ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰ ਦੀ ਬੇਰੁਖੀ ਕਾਰਨ ਹੜ੍ਹ ਪੀੜਤ ਝੁੱਗੀਆਂ ਵਿੱਚ ਰਹਿਣ ਨੂੰ ਮਜਬੂਰ

11:14 AM Sep 25, 2023 IST
ਪਿੰਡ ਨੱਲ੍ਹ ਦੀ ਦਾਣਾ ਮੰਡੀ ਵਿੱਚ ਤਰਪਾਲਾਂ ’ਚ ਰਹਿੰਦੇ ਹੜ੍ਹ ਪੀੜਤ।

ਗੁਰਮੀਤ ਸਿੰਘ ਖੋੋਸਲਾ
ਸ਼ਾਹਕੋਟ, 24 ਸਤੰਬਰ
ਬਲਾਕ ਲੋਹੀਆਂ ਖਾਸ ਵਿੱਚ ਭਿਆਨਕ ਹੜ੍ਹ ਆਏ ਨੂੰ ਦੋ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਸੂਬਾ ਸਰਕਾਰ ਦੀ ਬੇਰੁਖੀ ਕਾਰਨ ਹੜ੍ਹ ਪੀੜਤ ਅਜੇ ਵੀ ਝੁੱਗੀਆਂ ਤੇ ਤਰਪਾਲਾਂ ਵਿੱਚ ਰਹਿਣ ਲਈ ਮਜਬੂਰ ਹਨ। ਸਤਲੁਜ ਦਰਿਆ ਕਿਨਾਰੇ ਸਥਿਤ ਪਿੰਡ ਧੱਕਾ ਬਸਤੀ, ਮਹਿਰਾਜਵਾਲਾ, ਗੱਟਾ ਮੁੰਡੀ ਕਾਸੂ, ਲੱਖੂ ਦੀਆਂ ਛੰਨਾਂ, ਮੁੰਡੀ ਸ਼ਹਿਰੀਆਂ ਅਤੇ ਚੋਹਲੀਆਂ ਦੇ ਕਈ ਹੜ੍ਹ ਪੀੜਤ ਅਜੇ ਵੀ ਪਿੰਡ ਨੱਲ੍ਹ ਦੀ ਦਾਣਾ ਮੰਡੀ ਵਿੱਚ ਤਰਪਾਲਾਂ ਤੇ ਝੁੱਗੀਆਂ ਵਿੱਚ ਦਿਨ ਕਟੀ ਕਰ ਰਹੇ ਹਨ। ਖੇਤਾਂ ਅਤੇ ਪਿੰਡਾਂ ਵਿੱਚ ਅਜੇ ਵੀ ਜਮ੍ਹਾਂ ਹੋਏ ਹੜ੍ਹ ਦੇ ਪਾਣੀ ਵਿੱਚ ਡੁੱਬ ਕੇ ਧੱਕਾ ਬਸਤੀ ਦੇ 24 ਸਾਲਾ ਨੌਜਵਾਨ ਸੁਖਦੇਵ ਸਿੰਘ ਦੀ ਜਾਨ ਵੀ ਜਾ ਚੁੱਕੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਕੋਸ਼ਿਸ਼ਾਂ ਸਦਕਾ ਪੀੜਤ ਪਰਿਵਾਰ ਨੂੰ ਪ੍ਰਸ਼ਾਸਨ ਨੇ ਦੋ ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਕਿਸਾਨ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਗੁਰਮੇਲ ਸਿੰਘ ਰੇੜ੍ਹਵਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਸਾਰ ਨਾ ਲਏ ਜਾਣ ਕਾਰਨ ਉਹ ਪੀੜਤਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੋਰਚਾ ਲਗਾਉਣਗੇ। ਮੁੰਡੀ ਸ਼ਹਿਰੀਆਂ ਦੇ ਕਸ਼ਮੀਰ ਸਿੰਘ ਅਤੇ ਗੱਟਾ ਮੁੰਡੀ ਕਾਸੂ ਦੇ ਦਲੇਰ ਸਿੰਘ ਨੇ ਕਿਹਾ ਕਿ ਮੁੰਡੀ ਸ਼ਹਿਰੀਆਂ, ਮੁੰਡੀ ਚੋਹਲੀਆਂ, ਮੰਡਾਲਾ ਛੰਨਾਂ ਅਤੇ ਧੱਕਾ ਬਸਤੀ ਦੇ ਕਈ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰਿਆ ਹੋਇਆ ਹੈ ਅਤੇ ਕਈਆਂ ਦੇ ਖੇਤਾਂ ਵਿੱਚ ਰੇਤਾ ਭਰਿਆ ਹੋਇਆ ਹੈ। ਹੜ੍ਹ ਰੋਕੂ ਲੋਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ, ਜਥੇਦਾਰ ਕਾਬਲ ਸਿੰਘ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਇਸ ਪਾਸੇ ਧਿਆਨ ਨਾ ਦਿਤੇ ਜਾਣ ਕਾਰਨ ਉਹ ਪਿਛਲੇ ਢੇਡ ਮਹੀਨੇ ਤੋਂ ਖੁਦ ਹੀ ਹੜ੍ਹ ਦੇ ਪਾਣੀ ਨੂੰ ਖੇਤਾਂ ਵਿੱਚੋਂ ਬਾਹਰ ਕੱਢ ਰਹੇ ਹਨ ਅਤੇ ਦਰਿਆ ਨੂੰ ਮਜ਼ਬੂਤ ਕਰਨ ਲਈ ਪੀੜਤਾਂ ਕੋਲੋਂ ਹੀ ਉਗਰਾਹੀ ਕਰਨ ਲਈ ਮਜਬੂਰ ਹਨ। ਦਲੇਰ ਸਿੰਘ, ਚਰਨ ਸਿੰਘ ਅਤੇ ਭਗਵੰਤ ਸਿੰਘ ਨੇ ਕਿਹਾ ਕਿ ਸਰਕਾਰਾਂ ਦੀ ਅਣਗਹਿਲੀ ਕਾਰਨ ਚਾਰ ਸਾਲਾਂ ਵਿੱਚ ਦੂਜੀ ਵਾਰ ਆਏ ਹੜ੍ਹ ਨੇ ਉਨ੍ਹਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਉਨ੍ਹਾਂ ਧੁੱਸੀ ਬੰਨ੍ਹ ਨੂੰ ਉੱਚਾ ਤੇ ਮਜ਼ਬੂਤ ਕਰ ਕੇ ਉਸ ਉੱਪਰ ਪੱਕੀ ਸੜਕ ਬਣਾਈ ਜਾਵੇ, ਹੜ੍ਹ ਪੀੜਤਾਂ ਨੂੰ ਫਸਲਾਂ, ਘਰਾਂ, ਪਸ਼ੂਆਂ ਅਤੇ ਮਨੁੱਖਾਂ ਦੇ ਹੋਏ ਜਾਨੀ ਨੁਕਸਾਨ ਦਾ ਯੋਗ ਮੁਆਵਜ਼ਾ ਦਿਤਾ ਜਾਵੇ।

Advertisement

ਗਿਰਦਾਵਰੀ ਦਾ ਕੰਮ 75 ਫੀਸਦ ਪੂਰਾ: ਤਹਿਸੀਲਦਾਰ

ਤਹਿਸੀਲਦਾਰ ਸ਼ਾਹਕੋਟ ਹਰਮਿੰਦਰ ਸਿੰਘ ਨੇ ਕਿਹਾ ਕਿ ਇਲਾਕਾ ਲੋਹੀਆਂ ਖਾਸ ਦੇ ਹੜ੍ਹ ਪੀੜਤਾਂ ਅਤੇ ਮੀਂਹ ਨਾਲ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਤਹਿਸੀਲ ਅੰਦਰ ਗਿਦਦਾਵਰੀ ਦਾ 75 ਫੀਸਦੀ ਕੰਮ ਮੁਕੰਮਲ ਹੋ ਜਾ ਚੁੱਕਾ ਹੈ। ਲੋਹੀਆਂ ਖੇਤਰ ਦੇ ਜਿਨ੍ਹਾਂ ਪਿੰਡਾਂ ਵਿੱਚ ਅਜੇ ਵੀ ਪਾਣੀ ਖੜ੍ਹਾ ਹੈ, ਉੱਥੇ ਗਿਰਦਾਵਰੀ ਦਾ ਕੰਮ ਨਹੀਂ ਹੋ ਸਕਿਆ ਹੈ। 75 ਫੀਸਦੀ ਪੀੜਤਾਂ ਨੂੰ ਤਾਂ ਮੁਆਵਜ਼ਾ ਵੀ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੇ ਮੁੜਵਸੇਬੇ ਲਈ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਹੈ।

Advertisement
Advertisement