ਪੰਚਾਇਤਾਂ ਭੰਗ ਹੋਣ ਕਾਰਨ ਪਿੰਡਾਂ ਵਿੱਚ ਵਿਕਾਸ ਕਾਰਜ ਠੱਪ
08:57 AM Aug 28, 2024 IST
Advertisement
ਸ਼ਹਿਣਾ: ਪਿੰਡਾਂ ’ਚ ਪੰਚਾਇਤੀ ਚੋਣਾਂ ਨਾ ਹੋਣ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ। ਪਿਛਲੇ 7 ਮਹੀਨੇ ਤੋਂ ਪੰਚਾਇਤਾਂ ਭੰਗ ਹੋਣ ਕਾਰਨ ਪੰਚਾਇਤ ਸੈਕਟਰੀਆਂ ਨੂੰ ਪਿੰਡਾਂ ਦਾ ਪ੍ਰਸ਼ਾਸਕ ਲਾਇਆ ਹੋਇਆ ਹੈ। ਲਾਏ ਪ੍ਰਸ਼ਾਸਕਾਂ ਨੂੰ ਪਿੰਡਾਂ ਦੀਆਂ ਮੁੱਢਲੀਆਂ ਦਿੱਕਤਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਿੰਡਾਂ ’ਚ ਕੋਈ ਵੀ ਵਿਕਾਸ ਕਾਰਜ ਨਹੀਂ ਚੱਲ ਰਿਹਾ ਹੈ। ਸਾਂਝਾ ਕੰਮ ਕੋਈ ਵੀ ਨਹੀਂ ਹੋ ਰਿਹਾ ਹੈ। ਓਧਰ, ਵਿਭਾਗ ਦੇ ਬੀਐੱਲਓ ਘਰ-ਘਰ ਜਾ ਕੇ ਵੋਟਾਂ ਦੀ ਦੁਰਸਤੀ ਕਰੀ ਜਾ ਰਹੇ ਹਨ। ਕਸਬੇ ਸ਼ਹਿਣਾ ’ਚ 10 ਬੀਐੱਲਓ ਵੋਟਾਂ ਦੀ ਦੁਰਸਤੀ ਕਰ ਰਹੇ ਹਨ। ਜੇ ਇਹ ਦੁਰਸਤੀ ਲਗਾਤਾਰ ਵੀ ਜਾਰੀ ਰਹੇ ਤਾਂ ਵੀ 2-3 ਮਹੀਨੇ ਕੰਮ ਨਹੀਂ ਪੂਰਾ ਹੋ ਸਕਦਾ ਹੈ -ਪੱਤਰ ਪ੍ਰੇਰਕ
Advertisement
Advertisement
Advertisement