For the best experience, open
https://m.punjabitribuneonline.com
on your mobile browser.
Advertisement

ਘਰ ਨੂੰ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜਿਆ

08:51 AM May 07, 2024 IST
ਘਰ ਨੂੰ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜਿਆ
Advertisement

ਪੱਤਰ ਪ੍ਰੇਰਕ
ਪਠਾਨਕੋਟ, 6 ਮਈ
ਸਥਾਨਕ ਮੁਹੱਲਾ ਢਾਕੀ ’ਚ ਸਥਿਤ ਦੋ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ’ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਘਰ ਅੰਦਰ ਰੱਖਿਆ ਸਾਰਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਏਅਰਫੋਰਸ ਸਾਰਜੈਂਟ ਆਪਣੇ ਪਰਿਵਾਰ ਨਾਲ ਉਸ ਇਮਾਰਤ ਵਿੱਚ ਕਿਰਾਏ ’ਤੇ ਰਹਿੰਦਾ ਸੀ। ਇਨ੍ਹੀਂ ਦਿਨੀਂ ਉਸ ਦੀ ਪੋਸਟਿੰਗ ਆਗਰਾ ’ਚ ਸੀ, ਜਦ ਕਿ ਉਸ ਦੀ ਪਤਨੀ ਪਠਾਨਕੋਟ ’ਚ ਰਹਿੰਦੀ ਸੀ, ਜੋ ਕਿ ਸਕੂਲ ਟੀਚਰ ਹੈ ਅਤੇ ਉਹ ਰੋਜ਼ਾਨਾ ਸਵੇਰੇ ਡਿਊਟੀ ਤੇ ਜਾਂਦੀ ਹੈ। ਸਵੇਰੇ ਘਰ ਦਾ ਕੰਮ ਨਿਬੇੜ ਕੇ ਉਹ ਆਪਣੀ ਡਿਊਟੀ ’ਤੇ ਗਈ ਤਾਂ ਘਰੋਂ ਨਿਕਲਦੇ ਹੀ ਅੱਗ ਲੱਗਣ ਦੀ ਘਟਨਾ ਵਾਪਰ ਗਈ। ਅੱਗ ਲੱਗਣ ਸਬੰਧੀ ਜਾਣਕਾਰੀ ਦਿੰਦਿਆਂ ਗੁਆਂਢੀ ਰੌਬਿਨ ਨੇ ਦੱਸਿਆ ਕਿ ਅਚਾਨਕ ਧੂੰਆਂ ਨਿਕਲਣ ਲੱਗ ਗਿਆ ਅਤੇ ਲੋਕਾਂ ਨੇ ਦਰਵਾਜ਼ਾ ਤੋੜਿਆ ਤਾਂ ਉੱਥੇ ਅੱਗ ਲੱਗੀ ਹੋਈ ਸੀ।

Advertisement

Advertisement
Author Image

joginder kumar

View all posts

Advertisement
Advertisement
×