For the best experience, open
https://m.punjabitribuneonline.com
on your mobile browser.
Advertisement

ਅੱਗ ਲੱਗਣ ਕਾਰਨ ਕਬਾੜ ’ਚ ਖਰੀਦੀਆਂ ਗੱਡੀਆਂ ਸੜੀਆਂ

08:04 AM May 02, 2024 IST
ਅੱਗ ਲੱਗਣ ਕਾਰਨ ਕਬਾੜ ’ਚ ਖਰੀਦੀਆਂ ਗੱਡੀਆਂ ਸੜੀਆਂ
ਭਦੌੜ ਵਿਚ ਅੱਗ ਲੱਗਣ ਕਾਰਨ ਸੜੀਆਂ ਕਾਰਾਂ।
Advertisement

ਰਾਜਿੰਦਰ ਵਰਮਾ
ਭਦੌੜ, 1 ਮਈ
ਇੱਥੇ ਚਮਕੌਰ ਸਕਰੈਪ ਸਟੋਰ ’ਤੇ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਈ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਇਹ ਅੱਗ ਕਣਕ ਦੇ ਨਾੜ ਤੋਂ ਫ਼ੈਲੀ ਸੀ। ਜਾਣਕਾਰੀ ਅਨੁਸਾਰ ਚਮਕੌਰ ਸਕਰੈਪ ਸਟੋਰ ਵਿੱਚ 2 ਵਜੇ ਦੇ ਕਰੀਬ ਭਿਆਨਕ ਅੱਗ ਲੱਗੀ ਅਤੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹ ਰਹੀਆਂ ਸਨ। ਅੱਗ ਲੱਗਣ ਕਾਰਨ ਕਾਰਾਂ ਦੇ ਤੇਲ ਵਾਲੇ ਟੈਂਕਾਂ ਅਤੇ ਟਾਇਰਾਂ ਦੇ ਪਟਾਕੇ ਪੈ ਰਹੇ ਸਨ। ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਇਕ ਐਨਆਰਆਈ ਫਾਇਰ ਬਿਰਗੇਡ ਦੀ ਗੱਡੀ ਅਤੇ ਕਿਸਾਨ ਯੂਨੀਅਨ ਵੱਲੋਂ ਆਪਣੇ ਤੌਰ ’ਤੇ ਬਣਾਈ ਗਈ ਅੱਗ ਬੁਝਾਊ ਪਾਣੀ ਵਾਲੀ ਟੈਂਕੀ ਨਾਲ ਕਾਫੀ ਸਮੇਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਸਕਰੈਪ ਸਟੋਰ ਦੇ ਮਾਲਕ ਚਮਕੌਰ ਸਿੰਘ ਨੇ ਦੱਸਿਆ ਕਿ ਗੁਆਂਢੀਆਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਾਉਣ ਕਾਰਨ ਉਨ੍ਹਾਂ ਦੇ ਕਬਾੜ ’ਚ ਅੱਗ ਲੱਗੀ ਹੈ ਜਿਸ ਨਾਲ ਉਸ ਦਾ 50 ਲੱਖ ਰੁਪਏ ਦਾ ਸਾਮਾਨ ਸੜ ਗਿਆ। ਜਾਣਕਾਰੀ ਅਨੁਸਾਰ ਬਾਜਾਖਾਨਾ ਰੋੋਡ ਤੇ ਕਈ ਕਬਾੜ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਹਨ। ਇਹ ਕਬਾੜ ਬਾਰੂਦ ਦੇ ਢੇਰ ਵਾਂਗ ਹਨ ਅਤੇ ਲੋਕਾਂ ਵਿਚ ਵੀ ਸਹਿਮ ਰਹਿੰਦਾ ਹੈ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ। ਪ੍ਰਸ਼ਾਸਨ ਨੂੰ ਲੋਕਾਂ ਦੀ ਅਪੀਲ ਹੈ ਕਿ ਅਜਿਹੇ ਕੰਮਾਂ ਨੂੰ ਵਸੋਂ ਤੋਂ ਬਾਹਰ ਹੀ ਕੱਢਿਆ ਜਾਵੇ। ਇਸ ਸਬੰਧੀ ਥਾਣਾ ਭਦੌੜ ਦੇ ਐਸ.ਐਚ.ਓ. ਸ਼ੇਰਵਿੰਦਰ ਸਿੰਘ ਔਲਖ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ ਤੱਕ ਕੋਈ ਵੀ ਸ਼ਿਕਾਇਤ ਨਹੀਂ ਆਈ ਅਤੇ ਜਦੋਂ ਸ਼ਿਕਾਇਤ ਆਈ ਤਾਂ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×