲੋਕ ਵਾਇਆ ਚੰਡੀਗੜ੍ਹ ਜਾਂ ਬਨੂੜ ਰਾਹੀਂ ਜਾਂਦੇ ਸੀ ਪ੍ਰੰਤੂ ਜਦੋਂ ਤੋਂ 200 ਫੁੱਟ ਚੌੜੀ ਇਹ ਸੜਕ ਬਣੀ ਹੈ, ਇਹ ਸਾਰੀ ਟਰੈਫ਼ਿਕ ਇੱਥੋਂ ਲੰਘਣੀ ਸ਼ੁਰੂ ਹੋ ਗਈ ਹੈ। ਇਸ ਕਰ ਕੇ ਹਰ ਸਮੇਂ ਇੱਥੇ ਜਾਮ ਵਰਗੀ ਸਥਿਤੀ ਰਹਿੰਦੀ ਹੈ। ਟਰੱਫਿਕ ਲਾਈਟਾਂ ’ਤੇ ਕਾਫ਼ੀ ਸਮਾਂ ਖੜ੍ਹੇ ਹੋਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਢੁਕਵਾਂ ਹੱਲ ਕੀਤਾ ਜਾਵੇ।

Advertisement

Advertisement