ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਮੀਨਦੋਜ਼ ਪਾਈਪਾਂ ਨਾ ਪੈਣ ਕਾਰਨ ਟੈਂਕੀ ’ਤੇ ਚੜ੍ਹੇ ਸਕੇ ਭਰਾ

07:16 AM Jul 02, 2024 IST
ਮਹਿਰਾਜ ਵਿੱਚ ਜਲ ਘਰ ਦੀ ਟੈਂਕੀ ’ਤੇ ਚੜ੍ਹਿਆ ਇੱਕ ਪਰਿਵਾਰਕ ਮੈਂਬਰ।

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 1 ਜੁਲਾਈ
ਆਪਣੇ ਖੇਤਾਂ ਵਿੱਚ ਨਹਿਰੀ ਪਾਣੀ ਦੀਆਂ ਜ਼ਮੀਨਦੋਜ਼ ਪਾਈਪਾਂ ਨਾ ਪੈਣ ਕਾਰਨ ਮਹਿਰਾਜ ਪੱਤੀ ਸੌਲ ਦੇ ਦੋ ਕਿਸਾਨ ਭਰਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਅੱਜ ਸਵੇਰੇ ਜਲ ਘਰ ਦੀ ਟੈਂਕੀ ’ਤੇ ਚੜ੍ਹ ਗਏ। ਇਸ ਦੌਰਾਨ ਟੈਂਕੀ ’ਤੇ ਚੜ੍ਹੇ ਕਿਸਾਨ ਭਰਾਵਾਂ ਅਮਰ ਸਿੰਘ ਅਤੇ ਮਦਨ ਦਾਸ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਖੇਤ ਵਿੱਚ ਨਹਿਰੀ ਪਾਣੀ ਦੀਆਂ ਪਾਈਪਾਂ ਪਾਉਣ ਦੇ ਕੰਮ ਵਿੱਚ ਦੇਰੀ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ, ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ। ਉਨ੍ਹਾਂ ਕਿਹਾ ਕਿ ਉਹ ਪਾਈਪਾਂ ਸਬੰਧੀ ਬਣਦੇ 39 ਹਜ਼ਾਰ ਰੁਪਏ ਸਬੰਧਤ ਮਹਿਕਮੇ ਨੂੰ ਜਮਾਂ ਵੀ ਕਰਵਾ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਦੇ ਖੇਤ ਨੂੰ ਨਹਿਰੀ ਪਾਣੀ ਦੀਆਂ ਪਾਈਪਾਂ ਨਹੀਂ ਪਾਈਆਂ ਗਈਆਂ। ਉਨ੍ਹਾਂ ਦੋਸ਼ ਲਗਾਇਆ ਕਿ ਇੱਕ ਕਿਸਾਨ ਇਹ ਪਾਈਪਾਂ ਨਹੀਂ ਪੈਣ ਦੇ ਰਿਹਾ।
ਮਹਿਕਮੇ ਦੇ ਜੇਈ ਦਾ ਕਹਿਣਾ ਸੀ ਕਿ ਜਿਸ ਜਗ੍ਹਾ ਵਿੱਚ ਇਹ ਪਾਈਪਾਂ ਪਾਉਣ ਦੀ ਮਨਜ਼ੂਰੀ ਮਿਲੀ ਹੈ, ਟੈਂਕੀ ਉੱਤੇ ਚੜ੍ਹੇ ਕਿਸਾਨ ਉਸ ਜਗ੍ਹਾ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਵਿੱਚ ਪਾਈਪਾਂ ਪਾਉਣੀਆਂ ਚਾਹੁੰਦੇ ਹਨ ਪਰ ਗੁਆਂਢੀ ਕਿਸਾਨ ਉਸ ਜਗ੍ਹਾ ਵਿੱਚ ਪਾਈਪਾਂ ਪਾਉਣ ਦੀ ਸਹਿਮਤੀ ਨਹੀਂ ਦੇ ਰਿਹਾ। ਪਾਈਪਾਂ ਪਾਉਣ ਤੋਂ ਰੋਕਣ ਵਾਲੇ ਕਿਸਾਨ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਵਿੱਚ ਦੀ ਇਹ ਪਾਈਪਾਂ ਮਨਜ਼ੂਰ ਹੋਈਆਂ ਹਨ, ਉਸ ਜਗ੍ਹਾ ’ਤੇ ਹੀ ਪਾਈਆਂ ਜਾਣ। ਖ਼ਬਰ ਲਿਖੇ ਜਾਣ ਤੱਕ ਥਾਣਾ ਰਾਮਪੁਰਾ ਫੂਲ ਦੀ ਪੁਲੀਸ ਅਤੇ ਪਤਵੰਤੇ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਕਰ ਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

Advertisement

Advertisement
Advertisement