ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥਾਣੇ ਵਿੱਚ ਅੱਗ ਲੱਗਣ ਕਾਰਨ ਜ਼ਬਤ ਵਾਹਨ ਤੇ ਰਿਕਾਰਡ ਸੜਿਆ

06:14 AM May 28, 2024 IST

ਪੱਤਰ ਪ੍ਰੇਰਕ
ਕਰਤਾਰਪੁਰ, 27 ਮਈ
ਇੱਥੇ ਥਾਣਾ ਮਕਸੂਦਾਂ ਵਿੱਚ ਅੱਗ ਲੱਗਣ ਕਾਰਨ ਰਿਕਾਰਡ ਰੂਮ ਵਿੱਚ ਪਏ ਸਾਮਾਨ ਸਮੇਤ ਜ਼ਬਤ ਕੀਤੇ ਵਾਹਨ ਸੜ ਗਏ। ਥਾਣੇ ਵਿੱਚ ਅੱਗ ਲੱਗਣ ਦਾ ਕਾਰਨ ਭਾਵੇਂ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਥਾਣਾ ਮਕਸੂਦਾਂ ਦੇ ਪਿਛਲੇ ਹਿੱਸੇ ਵਿੱਚ ਅਚਾਨਕ ਅੱਗ ਲੱਗਣ ਸਬੰਧੀ ਪੁਲੀਸ ਨੂੰ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਜਿਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਵਿੱਚ ਜੁੱਟ ਗਈਆਂ ਜਦਕਿ ਜਾਨ ਦੀ ਪਰਵਾਹ ਨਾ ਕਰਦਿਆਂ ਮੁਲਾਜ਼ਮ ਰਿਕਾਰਡ ਰੂਮ ਵਿੱਚ ਪਏ ਸਾਮਾਨ ਅਤੇ ਮਾਲਖਾਨੇ ਵਿੱਚ ਪਏ ਹਥਿਆਰ ਅਤੇ ਹੋਰ ਸਾਮਾਨ ਬਾਹਰ ਕੱਢਣ ਵਿੱਚ ਜੁਟ ਗਏ। ਅੱਗ ਲੱਗਣ ਮੌਕੇ ਥਾਣੇ ਵਿੱਚ ਪੁਲੀਸ ਵੱਲੋਂ ਫੜੀ ਗਈ ਸ਼ਰਾਬ ਅਤੇ ਸਿਲੰਡਰ ਪਏ ਸਨ। ਪੁਲੀਸ ਮੁਲਾਜ਼ਮਾਂ ਦੀ ਮੁਸਤੈਦੀ ਕਾਰਨ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ।

Advertisement

Advertisement