ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਗ ਲੱਗਣ ਕਾਰਨ 88 ਵਿੱਘੇ ਕਣਕ ਦੀ ਫ਼ਸਲ ਸੜੀ

11:21 AM Apr 20, 2024 IST
ਮੋਹੀ ਕਲਾਂ ਵਿੱਚ ਕਣਕ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਲੋਕ।

ਕਰਮਜੀਤ ਸਿੰਘ ਚਿੱਲਾ
ਬਨੂੜ, 19 ਅਪਰੈਲ
ਨੇੜਲੇ ਪਿੰਡ ਮੋਹੀ ਕਲਾਂ ਵਿੱਚ ਅੱਜ ਦੋ ਕਿਸਾਨਾਂ ਦੀ 88 ਵਿੱਘੇ ਕਣਕ ਦੀ ਫਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਚਾਰ ਪਿੰਡਾਂ ਦੇ ਦਰਜਨਾਂ ਵਸਨੀਕਾਂ ਨੇ ਮੌਕੇ ਤੇ ਪਹੁੰਚ ਕੇ ਕਈ ਘੰਟਿਆਂ ਦੀ ਮੁਸੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਪ੍ਰਤੱਖ ਦਰਸ਼ੀਆਂ ਅਨੁਸਾਰ ਜੇਕਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਸੈਂਕੜੇ ਏਕੜ ਹੋਰ ਆਲੇ-ਦੁਆਲੇ ਖੜ੍ਹੀ ਕਣਕ ਵੀ ਸੜ ਜਾਂਦੀ। ਪੀੜਤ ਕਿਸਾਨਾਂ ਅਨੁਸਾਰ ਉਨ੍ਹਾਂ ਦੇ ਖੇਤ ਮੋਹੀ ਕਲਾਂ ਦੇ ਬਿਜਲੀ ਗਰਿੱਡ ਦੇ ਨੇੜੇ ਪੈਂਦੇ ਹਨ ਅਤੇ ਬਿਜਲੀ ਦੇ ਇੱਕ ਖੰਭੇ ਤੋਂ ਫਿਊਜ਼ ਟੁੱਟ ਕੇ ਕਣਕ ਵਿੱਚ ਡਿੱਗਣ ਨਾਲ ਉਸ ਦੇ ਚੰਗਿਆੜਿਆਂ ਨਾਲ ਕਣਕ ਨੂੰ ਅੱਗ ਲੱਗੀ।
ਪੀੜਤ ਜਗਤਾਰ ਸਿੰਘ ਪੁੱਤਰ ਅਜੀਤ ਸਿੰਘ ਨੇ ਦੱਸਿਆ ਕਿ ਉਹ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਤੇ ਉਸ ਨੇ 64 ਵਿੱਘੇ ਜ਼ਮੀਨ ਵਿੱਚ 10 ਹਜ਼ਾਰ ਪ੍ਰਤੀ ਵਿੱਘਾ ਠੇਕੇ ਉੱਤੇ ਲੈ ਕੇ ਕਣਕ ਬੀਜੀ ਹੋਈ ਸੀ। ਉਨ੍ਹਾਂ ਕਿ ਉਸ ਦੀ ਸਾਰੀ ਕਣਕ ਪੱਕੀ ਹੋਈ ਸੀ ਤੇ ਸਾਰੀ ਹੀ ਅੱਗ ਨਾਲ ਸੜ ਗਈ। ਇਸੇ ਤਰਾਂ ਸਤਵੰਤ ਸਿੰਘ ਦੀ 24 ਵਿੱਘੇ ਕਣਕ ਬਿਲਕੁਲ ਸੜ ਗਈ। ਅੱਗ ਲੱਗਣ ਬਾਰੇ ਪਤਾ ਲੱਗਦਿਆਂ ਹੀ ਮੋਹੀ ਕਲਾਂ, ਘੜਾਮਾ, ਮੋਹੀ ਖੁਰਦ ਅਤੇ ਚੰਗੇਰਾ ਤੋਂ ਵੱਡੀ ਗਿਣਤੀ ਵਿੱਚ ਲੋਕ ਮੌਕੇ ’ਤੇ ਪਹੁੰਚ ਗਏ। ਖੇਤਾਂ ਨੂੰ ਟਰੈਕਟਰਾਂ ਨਾਲ ਵਾਹ ਕੇ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ ਗਿਆ। ਰਾਜਪੁਰਾ ਅਤੇ ਜ਼ੀਰਕਪੁਰ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੀ ਮੌਕੇ ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਸਬੰਧਿਤ ਲਾਇਨ ਵਿੱਚ ਬਿਜਲੀ ਸਪਲਾਈ ਦਿਨ ਸਮੇਂ ਵੀ ਛੱਡੀ ਹੋਈ ਸੀ।
ਪਾਵਰਕੌਮ ਦੇ ਬਨੂੜ ਸਥਿਤ ਐੱਸਡੀਓ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਜਾ ਕੇ ਹੀ ਅੱਗ ਦੇ ਕਾਰਨਾਂ ਦੀ ਜਾਂਚ ਕਰਨਗੇ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਪੀੜਤ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਾਵਰਕੌਮ ਕੋਲੋਂ ਭਰਪਾਈ ਕਰਾਏ ਜਾਣ ਦੀ ਮੰਗ ਕੀਤੀ ਹੈ।
ਪੰਚਕੂਲਾ (ਪੀਪੀ ਵਰਮਾ): ਬਰਵਾਲਾ ਕਸਬੇ ਦੇ ਸਰਕਾਰੀ ਕਾਲਜ ਨੂੰ ਜਾਂਦੀ ਸੜਕ ’ਤੇ ਬਿਜਲੀ ਦੀਆਂ ਤਾਰਾਂ ਵਿੱਚ ਅਚਾਨਕ ਸ਼ਾਰਟ-ਸਰਕਟ ਹੋ ਗਿਆ, ਜਿਸ ਕਾਰਨ ਖੇਤ ਵਿੱਚ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਨੇੜਲੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਘਟਨਾ ਸਬੰਧੀ ਫਾਇਰ ਸਟੇਸ਼ਨ ਅਲੀਪੁਰ ਇੰਡਸਟਰੀ ਏਰੀਆ ਅਤੇ ਬਰਵਾਲਾ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਬਰਵਾਲਾ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਫਾਇਰ ਕਰਮੀਆਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਭੁਪਿੰਦਰ ਸਿੰਘ, ਲਰਾਮ, ਜਨਕ ਸਿੰਘ, ਜਸਮੇਰ ਸਿੰਘ ਅਤੇ ਨੇਪਾਲ ਸਿੰਘ ਦੀ ਕਣਕ ਇਸ ਘਟਨਾ ਦੌਰਾਨ ਖੇਤਾਂ ਵਿੱਚ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਸਮੇਂ ਕਿਸਾਨ ਕੰਬਾਈਨ ਮਸ਼ੀਨ ਨਾਲ ਆਪਣੀ ਫਸਲ ਦੀ ਕਟਾਈ ਕਰ ਰਹੇ ਸਨ ਅਤੇ ਕਣਕ ਦੀਆਂ ਭਰੀਆਂ ਤਿੰਨ ਟਰਾਲੀਆਂ ਵੀ ਖੇਤਾਂ ਵਿੱਚ ਖੜ੍ਹੀਆਂ ਸਨ। ਅੱਗ ਦੀ ਲਪੇਟ ਵਿੱਚ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਮੁਸਤੈਦੀ ਨਾਲ ਟਰਾਲੀਆਂ ਨੂੰ ਖੇਤਾਂ ’ਚੋਂ ਬਾਹਰ ਕੱਢ ਲਿਆ।

Advertisement

ਟਰੈਕਟਰ ਦੀ ਮਦਦ ਨਾਲ ਅੱਗ ਬੁਝਾਉਂਦਾ ਕਿਸਾਨ ਝੁਲਸਿਆ

ਜ਼ਖ਼ਮੀ ਹੋਇਆ ਕਿਸਾਨ ਗੁਰਚਰਨ ਸਿੰਘ।

ਘਨੌਲੀ (ਜਗਮੋਹਨ ਸਿੰਘ): ਅੱਜ ਇੱਥੇ ਮੰਗੂਵਾਲ ਦੀਵਾੜੀ ਵਿੱਚ ਬਾਅਦ ਦੁਪਹਿਰ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗਣ ਕਾਰਨ ਲਗਭਗ ਛੇ ਏਕੜ ਰਕਬੇ ਵਿੱਚ ਖੜ੍ਹੀ ਫਸਲ ਜਲ ਗਈ। ਇਸ ਦੌਰਾਨ ਖੇਤਾਂ ਨੂੰ ਲੱਗੀ ਅੱਗ ਬੁਝਾਉਂਦਾ ਹੋਇਆ ਇੱਕ ਕਿਸਾਨ ਗੁਰਚਰਨ ਸਿੰਘ ਵੀ ਜ਼ਖ਼ਮੀ ਹੋ ਗਿਆ। ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰ ਖੇਤਾਂ ਵਿੱਚ ਕੰਮ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਆਪਣੇ ਦੂਜੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗੀ ਹੋਈ ਦੇਖੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕਰਨ ਤੋਂ ਇਲਾਵਾ ਅਪਣੇ ਟਰੈਕਟਰ ਪਿੱਛੇ ਤਵੀਆਂ ਪਾ ਕੇ ਕਣਕ ਨੂੰ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਤੇ ਇਸੇ ਦੌਰਾਨ ਆਈ ਤੇਜ਼ ਹਵਾ ਕਾਰਨ ਅੱਗ ਨੇ ਪਲਾਂ ਵਿੱਚ ਹੀ ਭਿਆਨਕ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ, ਪਰ ਉਨ੍ਹਾਂ ਆਪਣੀ ਕੋਸ਼ਿਸ਼ ਜਾਰੀ ਰੱਖੀ ਤੇ ਇਸੇ ਦੌਰਾਨ ਹੋਰ ਕਿਸਾਨ ਵੀ ਪੁੱਜ ਗਏ, ਜਿਨ੍ਹਾਂ ਬੜੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ। ਗੁਰਚਰਨ ਸਿੰਘ ਨੇ ਦੱਸਿਆ ਕਿ ਅੱਗ ਬੁਝਾਉਦਿਆਂ ਹੋਇਆਂ ਉਨ੍ਹਾਂ ਦੇ ਚਿਹਰੇ ਅਤੇ ਬਾਹਾਂ ਤੋਂ ਇਲਾਵਾ ਸਰੀਰ ਦੇ ਕੁੱਝ ਹੋਰ ਅੰਗਾਂ ਨੂੰ ਅੱਗ ਦਾ ਸੇਕ ਲੱਗ ਗਿਆ, ਪਰ ਉਨ੍ਹਾਂ ਲਗਭਗ 100 ਏਕੜ ਦੇ ਕਰੀਬ ਖੇਤਾਂ ਵਿੱਚ ਵੱਢਣ ਲਈ ਖੜ੍ਹੀ ਫਸਲ ਨੂੰ ਬਚਾ ‌ਲਿਆ। ਉਨ੍ਹਾਂ ਦੱਸਿਆ ਕਿ ਰੂਪਨਗਰ ਤੋਂ ਆਈ ਅੱਗ ਬੁਝਾਊ ਗੱਡੀ ਮਲਿਕਪੁਰ ਵਿੱਚ ਲੱਗੇ ਜਾਮ ਵਿੱਚ ਕਾਫੀ ਸਮਾਂ ਫਸੀ ਰਹੀ, ਜਿਸ ਕਰਕੇ ਗੱਡੀ ਆਉਣ ਤੋਂ ਪਹਿਲਾਂ ਹੀ ਅੱਗ ’ਤੇ ਕਾਬੂ ਪਾਇਆ ਜਾ ਚੁੱਕਿਆ ਸੀ, ਪਰ ਉਦੋਂ ਤੱਕ 6 ਏਕੜ ਦੇ ਕਰੀਬ ਫਸਲ ਜਲ ਚੁੱਕੀ ਸੀ।

Advertisement
Advertisement