For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦੇ ਵਿਰੋਧ ਕਾਰਨ ਕੋਈ ਅਧਿਕਾਰੀ ਕੁਰਕੀ ਲਈ ਨਾ ਪੁੱਜਿਆ

08:58 AM Mar 31, 2024 IST
ਕਿਸਾਨਾਂ ਦੇ ਵਿਰੋਧ ਕਾਰਨ ਕੋਈ ਅਧਿਕਾਰੀ ਕੁਰਕੀ ਲਈ ਨਾ ਪੁੱਜਿਆ
ਪਿੰਡ ਫ਼ਰੀਦਪੁਰ ਖ਼ੁਰਦ ਵਿੱਚ ਕੁਰਕੀ ਦਾ ਵਿਰੋਧ ਕਰਦੇ ਹੋਏ ਕਿਸਾਨ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਇਕਾਈ ਦੇ ਖ਼ਜ਼ਾਨਚੀ ਰਛਪਾਲ ਸਿੰਘ ਰੜ੍ਹ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪਿੰਡ ਫ਼ਰੀਦਪੁਰ ਖੁਰਦ ਦੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਦਾ ਵਿਰੋਧ ਕੀਤਾ ਗਿਆ। ਇਸ ਨੂੰ ਦੇਖਦਿਆਂ ਕੋਈ ਬੈਂਕ ਅਧਿਕਾਰੀ ਕੁਰਕੀ ਲਈ ਪਿੰਡ ਫ਼ਰੀਦਪੁਰ ਖੁਰਦ (ਬਹਾਦਰਗੜ੍ਹ) ਨਹੀਂ ਪੁੱਜਾ। ਬਲਾਕ ਆਗੂ ਗੁਰਪ੍ਰੀਤ ਸਿੰਘ ਹਥਨ ਨੇ ਦੱਸਿਆ ਕਿ ਪਿੰਡ ਫ਼ਰੀਦਪੁਰ ਖੁਰਦ (ਬਹਾਦਰਗੜ੍ਹ) ਦੇ ਕਿਸਾਨ ਸਵਰਗਵਾਸੀ ਵਰਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ ਤੋਂ ਕਰਜ਼ਾ ਲਿਆ ਸੀ। ਕਰਜ਼ੇ ਦੀਆਂ ਕਿਸ਼ਤਾਂ ਸਮੇਂ ਸਿਰ ਭਰਦੇ ਰਹੇ ਪਰ ਕਰੋਨਾ ਕਾਲ ਕਰਕੇ ਕਿਸ਼ਤਾਂ ਟੁੱਟ ਗ‌ਈਆਂ। ਕਿਸ਼ਤਾਂ ਨਾ ਮੁੜਨ ਕਰਕੇ ਉਕਤ ਬੈਂਕ ਵੱਲੋਂ ਕਿਸਾਨ ਦੀ ਜ਼ਮੀਨ ਕੁਰਕ ਕਰਨ ਦੇ ਪਿੰਡ ਵਿੱਚ ਪੋਸਟਰ ਲਗਾਏ ਗਏ। ਪੋਸਟਰਾਂ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜ਼ਮੀਨ ਦੀ ਕੁਰਕੀ ਦਾ ਸਖ਼ਤ ਵਿਰੋਧ ਕਰਦਿਆਂ ਮੌਕੇ ’ਤੇ ਜਾ ਕੇ ਧਰਨਾ ਦਿੱਤਾ। ਕਿਸਾਨਾਂ ਦੇ ਗ਼ੁੱਸੇ ਅਤੇ ਵਿਰੋਧ ਨੂੰ ਦੇਖਦਿਆਂ ਕੋਈ ਵੀ ਅਧਿਕਾਰੀ ਕੁਰਕੀ ਲਈ ਪਿੰਡ ਨਹੀਂ ਪਹੁੰਚਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ , ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ, ਮਨਦੀਪ ਸਿੰਘ ਬੁੱਕਣਵਾਲ, ਬਲਦੇਵ ਸਿੰਘ ਕੇਲੋਂ, ਨਾਇਬ ਸਿੰਘ ਭੈਣੀ ਕਲਾ, ਰਛਪਾਲ ਸਿੰਘ ਫ਼ਰੀਦਪੁਰ ਖ਼ੁਰਦ ਤੋਂ ਇਲਾਵਾ ਯੂਨੀਅਨ ਦੀਆਂ ਪਿੰਡ ਇਕਾਈਆਂ ਦੇ ਆਗੂ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×