ਮੀਂਹ ਕਾਰਨ ਮਜ਼ਦੂਰ ਪਰਿਵਾਰ ਦਾ ਕਮਰਾ ਡਿੱਗਿਆ
11:03 AM Jul 25, 2023 IST
ਅਜਨਾਲਾ: ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਬੱਲ ਲੱਬੇ ’ਚ ਮੀਂਹ ਕਾਰਨ ਮਜ਼ਦੂਰ ਪਰਿਵਾਰ ਦਾ ਕਮਰਾ ਢਹਿ ਗਿਆ। ਇਸ ਕਾਰਨ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹੈ। ਪੀੜਤ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਕੋਈ ਪੱਕਾ ਰੁਜ਼ਗਾਰ ਨਹੀਂ ਹੈ। ਉਹ ਰੋਜ਼ਾਨਾਂ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਭਾਰੀ ਬਰਸਾਤ ਕਾਰਨ ਉਸ ਦਾ ਕਮਰਾ ਢਹਿ ਗਿਆ। ਉਨ੍ਹਾਂ ਦੱਸਿਆ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਕਾਰਨ ਉਸ ਵੱਲੋਂ ਮੁਸ਼ਕਲ ਨਾਲ ਕਮਰਾ ਤਿਆਰ ਕੀਤਾ ਗਿਆ ਸੀ, ਇਸ ਨੂੰ ਦੁਬਾਰਾ ਤਿਆਰ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ। ਬਲਦੇਵ ਸਿੰਘ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਉਸ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। -ਪੱਤਰ ਪ੍ਰੇਰਕ
Advertisement
Advertisement