ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੱਗ ਲੱਗਣ ਕਾਰਨ 7 ਬਿੱਘੇ ਕਣਕ ਤੇ 13 ਬਿੱਘੇ ਨਾੜ ਸੜ ਕੇ ਸੁਆਹ

07:18 AM Apr 17, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਨਿਜੀ ਪੱਤਰ ਪ੍ਰੇਰਕ
ਸੰਗਰੂਰ, 16 ਅਪਰੈਲ
ਸੰਗਰੂਰ-ਪਟਿਆਲਾ ਸੜਕ ’ਤੇ ਗੋਲਡਨ ਵੈਲੀ ਪੈਲੇਸ ਦੇ ਨਜ਼ਦੀਕ ਪਿੰਡ ਸੋਹੀਆਂ ਖੁਰਦ ਦੇ ਖੇਤਾਂ ਵਿਚ ਅਚਾਨਕ ਅੱਗ ਲੱਗਣ ਕਾਰਨ 7 ਬਿਘੇ ਕਣਕ ਦੀ ਫਸਲ ਅਤੇ ਕਰੀਬ 13 ਬਿਘੇ ਕਣਕ ਦੀ ਨਾੜ ਸੜ ਗਈ ਹੈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਅਤੇ ਫਾਇਰ ਬ੍ਰਿਗੇਡ ਅਮਲੇ ਵੱਲੋਂ ਅੱਗ ਉਪਰ ਕਾਬੂ ਪਾ ਲਏ ਜਾਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਲੱਗਿਆ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਰੀਬ ਦੋ ਵਜੇ ਪਟਿਆਲਾ ਰੋਡ ਸਥਿਤ ਗੋਲਡਨ ਵੈਲੀ ਪੈਲੇੇਸ ਦੇ ਪਿਛਲੇ ਪਾਸੇ ਪਿੰਡ ਸੋਹੀਆਂ ਖੁਰਦ ਦੇ ਖੇਤਾਂ ਵਿਚ ਅਚਾਨਕ ਅੱਗ ਲੱਗ ਗਈ ਜਿਸਦਾ ਤੁਰੰਤ ਪਤਾ ਲੱਗਦਿਆਂ ਹੀ ਲੋਕ ਇਕੱਠੇ ਹੋਏ ਅਤੇ ਮੌਕੇ ’ਤੇ ਫਾਇਰ ਬ੍ਰਿਗੇਡ ਦਾ ਅਮਲਾ ਵੀ ਪੁੱਜ ਗਿਆ। ਲੋਕਾਂ ਨੇ ਜੱਦੋ-ਜਹਿਦ ਕਰਦਿਆਂ ਅਤੇ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਅਤੇ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਵਿਚ ਸਫ਼ਲ ਹੋ ਗਏ। ਅੱਗ ਲੱਗਣ ਕਾਰਨ ਕਿਸਾਨ ਤਾਰਾ ਸਿੰਘ ਵਾਸੀ ਸੋਹੀਆਂ ਖੁਰਦ ਦੀ 7 ਬਿੱਘੇ ਖੜ੍ਹੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਜਦੋਂ ਕਿ ਕਿਸਾਨ ਅਮਰਿੰਦਰ ਸਿੰਘ ਅਤੇ ਕਿਸਾਨ ਰਘਵੀਰ ਸਿੰਘ ਦੀ ਕਰੀਬ 13 ਬਿਘੇ ਕਣਕ ਦੀ ਨਾੜ ਸੜ ਗਈ ਹੈ। ਇਸ ਤੋਂ ਇਲਾਵਾ ਮੌਕੇ ’ਤੇ ਪੁੱਜੀ ਥਾਣਾ ਸਦਰ ਪੁਲੀਸ ਵਲੋਂ ਕਣਕ ਅਤੇ ਨਾੜ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਸੀ। ਫਾਇਰ ਬਰੀਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਤਿੰਨ/ਚਾਰ ਕਿਸਾਨਾਂ ਦੀ ਕਣਕ ਅਤੇ ਨਾੜ ਸੜੀ ਹੈ।

Advertisement

Advertisement
Advertisement