For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਦੇ ਯਤਨਾਂ ਸਦਕਾ ਕੌਂਸਲਰਾਂ ਦੀ ਭੁੱਖ ਹੜਤਾਲ ਸਮਾਪਤ

09:55 AM Aug 20, 2024 IST
ਵਿਧਾਇਕ ਦੇ ਯਤਨਾਂ ਸਦਕਾ ਕੌਂਸਲਰਾਂ ਦੀ ਭੁੱਖ ਹੜਤਾਲ ਸਮਾਪਤ
ਕੌਂਸਲਰਾਂ ਦੀ ਭੁੱਖ ਹੜਤਾਲ ਖ਼ਤਮ ਕਰਾਉਂਦੇ ਹੋਏ ਵਿਧਾਇਕ ਕਾਕਾ ਬਰਾੜ।
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਅਗਸਤ
ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਸੀਵਰੇਜ ਦੇ ਵਿਗੜੇ ਪ੍ਰਬੰਧਾਂ ਲਈ ਲੰਬੇ ਸਮੇਂ ਤੋਂ ਧਰਨੇ ਮੁਜ਼ਾਹਰੇ ਕਰ ਰਹੇ ਸ਼ਹਿਰ ਵਾਸੀਆਂ ਤੇ ਨਗਰ ਕੌਂਸਲ ਦੇ ਕਰੀਬ ਦਰਜਨ ਭਰ ਕੌਂਸਲਰਾਂ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਯਤਨਾਂ ਨਾਲ ਖ਼ਤਮ ਹੋ ਗਈ ਹੈ। ਕਾਕਾ ਬਰਾੜ ਨੇ ਭੁੱਖ ਹੜਤਾਲ ਵਾਲੀ ਥਾਂ ’ਤੇ ਪੁੱਜ ਕੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ, ਗੁਰਸ਼ਰਨ ਸਿੰਘ ਬਰਾੜ ਅਤੇ ਗੁਰਪ੍ਰੀਤ ਸਿੰਘ ਨੂੰ ਜੂਸ ਪਿਲਾ ਕੇ ਹੜਤਾਲ ਖੁੱਲ੍ਹਵਾਈ। ਇਸ ਮੌਕੇ ਵਿਧਾਇਕ ਨੇ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕੌਂਸਲ ਕੋਲ ਕਰੋੜਾਂ ਰੁਪਏ ਦੇ ਫੰਡ ਪਏ ਹਨ ਜਿਸ ਨਾਲ ਸ਼ਹਿਰ ਦਾ ਮੁਕੰਮਲ ਵਿਕਾਸ ਕੀਤਾ ਜਾ ਸਕਦਾ ਹੈ। ਪਰ ਕੁੱਝ ਲੋਕ ਇਸ ਵਿੱਚ ਅੜਿੱਕਾ ਬਣੇ ਹੋਏ ਹਨ ਜਿਨ੍ਹਾਂ ਨੂੰ ਹੁਣ ਪਾਸੇ ਕਰ ਕੇ ਵਿਕਾਸ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਾਸਤੇ ਉਹ ਸਰਕਾਰ ਤੱਕ ਵੀ ਯਤਨ ਕਰਨਗੇ ਅਤੇ ਸੰਘਰਸ਼ ਦਾ ਰਾਹ ਵੀ ਅਪਣਾਉਣਗੇ। ਇਸ ਦੌਰਾਨ ਕੌਂਸਲਰ ਯਾਦਵਿੰਦਰ ਯਾਦੂ ਨੇ ਦੱਸਿਆ ਕਿ ਸਾਲ 2021 ਤੋਂ ਉਸ ਦੇ ਵਾਰਡ ਦੇ ਮਤੇ ਪਾਸ ਹੋਏ ਪਏ ਹਨ ਪਰ ਨਗਰ ਕੌਂਸਲ ਪ੍ਰਧਾਨ ਤੇ ਸੀਵਰੇਜ ਵਿਭਾਗ ਜਾਣ-ਬੁੱਝ ਕੇ ਇਨ੍ਹਾਂ ਕੰਮਾਂ ਦੇ ਟੈਂਡਰ ਨਹੀਂ ਲਾ ਰਹੇ। ਉਨ੍ਹਾਂ ਬਹੁਤ ਵਾਰ ਟੈਂਡਰ ਲਗਾਉਣ ਦੀ ਅਪੀਲ ਕੀਤੀ ਪਰ ਕੋਈ ਮਸਲਾ ਹੱਲ ਨਹੀਂ ਹੋਇਆ। ਯਾਦੂ ਵੱਲੋਂ ਨਗਰ ਕੌਂਸਲ ਵਿੱਚ ਸ਼ੁਰੂ ਕੀਤੀ ਭੁੱਖ ਹੜਤਾਲ ਦਾ ਸਥਾਨ ਤਬਦੀਲ ਕਰ ਕੇ ਕੋਟਕਪੁਰਾ ਚੌਕ ਵਿੱਚ ਕੀਤਾ ਗਿਆ ਸੀ ਜਿਸ ਕਰ ਕੇ ਸ਼ਹਿਰ ਵਿੱਚ ਇਸ ਦਾ ਭਾਰੀ ਅਸਰ ਪਿਆ। ਪੰਜ ਦਿਨਾਂ ਦੀ ਭੁੱਖ ਹੜਤਾਲ ਦੌਰਾਨ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਪਰਮਜੀਤ ਸਿੰਘ ਬਿੱਲੂ ਸਿੱਧੂ, ਅਸ਼ੋਕ ਚੁੱਘ, ਭਾਜਪਾ ਆਗੂ ਪੁਸ਼ਪਿੰਦਰ ਭੰਡਾਰੀ, ਅਕਾਲੀ ਆਗੂ ਮਨਜੀਤ ਸਿੰਘ ਕੌਂਸਲਰ ਹਰਦੀਪ ਸਿੰਘ, ਗੋਰਾ, ਗੁਰਮੀਤ ਜੀਤਾ, ਸੁਰਿੰਦਰ ਕੰਬੋਜ ਆਦਿ ਨੇ ਕੌਂਸਲਰਾਂ ਨੂੰ ਸਮਰਥਨ ਦਿੱਤਾ।

Advertisement

Advertisement
Advertisement
Author Image

joginder kumar

View all posts

Advertisement