For the best experience, open
https://m.punjabitribuneonline.com
on your mobile browser.
Advertisement

ਟੈਂਟ ਹਾਊਸ ਦੇ ਗੁਦਾਮ ਨੂੰ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜਿਆ

06:40 AM Mar 11, 2024 IST
ਟੈਂਟ ਹਾਊਸ ਦੇ ਗੁਦਾਮ ਨੂੰ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜਿਆ
ਟੈਂਟ ਹਾਊਸ ਦੇ ਗੁਦਾਮ ’ਚ ਲਗੀ ਅੱਗ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਜ਼ੀਰਕਪੁਰ, 10 ਮਾਰਚ
ਬਲਟਾਣਾ ਇਲਾਕੇ ਦੇ ਪੀਰ ਬਾਬਾ ਰੋਡ ਸਥਿਤ ਗੋਲਡਨ ਅਸਟੇਟ ਸਥਿਤ ਟੈਂਟ ਹਾਊਸ ਦੇ ਗੁਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਆਸ-ਪਾਸ ਦੇ ਰਿਹਾਇਸ਼ੀ ਇਲਾਕੇ ’ਚ ਭਾਜੜਾਂ ਪੈ ਗਈਆਂ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਦੀ ਸੂਚਨਾ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ-2 ਫਾਇਰ ਟੈਂਡਰਾਂ ਨਾਲ ਮੌਕੇ ’ਤੇ ਪਹੁੰਚੀ, ਜਿਸ ਤੋਂ ਬਾਅਦ ਪੰਚਕੂਲਾ ਅਤੇ ਡੇਰਾਬੱਸੀ ਤੋਂ ਇਕ-ਇਕ ਟੈਂਡਰ ਮੰਗਵਾਏ ਗਏ, ਫਾਇਰ ਬ੍ਰਿਗੇਡ ਦੀ ਟੀਮ ਨੇ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਤੜਕੇ ਬਲਟਾਣਾ ਇਲਾਕੇ ਦੇ ਪੀਰ ਬਾਬਾ ਰੋਡ ਸਥਿਤ ਗੋਲਡਨ ਅਸਟੇਟ ਸਥਿਤ ਕ੍ਰਿਸ਼ਨ-ਸੁਦਾਮਾ ਟੈਂਟ ਹਾਊਸ ਦੇ ਗੁਦਾਮ ਵਿੱਚ ਭਿਆਨਕ ਅੱਗ ਲੱਗ ਗਈ, ਅੱਗ ਐਨੀ ਭਿਆਨਕ ਸੀ ਕਿ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠਣ ਲੱਗੀਆਂ। ਨੇੜੇ-ਤੇੜੇ ਰਿਹਾਇਸ਼ੀ ਖੇਤਰ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਉਂਝ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਫੈਲਣ ਕਾਰਨ ਫਾਇਰ ਟੈਂਡਰ ਬੁਲਾਉਣੇ ਪਏ। ਫਾਇਰ ਬ੍ਰਿਗੇਡ ਜ਼ੀਰਕਪੁਰ ਨੂੰ ਤੜਕੇ ਕਰੀਬ 1 ਵਜੇ ਸੂਚਨਾ ਪ੍ਰਾਪਤ ਹੋਈ ਕਿ ਕ੍ਰਿਸ਼ਨ-ਸੁਦਾਮਾ ਟੈਂਟ ਹਾਊਸ ਦੇ ਗੁਦਾਮ ਵਿੱਚ ਅੱਗ ਲੱਗ ਗਈ ਹੈ। ਦੋ ਫਾਇਰ ਟੈਂਡਰ ਮੌਕੇ ’ਤੇ ਪਹੁੰਚੇ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਅੱਗ ਵੱਧਦੀ ਵੇਖ ਪੰਚਕੂਲਾ ਅਤੇ ਡੇਰਾਬੱਸੀ ਤੋਂ ਵੀ 1-1 ਫਾਇਰ ਟੈਂਡਰ ਮੰਗਵਾਉਣੇ ਪਏ, ਕਰੀਬ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਮਾਮਲੇ ਸੰਬਧੀ ਮੁੱਖ ਫਾਇਰ ਅਫ਼ਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਅੱਗ ਨਾਲ ਟੈਂਟ ਹਾਊਸ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੀਬ ਸੂਚਨਾ ਮਿਲਣ ਮਗਰੋਂ ਕੁਝ ਦੇਰੀ ਵਿੱਚ ਹੀ ਦੋ ਫਾਇਰ ਟੈਂਡਰ ਮੌਕੇ ’ਤੇ ਪਹੁੰਚ ਗਏ ਸਨ ਜਦਕਿ ਡੇਰਾਬੱਸੀ ਅਤੇ ਪੰਚਕੂਲਾ ਤੋਂ ਇੱਕ-ਇੱਕ ਫਾਇਰ ਟੈਂਡਰ ਨੂੰ ਹੋਰ ਬੁਲਾਉਣਾ ਪਿਆ ਸੀ।

Advertisement

Advertisement
Author Image

sanam grng

View all posts

Advertisement
Advertisement
×