For the best experience, open
https://m.punjabitribuneonline.com
on your mobile browser.
Advertisement

ਜਗਰਾਉਂ ’ਚ ਚੋਰੀ ਦੀਆਂ ਘਟਨਾਵਾਂ ਵਧਣ ਕਾਰਨ ਲੋਕਾਂ ’ਚ ਸਹਿਮ

10:09 AM May 25, 2024 IST
ਜਗਰਾਉਂ ’ਚ ਚੋਰੀ ਦੀਆਂ ਘਟਨਾਵਾਂ ਵਧਣ ਕਾਰਨ ਲੋਕਾਂ ’ਚ ਸਹਿਮ
ਮੋਟਰਸਾਈਕਲ ਖੋਹਣ ਦੀ ਜਾਣਕਾਰੀ ਦਿੰਦਾ ਹੋਇਆ ਅਲੀਗੜ੍ਹ ਵਾਸੀ।
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 24 ਮਈ
ਇਸ ਇਲਾਕੇ ’ਚ ਚੋਰਾਂ ਅਤੇ ਲੁਟੇਰਿਆਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ ਜਿਸ ਕਾਰਨ ਆਮ ਲੋਕ ਡਰ ਅਤੇ ਸਹਿਮ ਦੇ ਸਾਏ ਹੇਠ ਜਿਉਣ ਲਈ ਮਜਬੂਰ ਹਨ। ਲੰਘੀ ਰਾਤ ਪਿੰਡ ਮਲਕ ਤੋਂ ਪੋਨਾ ਅਤੇ ਅਲੀਗੜ੍ਹ ਤੋਂ ਮਲਕ ਨੂੰ ਆਉਣ ਵਾਲੀਆਂ ਸੜਕਾਂ ’ਤੇ ਲੱਗਦੀਆਂ ਕਰੀਬ 20 ਮੋਟਰਾਂ ਦੇ ਚੋਰਾਂ ਨੇ ਜਿੰਦਰੇ ਭੰਨ੍ਹ ਦਿੱਤੇ। ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਚੋਰ ਮੋਟਰਾਂ ਦੀਆਂ ਤਾਰਾਂ ਵੱਢ ਕੇ ਲੈ ਗਏ ਅਤੇ ਕੋਠੀਆਂ ’ਚ ਪਈਆਂ ਸਪਰੇਅ ਵਾਲੀਆਂ ਢੋਲੀਆਂ (ਪਿੱਤਲ ਦੇ ਪੰਪਾਂ ਵਾਲੀਆਂ ਅਤੇ ਮੋਟਰਾਂ ਵਾਲੀਆਂ) ਚੋਰੀ ਕਰ ਲਈਆਂ। ਕਿਸਾਨ ਪਾਲ ਸਿੰਘ ਨੇ ਦੱਸਿਆ ਕਿ ਚੋਰ ਟਰਾਂਸਫਾਰਮਰ ਹੀ ਲਾਹ ਕੇ ਲੈ ਗਏ। ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਮੋਟਰ ਨੂੰ ਚਲਾਉਣ ਵਾਲੀ ਬਿਜਲੀ ਤਾਰ 70 ਰੁਪਏ ਤੋਂ ਲੈ ਕੇ 150 ਰੁਪਏ ਤੱਕ ਪ੍ਰਤੀ ਮੀਟਰ ਮਿਲਦੀ ਹੈ,ਇਸ ਤਰ੍ਹਾਂ ਉਨ੍ਹਾਂ ਨਾਲ ਪਹਿਲੀ ਵਾਰ ਨਹੀਂ ਹੋਇਆ, ਕਈ ਵਾਰ ਤਾਰਾਂ ਚੋਰੀ ਹੋਈਆਂ ਹਨ।
ਇਸੇ ਲੜੀ ਤਹਿਤ ਹੀ ਪਿੰਡ ਅਲੀਗੜ੍ਹ ਤੋਂ ਮਲਕ ਵਾਲੀ ਸੜਕ ’ਤੇ ਚੌਂਕ ਵਿਚੋਂ ਰਾਜ ਕੁਮਾਰ ਨਾਮਕ ਮਾਲੀ ਤੋਂ ਲੁਟੇਰਿਆਂ ਨੇ ਮੋਟਰਸਾਈਕਲ ਖੋਹ ਲਿਆ। ਮਾਲੀ ਨੇ ਦੱਸਿਆ ਕਿ ਉਹ ਪਿੰਡ ਮਲਕ ਨੂੰ ਕੰਮ ਕਰਨ ਲਈ ਜਾ ਰਿਹਾ ਸੀ ਅਚਾਨਕ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਉਸਦੇ ਸਿਰ ਵਿੱਚ ਪਿੱਛੋਂ ਕੋਈ ਮਾਰੂ ਹਥਿਆਰ ਦਾ ਵਾਰ ਕੀਤਾ, ਉਹ ਡਿੱਗ ਪਿਆ ਤੇ ਲੁਟੇਰੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਪਿੰਡ ਮਲਕ ਨੂੰ ਜਗਰਾਉਂ ਤੋਂ ਆਉਣ ਵਾਲੀ ਸੜਕ ਤੋਂ ਇੱਕ ਪੈਦਲ ਜਾ ਰਹੀ ਔਰਤ ਤੋਂ ਲੁਟੇਰਿਆਂ ਨੇ ਮੋਬਾਈਲ ਖੋਹ ਲਿਆ। ਇਸੀ ਤਰ੍ਹਾਂ ਕੰਮਕਾਰ ਲਈ ਜਾ ਰਹੀ ਨਿਪਾਲੀ ਔਰਤ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੋਬਾਈਲ ਝਪਟ ਲਿਆ। ਇਸ ਤੋਂ ਇਲਾਵਾ ਰਸੂਲਪੁਰ ਡਿਸਪੈਂਸਰੀ ਤੋਂ ਡਿਊਟੀ ਕਰਕੇ ਆਪਣੇ ਘਰ ਕਰਨੈਲ ਗੇਟ ਜਾ ਰਹੀ ਸੁਖਵਿੰਦਰ ਕੌਰ ਦਾ ਖਜ਼ਾਨਾ ਦਫਤਰ ਕੋਲ ਦੋ ਨੌਜਵਾਨਾਂ ਨੇ ਪਰਸ ਖੋਹ ਲਿਆ।

Advertisement

Advertisement
Author Image

joginder kumar

View all posts

Advertisement
Advertisement
×