ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਹਿਰ ਕਿਨਾਰੇ ਰੇਲਿੰਗ ਨਾ ਹੋਣ ਕਾਰਨ ਹਾਦਸੇ ਵਧੇ

10:12 AM May 25, 2024 IST
ਸਰਹਿੰਦ ਨਹਿਰ ਕਿਨਾਰੇ ਪਿੱਲਰ ਜਿਨ੍ਹਾਂ ’ਚੋਂ ਤਾਰਾਂ ਚੋਰੀ ਹੋ ਚੁੱਕੀਆਂ ਹਨ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 24 ਮਈ
ਸਰਹਿੰਦ ਨਹਿਰ ’ਤੇ ਅੱਜ ਸਵੇਰੇ ਜਦੋਂ ਸੜਕ ਹਾਦਸਾ ਵਾਪਰਿਆ ਤਾਂ ਉਸ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਸਿਹੋੜਾ ਪਿੰਡ ਦੇ ਵਾਸੀ ਬਲਜਿੰਦਰ ਸਿੰਘ ਨੇ ਨਵੀਂ ਪਿਕਅੱਪ ਜੀਪ ਲਈ ਸੀ ਅਤੇ ਉਸ ਦੀ ਬਾਡੀ ਲਗਵਾ ਕੇ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਲੈ ਕੇ ਡੇਰਾ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਗਏ ਸਨ। ਅੱਜ ਤੜਕੇ ਉਹ ਡੇਰਾ ਬਾਬਾ ਵਡਭਾਗ ਸਿੰਘ ਤੋਂ ਵਾਪਸ ਪਿੰਡ ਆ ਰਹੇ ਸਨ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ ਜਿਸ ਵਿਚ 4 ਜਾਨਾਂ ਚਲੀ ਗਈਆਂ ਅਤੇ ਇੱਕ ਬੱਚਾ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਇਹ ਨਵੀਂ ਜੀਪ ਉਨ੍ਹਾਂ ਲਈ ‘ਕਾਲ’ ਬਣ ਕੇ ਆਈ। ਇਸ ਜੀਪ ਨੂੰ ਡਰਾਈਵਰ ਗੁਰਦੀਪ ਸਿੰਘ ਵਾਸੀ ਨਿਜ਼ਾਮਪੁਰ ਚਲਾ ਰਿਹਾ ਸੀ ਜੋ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਅਤੇ ਇਸ ਸਮੇਂ ਚਮਕੌਰ ਸਾਹਿਬ ਹਸਪਤਾਲ ’ਚ ਇਲਾਜ ਅਧੀਨ ਹੈ। ਡਰਾਈਵਰ ਗੁਰਦੀਪ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਤੇਜ਼ ਰਫ਼ਤਾਰ ਵਾਹਨ ਨੂੰ ਬਚਾਉਂਦੇ ਹੋਏ ਹਾਦਸਾ ਵਾਪਰਿਆ।
ਰੋਪੜ ਤੋਂ ਲੈ ਕੇ ਲੁਧਿਆਣਾ ਤੱਕ ਜਾਂਦੀ ਸਰਹਿੰਦ ਨਹਿਰ ਕਿਨਾਰੇ ਜਦੋਂ ਕੁਝ ਸਾਲ ਪਹਿਲਾਂ ਨਵੀਂ ਸੜਕ ਦਾ ਨਿਰਮਾਣ ਹੋਇਆ ਸੀ ਤਾਂ ਹਾਦਸਿਆਂ ਤੋਂ ਬਚਾਅ ਲਈ ਕਈ ਥਾਵਾਂ ’ਤੇ ਫੁਟਪਾਥ ਬਣਾਇਆ ਗਿਆ ਸੀ ਅਤੇ ਕਈ ਥਾਵਾਂ ’ਤੇ ਲੋਹੇ ਦੇ ਪਿੱਲਰਾਂ ਉੱਪਰ ਮੋਟੀ ਤਾਰ ਦੀ ਰੇਲਿੰਗ ਲਗਾਈ ਗਈ ਸੀ ਤਾਂ ਜੋ ਕੋਈ ਵਾਹਨ ਨਹਿਰ ਵਿਚ ਨਾ ਡਿੱਗੇ। ਹੁਣ ਹਾਲਾਤ ਇਹ ਹਨ ਕਿ ਚੋਰਾਂ ਵਲੋਂ ਬੀਤੇ ਸਮੇਂ ਵਿਚ ਲੋਹੇ ਦੀ ਤਾਰ ਤਾਂ ਸਾਰੀ ਚੋਰੀ ਕਰ ਲਈ ਗਈ ਅਤੇ ਕਈ ਥਾਵਾਂ ਤੋਂ ਲੋਹੇ ਦੇ ਪਿੱਲਰ ਵੀ ਗਾਇਬ ਹਨ। ਸਬੰਧਿਤ ਵਿਭਾਗ ਵਲੋਂ ਬੇਸ਼ੱਕ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਪਰ ਮੁੜ ਨਵੀਂ ਰੇਲਿੰਗ ਨਹੀਂ ਲਗਾਈ ਜਿਸ ਕਾਰਨ ਹਾਦਸਿਆਂ ਤੋਂ ਹੁਣ ਬਚਾਅ ਹੋਣਾ ਮੁਸ਼ਕਿਲ ਹੈ।

Advertisement

Advertisement
Advertisement