ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੌਲੇ-ਰੱਪੇ ਕਾਰਨ ਰਾਖਵੀਂ ਜ਼ਮੀਨ ਦੀ ਬੋਲੀ ਰੱਦ

06:36 AM Jul 03, 2024 IST
ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ।

ਰਾਜਿੰਦਰ ਸਿੰਘ ਜੈਦਕਾ
ਅਮਰਗੜ੍ਹ, 2 ਜੁਲਾਈ
ਗ੍ਰਾਮ ਪੰਚਾਇਤ ਰਾਏਪੁਰ ਦੀ ਰਾਖਵੀਂ ਜ਼ਮੀਨ ਦੀ ਬੋਲੀ ਮੌਕੇ ਸਹਿਮਤੀ ਨਾ ਬਣਨ ਕਾਰਨ ਬੋਲੀ ਰੱਦ ਕਰ ਦਿੱਤੀ ਗਈ। ਸੰਤੋਖ ਸਿੰਘ, ਇੰਦਰਜੀਤ ਸਿੰਘ, ਗਰਿੰਦਰ ਸਿੰਘ, ਦਲਜੀਤ ਸਿੰਘ, ਭੀਮ ਸਿੰਘ, ਦਰਸ਼ਨ ਸਿੰਘ, ਗਮਦੂਰ ਸਿੰਘ, ਰਣਜੀਤ ਕੌਰ, ਹਰਪਾਲ ਕੌਰ, ਬਖਸ਼ੀਸ਼ ਕੌਰ ਤੇ ਗੁਰਮੇਲ ਕੌਰ ਆਦਿ ਨੇ ਦੋਸ਼ ਲਗਾਇਆ ਕਿ ਕੁਝ ਲੋਕਾਂ ਦੀ ਮਿਲੀਭੁਗਤ ਨਾਲ ਪ੍ਰਸ਼ਾਸਨਿਕ ਅਧਿਕਾਰੀ ਡੰਮੀ ਬੋਲੀ ਕਰਵਾਉਣਾ ਚਾਹੁੰਦੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਖਵੇਂ ਕੋਟੇ ਦੀ 39 ਬਿੱਘੇ 6 ਬਿਸਵੇ ਜ਼ਮੀਨ ਵਿੱਚੋਂ 7 ਬਿੱਘੇ ਵਿੱਚ ਦਰੱਖਤ ਖੜ੍ਹੇ ਹਨ ਪਰ ਅਧਿਕਾਰੀ ਉਨ੍ਹਾਂ ਤੋਂ 39 ਬਿੱਘੇ 6 ਬਿਸਵੇ ਦੇ ਪੈਸੇ ਭਰਵਾਉਣ ਲਈ ਦਬਾਅ ਬਣਾ ਰਹੇ ਹਨ। ਉਹ ਕਿਸੇ ਵੀ ਹਾਲਤ ਵਾਧੂ ਪੈਸੇ ਨਹੀਂ ਭਰਨਗੇ। ਇਸ ਸਬੰਧੀ ਉਹ ਪਿਛਲੇ 4 ਸਾਲਾਂ ਤੋਂ ਬੀਡੀਪੀਓ ਨੂੰ ਦਰਖਾਸਤਾਂ ਦੇ ਰਹੇ ਹਨ। ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਚਾਇਤ ਅਫਸਰ ਗੁਰਜੰਟ ਸਿੰਘ, ਪ੍ਰਬੰਧਕ ਬਹਾਦਰ ਸਿੰਘ, ਸੈਕਟਰੀ ਸੁਖਬੀਰ ਸਿੰਘ ਤੇ ਸੋਸ਼ਲ ਐਜੂਕੇਸ਼ਨ ਤੇ ਪੰਚਾਇਤ ਅਫ਼ਸਰ ਜਗਰਾਜ ਸਿੰਘ ਨੇ ਦੱਸਿਆ ਕਿ ਅੱਜ ਰਾਖਵੇਂ ਕੋਟੇ ਵਾਲੀ ਜ਼ਮੀਨ ਦੀ ਬੋਲੀ ਲਈ ਸਹਿਮਤੀ ਨਾ ਹੋ ਸਕੀ ਜਿਸ ਕਾਰਨ ਬੋਲੀ ਰੱਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਮਿਣਤੀ ਕਰਵਾ ਕੇ ਵਾਹੀਯੋਗ ਜ਼ਮੀਨ ਦਾ ਚਕੌਤਾ ਹੀ ਲਿਆ ਜਾਵੇਗੀ ਅਤੇ ਵਾਧੂ ਰਕਮ ਵਾਪਿਸ ਕਰ ਦਿੱਤੀ ਜਾਵੇਗੀ।

Advertisement

Advertisement
Advertisement