For the best experience, open
https://m.punjabitribuneonline.com
on your mobile browser.
Advertisement

ਹੜਤਾਲ ਕਾਰਨ ਮੋਰਿੰਡਾ ਮੰਡੀ ਵਿੱਚ ਸ਼ੁਰੂ ਨਾ ਹੋਈ ਖ਼ਰੀਦ

08:01 AM Oct 03, 2024 IST
ਹੜਤਾਲ ਕਾਰਨ ਮੋਰਿੰਡਾ ਮੰਡੀ ਵਿੱਚ ਸ਼ੁਰੂ ਨਾ ਹੋਈ ਖ਼ਰੀਦ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ ਤੇ ਹੋਰ ਗੱਲ ਕਰਦੇ ਹੋਏ।
Advertisement

ਸੰਜੀਵ ਤੇਜਪਾਲ
ਮੋਰਿੰਡਾ, 2 ਅਕਤੂਬਰ
ਪੰਜਾਬ ਸਰਕਾਰ ਵੱਲੋਂ ਭਾਵੇਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਆੜ੍ਹਤੀ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਕੀਤੀ ਹੜਤਾਲ ਕਾਰਨ ਖ਼ਰੀਦ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਨਾ ਹੀ ਕੋਈ ਕਿਸਾਨ ਦਾਣਾ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਆਇਆ ਹੈ। ਇਸ ਸਬੰਧੀ ਗੱਲ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਆੜ੍ਹਤੀਆਂ ਦੀਆਂ ਮੰਗਾਂ ਸਬੰਧੀ ਗੰਭੀਰ ਨਹੀਂ ਹੈ।
ਇਸੇ ਦੌਰਾਨ ਅਕਾਲੀ ਦਲ ਦੀ ਪੀਏਸੀ ਦੇ ਮੈਂਬਰ ਜਗਪਾਲ ਸਿੰਘ ਜੌਲੀ, ਜਨਰਲ ਕੌਂਸਲ ਮੈਂਬਰ ਜਥੇਦਾਰ ਜਗਰਾਜ ਸਿੰਘ ਮਾਨਖੇੜੀ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰ ਅਤੇ ਯੂਥ ਆਗੂ ਦਵਿੰਦਰ ਸਿੰਘ ਮਝੈਲ ਨੇ ਕਿਹਾ ਕਿ ਮੰਡੀ ਵਿੱਚ ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਨਾ ਸਫ਼ਾਈ ਤੇ ਨਾ ਹੀ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਰਵਿੰਦਰ ਸਿੰਘ ਨੇ ਕਿਹਾ ਕਿ ਕਮੇਟੀ ਵੱਲੋਂ ਕਿਸਾਨਾਂ ਨੂੰ ਫ਼ਸਲ ਲਿਆਉਣ ਸਮੇਂ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ, ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ।

Advertisement

ਮੰਡੀਆਂ ਵਿੱਚ ਖੱਜਲ-ਖ਼ੁਆਰ ਹੋ ਰਹੇ ਨੇ ਕਿਸਾਨ
ਬਨੂੜ (ਪੱਤਰ ਪ੍ਰੇਰਕ): ਸਥਾਨਕ ਅਨਾਜ ਮੰਡੀ ਵਿੱਚ ਅੱਜ ਦੂਜੇ ਦਿਨ ਵੀ ਝੋਨੇ ਦੀ ਸਰਕਾਰੀ ਖ਼ਰੀਦ ਆਰੰਭ ਨਹੀਂ ਹੋ ਸਕੀ। ਮੰਡੀ ’ਚ ਝੋਨੇ ਦੀ ਆਮਦ ਵਧਣੀ ਆਰੰਭ ਹੋ ਗਈ ਹੈ ਤੇ ਅੱਜ ਵੀ ਕਈ ਟਰਾਲੀਆਂ ਝੋਨਾ ਆਇਆ। ਅੱਜ ਸਵੇਰੇ ਜ਼ਿਲ੍ਹੇ ਦੇ ਡੀਐੱਫਐੱਸਸੀ ਵਿਜੇ ਸਿੰਗਲਾ, ਪਨਗਰੇਨ ਦੇ ਇੰਸਪੈਕਟਰ ਦੀਪਕ ਸਿਨਹਾ, ਮਾਰਕੀਟ ਕਮੇਟੀ ਦੇ ਸੈਕਟਰੀ ਕਮਲਜੀਤ ਸਿੰਘ ਨੇ ਝੋਨੇ ਦੀ ਇੱਕ ਢੇਰੀ ਦੀ ਖ਼ਰੀਦ ਕਰਾ ਦਿੱਤੀ ਸੀ ਪਰ ਆੜ੍ਹਤੀਆਂ ਵੱਲੋਂ ਜਵਾਬ ਦੇਣ ’ਤੇ ਇਹ ਢੇਰੀ ਵੀ ਦਰਜ ਨਹੀਂ ਹੋ ਸਕੀ। ਦੁਪਹਿਰ ਸਮੇਂ ਏਡੀਸੀ ਵਿਰਾਜ ਤਿੜਕੇ ਨੇ ਵੀ ਮੰਡੀ ਦਾ ਦੌਰਾ ਕੀਤਾ ਪਰ ਸ਼ੈੱਲਰ ਮਾਲਕਾਂ ਤੇ ਆੜ੍ਹਤੀਆਂ ਦੀ ਹੜਤਾਲ ਕਾਰਨ ਖ਼ਰੀਦ ਆਰੰਭ ਨਹੀਂ ਹੋ ਸਕੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਕਿਰਪਾਲ ਸਿੰਘ ਸਿਆਊ, ਮਨਜੀਤ ਸਿੰਘ ਤੰਗੌਰੀ, ਲਖਵਿੰਦਰ ਸਿੰਘ ਕਰਾਲਾ, ਜੱਗੀ ਕਰਾਲਾ, ਤਰਲੋਚਨ ਸਿੰਘ ਨੰਡਿਆਲੀ, ਸਤਨਾਮ ਸਿੰਘ ਸੱਤਾ ਖਲੌਰ ਆਦਿ ਨੇ ਪੰਜਾਬ ਸਰਕਾਰ ਨੂੰ ਸ਼ੈਲਰਾਂ ਤੇ ਆੜਤੀਆਂ ਦੇ ਮਾਮਲੇ ਹੱਲ ਕਰਕੇ ਬਿਨ੍ਹਾਂ ਕਿਸੇ ਦੇਰੀ ਤੋਂ ਖਰੀਦ ਆਰੰਭ ਕਰਨ ਲਈ ਕਿਹਾ ਹੈ।

Advertisement

Advertisement
Author Image

Advertisement