For the best experience, open
https://m.punjabitribuneonline.com
on your mobile browser.
Advertisement

ਦੁੱਧ ਦਾ ਭਾਅ ਵਧਣ ਕਾਰਨ ਲੋਕ ਔਖੇ

07:38 AM Jun 04, 2024 IST
ਦੁੱਧ ਦਾ ਭਾਅ ਵਧਣ ਕਾਰਨ ਲੋਕ ਔਖੇ
glass of milk
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਜੂਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਨਾਮੀ ਦੁੱਧ ਕੰਪਨੀਆਂ ਵੱਲੋਂ ਵਧਾਏ ਗਏ ਭਾਅ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸੂਬੇ ਵਿਚ ਦੁੱਧ ਦਾ ਭਾਅ 70 ਤੋਂ 75 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਦੁੱਧ ਦੇ ਭਾਅ ਵਿਚ ਵਾਧੇ ਦਾ ਕੰਪਨੀਆਂ ਭਾਵੇਂ ਕੁਝ ਵੀ ਕਾਰਨ ਦੱਸਣ ਪਰ ਇਹ ਬੋਝ ਆਖਿਰ ਨੂੰ ਲੋਕਾਂ ’ਤੇ ਪੈਣਾ ਹੈ। ਲੋਕਾਂ ਕਹਿਣਾ ਹੈ ਕਿ ਸਰਕਾਰ ਹਰ ਪਾਸੇ ਫੇਲ੍ਹ ਸਾਬਤ ਹੋ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰ ਦੋਵਾਂ ਨੂੰ ਚਾਹੀਦਾ ਹੈ ਕਿ ਰਾਸ਼ਨ ਤੇ ਦੁੱਧ ਦੇ ਰੇਟਾਂ ’ਚ ਹੋ ਰਿਹਾ ਵਾਧਾ ਰੋਕਿਆ ਜਾਵੇ। ਲੋਕਾਂ ਨੇ ਆਖਿਆ ਕਿ ਜੇ ਗਰਮੀਆਂ ਕਾਰਨ ਦੁੱਧ ਦੇ ਰੇਟ ਵਧਦਾ ਹੈ ਤਾਂ ਸਰਦੀਆਂ ਵਿਚ ਘਟਾਉਣਾ ਚਾਹੀਦਾ ਹੈ। ਜਿਣਸਾਂ ਦੇ ਭਾਅ ਵਿਚ ਸਾਧਾਰਨ ਵਾਧਾ ਡੀਜ਼ਲ/ਪੈਟਰੋਲ, ਆਵਾਜਾਈ ਤੇ ਖਾਦਾਂ ਆਦਿ ਦੀਆਂ ਕੀਮਤਾਂ ਵਧਣ ਕਾਰਨ ਹੁੰਦਾ ਹੈ ਪਰ ਬਹੁਤ ਵਾਰ ਇਹ ਵਾਧਾ ਵਪਾਰ ਤੇ ਜ਼ਖੀਰਾ ਕਰਨ ਵਾਲਿਆਂ ਕਾਰਨ ਹੁੰਦਾ ਹੈ। ਇਕ ਪਾਸੇ ਇਸ ਵਾਧੇ ਦਾ ਫਾਇਦਾ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਨਹੀਂ ਪਹੁੰਚਦਾ ਅਤੇ ਦੂਸਰੇ ਪਾਸੇ ਖਪਤਕਾਰ ਮਹਿੰਗਾਈ ਦੀ ਚੱਕੀ ਵਿਚ ਪਿਸਦੇ ਹਨ। ਦੂਜੇ ਪਾਸੇ ਗੈਰ-ਰਸਮੀ ਖੇਤਰ ਵਿਚ ਕੰਮ ਕਰਨ ਵਾਲੇ ਕਾਮੇ, ਕਿਸਾਨ ਤੇ ਮਜ਼ਦੂਰ ਵਧ ਰਹੀ ਮਹਿੰਗਾਈ ਦਾ ਸ਼ਿਕਾਰ ਬਣਦੇ ਹਨ।
ਲੋਕਾਂ ਦਾ ਮੰਨਣਾ ਹੈ ਕਿ ਪਿੰਡਾਂ ਵਿਚ ਪਸ਼ੂਆਂ ਦੀ ਗਿਣਤੀ ਬਹੁਤ ਘੱਟ ਹੈ ਪਰ ਦੁੱਧ ਦੀ ਲਾਗਤ ਜ਼ਿਆਦਾ ਹੈ। ਇਸ ਲਈ ਨਕਲੀ ਦੁੱਧ ਵੀ ਵੱਡੀ ਪੱਧਰ ’ਤੇ ਵੇਚਿਆ ਜਾ ਰਿਹਾ ਹੈ। ਨਕਲੀ ਦੁੱਧ ਦੀ ਵਰਤੋਂ ਨਾਲ ਲੋਕ ਕੈਂਸਰ, ਅੰਤੜੀ ਰੋਗ, ਕਾਲਾ ਪੀਲੀਆ ਤੇ ਕਿਡਨੀਆਂ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

Advertisement

Advertisement
Author Image

Advertisement
Advertisement
×