ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਨੌਰੀ ਕਲਾਂ ਵਿੱਚ ਟੋਭਾ ਓਵਰਫਲੋਅ ਹੋਣ ਕਾਰਨ ਪਾਣੀ ਸੜਕਾਂ ਉੱਤੇ ਆਇਆ

10:40 AM May 11, 2024 IST
ਘਨੌਰੀ ਕਲਾਂ ’ਚ ਸ਼ੇਰਪੁਰ-ਧੂਰੀ ਸੜਕ ਦੇ ਡੂੰਘੇ ਟੋਇਆਂ ’ਚ ਭਰਿਆ ਗੰਦਾ ਪਾਣੀ।

ਬੀਰਬਲ ਰਿਸ਼ੀ
ਸ਼ੇਰਪੁਰ, 10 ਮਈ
ਘਨੌਰੀ ਕਲਾਂ ਵਿੱਚ ਟੋਭਾ ਓਵਰਫਲੋਅ ਹੋਣ ਕਾਰਨ ਲਟੀਆ ਪੱਤੀ ਦੇ ਪਿੰਡ ਅੰਦਰਲੇ ਚੌਰਸਤੇ ਵਾਲੀ ਸੜਕ ’ਤੇ ਗੰਦਾ ਪਾਣੀ ਭਰ ਗਿਆ ਹੈ। ਇਸ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ ਜਦੋਂ ਕਿ ਪਿੰਡ ਵਿੱਚ ਹੀ ਕਈ ਦਿਨਾਂ ਤੋਂ ਸ਼ੇਰਪੁਰ-ਧੂਰੀ ਮੁੱਖ ਸੜਕ ’ਤੇ ਪਏ ਡੂੰਘੇ ਟੋਇਆਂ ਵਿੱਚ ਬਿਨਾਂ ਕਿਸੇ ਮੀਂਹ ਕਣੀ ਤੋਂ ਭਰੇ ਪਾਣੀ ਭਰਿਆ ਰਹਿੰਦਾ ਹੈ।
ਘਨੌਰੀ ਕਲਾਂ ਦੀ ਲਟੀਆ ਪੱਤੀ ਦੇ ਵਸਨੀਕ ਰਜਤ ਸ਼ਰਮਾ ਨੇ ਦੱਸਿਆ ਕਿ ਚੌਰਸਤੇ ਵਿੱਚ ਨਾਲੇ-ਨਾਲੀਆਂ ਦਾ ਗੰਦਾ ਪਾਣੀ ਪਿੰਡ ਅੰਦਰਲੀ ਸੜਕ ’ਤੇ ਆ ਗਿਆ ਹੈ ਜਿਸ ਨਾਲ ਜਿੱਥੇ ਆਮ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਗਿਆ ਹੈ ਉੱਥੇ ਗੰਦੇ ਪਾਣੀ ਦੀ ਉੱਠ ਰਹੀ ਬੁਦਬੂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਇਸੇ ਤਰ੍ਹਾਂ ਸ਼ੇਰਪੁਰ-ਧੂਰੀ ਸੜਕ ’ਤੇ ਪਏ ਡੂੰਘੇ ਟੋਇਆ ਵਿੱਚ ਲੰਘਦੇ ਬੱਸਾਂ, ਟਰੱਕ, ਮੋਟਰਸਾਈਕਲ, ਸਾਈਕਲ ਤੇ ਹੋਰ ਵਹੀਕਲਾਂ ਵਾਲਿਆਂ ਦਾ ਲੰਘਣਾ ਦੁੱਭਰ ਹੋਇਆ ਪਿਆ ਹੈ।
ਉੱਧਰ ਇਸ ਸਮੱਸਿਆ ਨਾਲ ਸਬੰਧਤ ਪੀਡਬਲਿਊਡੀ ਤੇ ਬੀਡੀਪੀਓ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਨਾ ਹੋਣ ਕਾਰਨ ਭਾਵੇਂ ਪੱਖ ਨਹੀਂ ਮਿਲ ਸਕਿਆ ਪਰ ਐੱਸਡੀਐੱਮ ਧੂਰੀ ਅਮਿਤ ਗੁਪਤਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ’ਤੇ ਫੌਰੀ ਹੀ ਲੋੜੀਂਦੇ ਕਦਮ ਉਠਾਉਂਦਿਆਂ ਵਿਭਾਗ ਨੂੰ ਨਿਰਦੇਸ਼ ਦੇਣ ਦਾ ਦਾਅਵਾ ਕੀਤਾ।

Advertisement

Advertisement