ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੇਲ ਕੀਮਤਾਂ ਦੇ ਵਾਧੇ ਕਾਰਨ ਕਿਸਾਨੀ ਉਪਰ ਪਵੇਗੀ ਵੱਡੀ ਮਾਰ

06:39 PM Jun 23, 2023 IST

ਪੱਤਰ ਪ੍ਰੇਰਕ

Advertisement

ਮਾਨਸਾ, 11 ਜੂਨ

ਪੰਜਾਬ ਸਰਕਾਰ ਵੱਲੋਂ ਅਚਾਨਕ ਡੀਜ਼ਲ-ਪੈਟਰੋਲ ਦੇ ਭਾਅ ‘ਤੇ ਇੱਕ ਰੁਪਏ ਵੈਟ ਵਧਾ ਦਿੱਤਾ ਗਿਆ ਹੈ। ਇਸ ਨਾਲ ਇਹ ਕੀਮਤਾਂ ਹੋਰ ਉੱਚੀਆਂ ਹੋ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਕੱਲ੍ਹ ਮਾਨਸਾ ‘ਚ ਹੋਈ ਕੈਬਨਿਟ ਮੀਟਿੰਗ ‘ਚ ਇਸ ਫ਼ੈਸਲੇ ਨੂੰ ਚੁੱਪ-ਚੁਪੀਤੇ ਮਨਜ਼ੂਰੀ ਦੇ ਦਿੱਤੀ ਗਈ ਸੀ ਜਿਸ ਦੀ ਬਾਹਰ ਭਾਫ਼ ਨਹੀਂ ਨਿਕਲਣ ਦਿੱਤੀ ਸੀ।

Advertisement

ਪੰਜਾਬ ਸਰਕਾਰ ਦੇ ਇਸ ਨਵੇਂ ਵਾਧੇ ਨਾਲ ਹੁਣ ਪ੍ਰਚੂਨ ਖ਼ਪਤਕਾਰਾਂ ਲਈ ਪੈਟਰੋਲ ਦੀ ਕੀਮਤ 90 ਪੈਸੇ ਅਤੇ ਡੀਜ਼ਲ ਵਿੱਚ 88 ਪੈਸੇ ਪ੍ਰਤੀ ਲਿਟਰ ਇਜ਼ਾਫਾ ਕਰਨ ਨਾਲ ਸਭ ਤੋਂ ਵੱਡੀ ਮਾਰ ਹੋਰਨਾਂ ਵਰਗਾਂ ਦੇ ਨਾਲ-ਨਾਲ ਮਾਲਵਾ ਖੇਤਰ ਦੇ ਕਿਸਾਨ ਉੱਤੇ ਪਵੇਗੀ। ਹੁਣ ਜਦੋਂ ਕਿਸਾਨ ਸਾਉਣੀ ਦੀ ਬਿਜਾਈ ਅਤੇ ਝੋਨੇ ਦੀ ਲੁਵਾਈ ਵਿਚ ਉਲਝਿਆ ਹੋਇਆ ਹੈ ਤਾਂ ਉਸ ਨੂੰ ਡੀਜ਼ਲ ਦੀਆਂ ਵਧੀਆਂ ਕੀਮਤਾਂ ਤਾਰਨੀਆਂ ਪੈਣਗੀਆਂ।

ਇਨ੍ਹਾਂ ਵਧੀਆਂ ਕੀਮਤਾਂ ਕਾਰਨ ਹਰ ਵਰਗ ਦੇ ਖ਼ਪਤਕਾਰਾਂ ਵਿੱਚ ਭਾਰੀ ਰੋਸ ਪਾਇਆ ਜਾਣ ਲੱਗਾ ਹੈ, ਕਿਉਂਕਿ ਪਹਿਲਾਂ ਹੀ ਵਧੀ ਹੋਈ ਮਹਿੰਗਾਈ ਨੇ ਉਨ੍ਹਾਂ ਦਾ ਨੱਕ ਵਿਚ ਦਮ ਕਰ ਰੱਖਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਨੇ ਮੌਜੂਦਾ ਸਾਲ ਵਿੱਚ ਦੂਜੀ ਵਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਕੇ ਉਨ੍ਹਾਂ ‘ਤੇ ਮਹਿੰਗਾਈ ਦੀ ਮਾਰ ਪਾਈ ਹੈ। ਇਸ ਨਵੇਂ ਵਾਧੇ ਨਾਲ ਸਮੁੱਚੇ ਅਰਥਚਾਰੇ ਤੇ ਕਾਰੋਬਾਰ ਉੱਪਰ ਬਹੁਤ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਸਭ ਤੋਂ ਵੱਧ ਕਿਸਾਨੀ ਦਾ ਲੱਕ ਤੋੜਿਆ ਹੈ। ਕਿਸਾਨਾਂ ਨੂੰ ਹੁਣ ਫ਼ਸਲ ਬੀਜਣ ਤੋਂ ਲੈ ਕੇ ਫ਼ਸਲ ਦੀ ਕਟਾਈ ਤੱਕ ਡੀਜ਼ਲ ਦੀ ਲੋੜ ਪੈਣੀ ਹੈ। ਸਮੇਂ ਸਿਰ ਨਹਿਰੀ ਪਾਣੀ ਅਤੇ ਮੋਟਰਾਂ ਦੀ ਬਿਜਲੀ ਨਾ ਆਉਣ ਕਾਰਨ ਕਿਸਾਨ ਡੀਜ਼ਲ ਫੂਕਣ ਲਈ ਮਜਬੂਰ ਹਨ। ਕਿਸਾਨੀ ਦੇ ਕਰਜ਼ਾਈ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ ਡੀਜ਼ਲ ਦੇ ਉੱਚੇ ਭਾਅ ਵੀ ਮੰਨੇ ਜਾਂਦੇ ਹਨ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣਾ ਖਜ਼ਾਨਾ ਭਰਨ ਲਈ ਪੈਟਰੋਲੀਅਮ ਪਦਾਰਥਾਂ ‘ਤੇ ਬਹੁਤ ਜ਼ਿਆਦਾ ਟੈਕਸ ਲਗਾ ਰਹੀ ਹੈ। ਇਸ ਦਾ ਅਸਰ ਆਮ ਆਦਮੀ ‘ਤੇ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਣ ਨਾਲ ਸਰਕਾਰ ਦਾ ਟੈਕਸ ਵੀ ਵਧਦਾ ਰਹਿੰਦਾ ਹੈ, ਜੋ ਆਮ ਆਦਮੀ ਦੇ ਸਿਰ ਤੋਂ ਇਕੱਠਾ ਕੀਤਾ ਜਾਂਦਾ ਹੈ ਤੇ ਅਕਸਰ ਰਿਆਇਤਾਂ ਦੇ ਗੱਫੇ ਵੱਡੀਆਂ ਕੰਪਨੀਆਂ ਨੂੰ ਦਿੱਤੇ ਜਾਂਦੇ ਹਨ।

Advertisement