ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਖਨਾ ਚੋਅ ਦੀ ਸਫ਼ਾਈ ਨਾ ਹੋਣ ਕਾਰਨ ਪੈਂਦੀ ਹੈ ਪਾਣੀ ਦੀ ਮਾਰ

06:30 AM Jul 14, 2023 IST
ਸ਼ਾਸਤਰੀ ਨਗਰ ਕਾਜਵੇਅ ਕੋਲ ਸੁਖ਼ਨਾ ਚੋਅ ਵਿੱਚ ੳੁੱਗਿਆ ਹੋਇਆ ਜੰਗਲੀ ਘਾਹ। -ਫੋਟੋ: ਪ੍ਰਦੀਪ ਤਿਵਾਡ਼ੀ

ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੁਲਾਈ
ਯੂਟੀ ਪ੍ਰਸ਼ਾਸਨ ਵੱਲੋਂ ਮੌਨਸੂਨ ਦੀ ਆਮਦ ਤੋਂ ਪਹਿਲਾਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਇਸ ਦੇ ਉਲਟ ਹੈ। ਹਰ ਸਾਲ ਸੁਖਨਾ ਚੋਅ ਤੇ ਪਟਿਆਲਾ ਕੀ ਰਾਓ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਲੋਕਾਂ ਨੂੰ ਪਾਣੀ ਦੀ ਮਾਰ ਝੱਲਣੀ ਪੈਂਦੀ ਹੈ। ਐਤਕੀਂ ਮੌਨਸੂਨ ਦੀ ਆਮਦ ਨਾਲ ਲਗਾਤਾਰ 72 ਘੰਟਿਆਂ ਤੱਕ ਪਏ 572 ਐੱਮਐੱਮ ਮੀਂਹ ਨੇ ਪ੍ਰਸ਼ਾਸਨਿਕ ਦਾਅਵਿਆਂ ਦੇ ਨਾਲ-ਨਾਲ ਸ਼ਹਿਰ ਨੂੰ ਪਾਣੀ-ਪਾਣੀ ਕਰ ਦਿੱਤਾ। ਮੀਂਹ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਨੁਕਸਾਨੀਆਂ ਗਈਆਂ। ਇਸੇ ਤਰ੍ਹਾਂ ਸੁਖ਼ਨਾ ਝੀਲ ’ਤੇ ਫਲੱਡ ਗੇਟ ਖੋਲ੍ਹਣ ਕਾਰਨ ਇੱਕ ਪੁਲ ਟੁੱਟ ਗਿਆ ਅਤੇ ਇੱਕ ਹੋਰ ਪੁਲ ਨੁਕਸਾਨਿਆ ਗਿਆ। ਇਸ ਤੋਂ ੲਿਲਾਵਾ ਇੰਡਸਟਰੀਅਲ ਏਰੀਏ ਨੂੰ ਵੀ ਮੀਂਹ ਦੇ ਪਾਣੀ ਦੀ ਮਾਰ ਝੱਲਣੀ ਪਈ। ਹਾਲਾਂਕਿ ਇਸ ਦੌਰਾਨ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਿਹਾ। ਸੁਖਨਾ ਚੋਅ ਤੇ ਪਟਿਆਲਾ ਕੀ ਰਾਓ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਸੁਖਨਾ ਝੀਲ ਵਿੱਚੋਂ ਚੋਅ ਰਾਹੀਂ ਨਿਕਲਣ ਵਾਲਾ ਪਾਣੀ ਕਿਸ਼ਨਗੜ੍ਹ ਤੇ ਬਾਪੂ ਧਾਮ ਕਲੋਨੀ ਵਾਲੇ ਪੁਲ ਉੱਪਰੋਂ ਲੰਘਿਆ, ਜਿਸ ਕਾਰਨ ਨੁਕਸਾਨ ਹੋਇਆ।
ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਸੁਖਨਾ ਚੋਅ ਦੀ ਸਫਾਈ ਲਈ ਰੁਪਏ ਜਾਰੀ ਕੀਤੇ ਜਾਂਦੇ ਹਨ ਪਰ ਉਸ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਹੋ ਰਹੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਪਹਿਲਾਂ ਚੰਡੀਗੜ੍ਹੀਆਂ ਵੱਲੋਂ ਕਾਰ ਸੇਵਾ ਦੀ ਤਰ੍ਹਾਂ ਸੁਖਨਾ ਚੋਅ ਤੇ ਸ਼ਹਿਰ ਦੇ ਹੋਰਨਾਂ ਹਿੱਸਿਆ ’ਚ ਸਫਾਈ ਮੁਹਿੰਮ ਚਲਾਈ ਜਾਂਦੀ ਸੀ ਪਰ ਪਿਛਲੇ 15-20 ਸਾਲਾਂ ਤੋਂ ਉਹ ਨਾ ਹੋਣ ਕਰਕੇ ਵੀ ਸ਼ਹਿਰ ਦਾ ਮਾੜਾ ਹਾਲ ਹੁੰਦਾ ਜਾ ਰਿਹਾ ਹੈ। ਕਾਂਗਰਸੀ ਆਗੂ ਨੇ ਮੰਗ ਕੀਤੀ ਕਿ ਸ਼ਹਿਰ ਦੇ ਵਿਕਾਸ ਲਈ ਜਾਰੀ ਕੀਤੇ ਜਾਣ ਵਾਲੇ ਪੈਸੇ ਦੀ ਸਹੀ ਢੰਗ ਨਾਲ ਵਰਤੋਂ ਯਕੀਨੀ ਬਨਾਉਣ ਲਈ ਵੀ ਜਾਂਚ ਹੋਣੀ ਚਾਹੀਦੀ ਹੈ।
ਗੌਰਤਲਬ ਹੈ ਕਿ ਕਈ ਦਹਾਕਿਆਂ ਬਾਅਦ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਖਤਰੇ ਦਾ ਨਿਸ਼ਾਨ 1163 ਫੁੱਟ ਤੋਂ ਦੋ ਫੁੱਟ ਟੱਪ ਕੇ 1165 ਫੁੱਟ ਦੇ ਕਰੀਬ ਪਹੁੰਚ ਗਿਆ ਹੈ। ਇਸ ਕਰਕੇ ਸੁਖਨਾ ਝੀਲ ਦੇ ਫਲੱਡ ਗੇਟ 5-5 ਫੁੱਟ ਤੱਕ ਖੋਲ੍ਹਣੇ ਪਏ ਸਨ।

Advertisement

Advertisement
Tags :
ਸਫ਼ਾਈਸੁਖਨਾਹੈ ਪਾਣੀਕਾਰਨਪੈਂਦੀ
Advertisement