For the best experience, open
https://m.punjabitribuneonline.com
on your mobile browser.
Advertisement

ਪਾਰਕ ਦੀ ਮੋਟਰ ਖਰਾਬ ਹੋਣ ਕਾਰਨ ਬੂਟੇ ਸੁੱਕਣ ਲੱਗੇ

07:20 AM Jul 01, 2024 IST
ਪਾਰਕ ਦੀ ਮੋਟਰ ਖਰਾਬ ਹੋਣ ਕਾਰਨ ਬੂਟੇ ਸੁੱਕਣ ਲੱਗੇ
ਬਾਇਓ ਡਾਇਵਰਸਿਟੀ ਪਾਰਕ ਵਿੱਚ ਬਿਨਾਂ ਪਾਣੀ ਤੋਂ ਸੁੱਕੇ ਖੜ੍ਹੇ ਬੂਟੇ।
Advertisement

ਮੇਜਰ ਸਿੰਘ ਮਟਰਾਂ
ਭਵਾਨੀਗੜ੍ਹ, 30 ਜੂਨ
ਇੱਥੇ ਸ਼ਹਿਰ ਵਿਚ ਬਣੇ ਹੋਏ ਬਾਇਓ ਡਾਇਵਰਸਿਟੀ ਪਾਰਕ ਵਿੱਚ ਬੂਟਿਆਂ ਨੂੰ ਪਾਣੀ ਸਪਲਾਈ ਕਰਨ ਅਤੇ ਪੀਣ ਲਈ ਪਾਣੀ ਉਪਲਬਧ ਕਰਵਾਉਣ ਲਈ ਗਈ ਮੋਟਰ ਪਿਛਲੇ ਦੋ ਹਫ਼ਤਿਆਂ ਤੋਂ ਖਰਾਬ ਹੋ ਜਾਣ ਕਾਰਨ ਬੂਟੇ ਸੁੱਕਣ ਲੱਗ ਪਏ। ਇਸ ਸਬੰਧੀ ਅੱਜ ਪਾਰਕ ਵਿੱਚ ਰੋਜ਼ਾਨਾ ਘੁੰਮਣ ਅਤੇ ਅਰਾਮ ਦੇ ਪਲ ਬਤੀਤ ਕਰਨ ਲਈ ਆਉਂਦੇ ਸੀਨੀਅਰ ਸਿਟੀਜ਼ਨ ਚਰਨ ਸਿੰਘ ਚੋਪੜਾ, ਗੁਰਬਚਨ ਸਿੰਘ, ਗੁਰਮੇਲ ਸਿੰਘ, ਹਿੰਮਤ ਰਾਏ ਕਾਂਸਲ ਅਤੇ ਰਾਮ ਅਵਤਾਰ ਨੇ ਦੱਸਿਆ ਕਿ ਸ਼ਹਿਰ ਦੇ ਵਿਚਕਾਰ ਬਣਾਏ ਗਏ ਇਸ ਮਨਮੋਹਕ ਪਾਰਕ ਵਿੱਚ ਵੱਖ ਵੱਖ ਤਰ੍ਹਾਂ ਦੇ ਬੂਟੇ, ਘਾਹ ਅਤੇ ਸੈਰ ਕਰਨ ਲਈ ਪੱਕੇ ਰਸਤੇ ਬਣੇ ਹੋਏ ਹਨ। ਬੱਚਿਆਂ ਦੇ ਮਨੋਰੰਜਨ ਲਈ ਝੂਲੇ ਅਤੇ ਕਸਰਤ ਕਰਨ ਲਈ ਸਾਮਾਨ ਲਗਾਇਆ ਗਿਆ ਹੈ। ਲਾਈਟਾਂ ਵਗੈਰਾ ਦੀ ਸਹੂਲਤ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਦੀ ਸੰਭਾਲ ਪ੍ਰਤੀ ਜੰਗਲਾਤ ਵਿਭਾਗ ਅਤੇ ਪ੍ਰਸ਼ਾਸਨ ਦੀ ਬੇਰੁਖੀ ਕਾਰਨ ਅੱਜ ਕੱਲ੍ਹ ਪਾਰਕ ਵਿੱਚੋਂ ਸਹੂਲਤਾਂ ਗਾਇਬ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਪਾਣੀ ਸਪਲਾਈ ਕਰਨ ਵਾਲੀ ਇਕੋ ਇਕ ਮੋਟਰ ਪਿਛਲੇ ਦੋ ਹਫ਼ਤਿਆਂ ਤੋਂ ਖਰਾਬ ਹੋਈ ਪਈ ਹੈ। ਇਸ ਕਾਰਨ ਪਾਰਕ ਵਿੱਚ ਲੱਗੇ ਬੂਟੇ ਸੁੱਕਣ ਲੱਗੇ ਹਨ। ਪਾਰਕ ਵਿੱਚ ਸੈਰ ਕਰਨ ਲਈ ਆਉਣ ਵਾਲੇ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਵਾਲੀ ਮੋਟਰ ਨੂੰ ਠੀਕ ਕਰਵਾਉਣ ਲਈ ਉਨ੍ਹਾਂ ਵੱਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਅਰਜੋਈ ਕੀਤੀ ਗਈ,ਪਰ ਉਨ੍ਹਾਂ ਨੇ ਕੋਈ ਸਹਿਯੋਗ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀ ਪਾਰਕ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਇੱਕ ਦੂਜੇ ਤੇ ਸੁੱਟ ਰਹੇ ਹਨ। ਉਨ੍ਹਾਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਇਸ ਪਾਰਕ ਦੀ ਸੰਭਾਲ ਅਤੇ ਪਾਣੀ ਵਾਲੀ ਮੋਟਰ ਨੂੰ ਠੀਕ ਕਰਵਾਉਣ ਲਈ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ।

Advertisement

ਵਿਭਾਗ ਕੋਲ ਪਾਰਕ ਦੀ ਸੰਭਾਲ ਲਈ ਫੰਡ ਨਹੀਂ ਆਉਂਦੇ: ਅਧਿਕਾਰੀ

ਉਧਰ, ਜੰਗਲਾਤ ਵਿਭਾਗ ਦੇ ਅਧਿਕਾਰੀ ਸਿਮਰਨਜੀਤ ਕੌਰ ਨੇ ਦੱਸਿਆ ਕਿ ਵਿਭਾਗ ਕੋਲ ਇਸ ਪਾਰਕ ਦੀ ਸੰਭਾਲ ਲਈ ਕੋਈ ਫੰਡ ਆਦਿ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਇਸ ਪਾਰਕ ਦੀ ਸੰਭਾਲ ਲਈ ਲਿਖਤੀ ਰੂਪ ਵਿੱਚ ਦਰਖਾਸਤ ਦਿੱਤੀ ਗਈ ਹੈ।

Advertisement

Advertisement
Author Image

Advertisement