For the best experience, open
https://m.punjabitribuneonline.com
on your mobile browser.
Advertisement

ਗਰਮੀ ਕਾਰਨ ਤਪਣ ਲੱਗਿਆ ਚੋਣ ਪਿੜ

07:57 AM May 09, 2024 IST
ਗਰਮੀ ਕਾਰਨ ਤਪਣ ਲੱਗਿਆ ਚੋਣ ਪਿੜ
ਚੋਣ ਪ੍ਰਚਾਰ ਦੌਰਾਨ ਆਪਣੇ ਲਈ ਗੰਨੇ ਦਾ ਰਸ ਕਢਵਾਉਂਦੇ ਹੋਏ ਹੰਸ ਰਾਜ ਹੰਸ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਮਈ
ਲੋਕ ਸਭਾ ਚੋਣਾਂ ਕਰਕੇ ਪੰਜਾਬ ਵਿੱਚ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਮਈ ਮਹੀਨੇ ਕਹਿਰ ਦੀ ਗਰਮੀ ਪੈ ਰਹੀ ਹੈ। ਉਮੀਦਵਾਰਾਂ ਲਈ ਵਧਦੀ ਗਰਮੀ ਚੋਣ ਪ੍ਰਚਾਰ ਲਈ ਚੁਣੌਤੀ ਬਣੀ ਹੋਈ ਹੈ ਤੇ ਉਮੀਦਵਾਰ ਗਰਮੀ ਵਿਚ ਪ੍ਰਚਾਰ ਦੌਰਾਨ ਪਸੀਨੋ-ਪਸੀਨੀ ਹੋਈ ਫਿਰਦੇ ਹਨ।
ਸੂਬੇ ਵਿੱਚ ਵੋਟਿੰਗ ’ਚ ਹੁਣ ਕੇਵਲ 23 ਦਿਨ ਬਚੇ ਹਨ ਪਰ ਤਾਪਮਾਨ ਰਿਕਾਰਡ ਤੋੜ ਰਿਹਾ ਹੈ। ਕਹਿਰ ਦੀ ਗਰਮ ਕਾਰਨ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੌਰਾਨ ਤਰੇਲੀਆਂ ਆ ਰਹੀਆਂ ਹਨ। ਉਮੀਦਵਾਰ ਸਵੇਰ ਤੇ ਸ਼ਾਮ ਜ਼ਿਆਦਾ ਸਰਗਰਮ ਹੋਣ ਲੱਗੇ ਹਨ ਤੇ ਦੁਪਹਿਰ ਵੇਲੇ ਕਿਸੇ ਪੈਲਸ ਜਾਂ ਕਿਸੇ ਠੰਢੀ ਠਾਹਰ ’ਤੇ ਚੋਣ ਪ੍ਰਚਾਰ ਕਰਦੇ ਹਨ। ਉਮੀਦਵਾਰ ਦੇਰ ਰਾਤ ਤੱਕ ਚੋਣ ਪ੍ਰਚਾਰ ਵਿੱਚ ਜੁਟੇ ਰਹਿੰਦੇ ਹਨ। ਲੋਕ ਗਰਮੀ ਕਰਕੇ ਦੁਪਹਿਰ ਵੇਲੇ ਘਰਾਂ ਵਿੱਚੋਂ ਨਿਕਲਣਾ ਪਸੰਦ ਨਹੀਂ ਕਰਦੇ। ਇਸ ਤੋਂ ਇਲਾਵਾ ਪਿੰਡਾਂ ਦੇ ਲੋਕ ਚੋਣ ਪ੍ਰਚਾਰ ਵਿੱਚ ਬਹੁਤੀ ਦਿਲਚਸਪੀ ਨਹੀਂ ਲੈ ਰਹੇ। ਉਮੀਦਵਾਰਾਂ ਵੱਲੋਂ ਲਗਾਤਾਰ ਰੈਲੀਆਂ, ਨੁੱਕੜ ਬੈਠਕਾਂ ਤੇ ਘਰ-ਘਰ ਪ੍ਰਚਾਰ ਕੀਤਾ ਜਾ ਰਿਹਾ ਹੈ। ਸੂਬੇ ਵਿਚ ਸਿਆਸੀ ਧਿਰਾਂ ਖਾਸ ਕਰਕੇ ਹਾਕਮ ਧਿਰ ਦਾ ਵਕਾਰ ਦਾਅ ’ਤੇ ਹੈ। ਲੋਕ ਸਭਾ ਚੋਣਾਂ ਉਸ ਵੇਲੇ ਹੋ ਰਹੀਆਂ ਹਨ ਜਦੋਂ ਸੂਬੇ ਦੇ ਕਿਸਾਨਾਂ ਵੱਲੋਂ ਆਪਣੀ ਹੋਂਦ ਬਚਾਉਣ ਲਈ ਅੰਦੋਲਨ ਕੀਤਾ ਜਾ ਰਿਹਾ ਹੈ।

Advertisement

Advertisement
Author Image

joginder kumar

View all posts

Advertisement
Advertisement
×