ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲ ਢਹਿਣ ਕਾਰਨ ਕਾਜ਼ਾ-ਮਨਾਲੀ ਹਾਈਵੇਅ ’ਤੇ ਆਵਾਜਾਈ ਠੱਪ

06:59 AM Aug 26, 2024 IST
ਲਾਹੌਲ ਸਪਿਤੀ ’ਚ ਨੁਕਸਾਨਿਆ ਹੋਇਆ ਪੁਲ। -ਫੋਟੋ: ਏਐੱਨਆਈ

ਟ੍ਰਿਬਿਊਨ ਨਿਊਜ਼ ਸਰਵਿਸ
ਸਪਿਤੀ, 25 ਅਗਸਤ
ਲਾਹੌਲ ਸਪਿਤੀ ਵਿੱਚ ਕੌਮੀ ਮਾਰਗ 505 ’ਤੇ ਸਥਿਤ 15 ਸਾਲ ਪੁਰਾਣਾ ਚਿਚੋਗ ਪੁਲ ਅੱਜ ਸਵੇਰੇ ਢਹਿਣ ਕਾਰਨ ਕਾਜ਼ਾ-ਮਨਾਲੀ ਹਾਈਵੇਅ ’ਤੇ ਆਵਾਜਾਈ ਵਿੱਚ ਵਿਘਨ ਪਿਆ। ਇਹ ਪੁਲ ਲੋਸਰ ਅਤੇ ਕਾਜ਼ਾ ਨੂੰ ਜੋੜਦਾ ਹੈ।
ਜਾਣਕਾਰੀ ਅਨੁਸਾਰ ਜਦੋਂ ਰੇਤ ਨਾਲ ਭਰਿਆ ਡੰਪਰ ਪੁਲ ਤੋਂ ਲੰਘ ਰਿਹਾ ਸੀ ਤਾਂ ਇਹ ਹਾਦਸਾ ਵਾਪਰਿਆ। ਲੱਕੜ ਦੇ ਫੱਟਿਆਂ ਦਾ ਬਣਿਆ ਪੁਲ ਢਹਿਣ ਕਾਰਨ ਡੰਪਰ ਨਦੀ ਵਿਚ ਡਿੱਗ ਗਿਆ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡੰਪਰ ਦਾ ਡਰਾਈਵਰ ਵੀ ਸੁਰੱਖਿਅਤ ਹੈ।
ਪੁਲ ਢਹਿਣ ਕਾਰਨ ਕਾਜ਼ਾ-ਮਨਾਲੀ ਮਾਰਗ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇਸ ਮਗਰੋਂ ਸਰਹੱਦੀ ਸੜਕ ਸੰਗਠਨ (ਬੀਆਰਓ) ਨੇ ਯਾਤਰੀਆਂ ਲਈ ਬਦਲਵਾਂ ਰੂਟ ਤਿਆਰ ਕਰਦਿਆਂ ਆਵਾਜਾਈ ਕਿਯਾਮੋਨ ਪੁਲ ਵੱਲ ਮੋੜ ਦਿੱਤੀ। ਸੰਪਰਕ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਬੀਆਰਓ ਨੇ ਡਿੱਗੇ ਪੁਲ ਵਾਲੀ ਥਾਂ ’ਤੇ ਅਸਥਾਈ ਪੁਲੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਓਸੀ ਬੀਆਰਓ 01 ਆਰਟੀਸੀ ਰਾਜਕੁਮਾਰ ਪ੍ਰਕਾਸ਼ ਅਨੁਸਾਰ ਚਿਚੋਗ ਪੁਲ 12 ਟਨ ਭਾਰ ਸਹਿ ਸਕਦਾ ਹੈ ਪਰ ਪੁਲ ਦੇ ਇੱਕ ਪਾਸੇ ਡੰਪਰ ਦਾ ਜ਼ਿਆਦਾ ਭਾਰ ਪੈਣ ਕਾਰਨ ਇਹ ਢਹਿ ਗਿਆ। ਇਹ ਪੁਲ ਕਾਫੀ ਸਮਾਂ ਪਹਿਲਾਂ ਦਾ ਬਣਿਆ ਹੋਇਆ ਹੈ ਜਿਸ ਦੇ ਮੱਦੇਨਜ਼ਰ ਬੀਆਰਓ ਨੇ ਪਹਿਲਾਂ ਹੀ ਕਿਸੇ ਠੇਕੇਦਾਰ ਨੂੰ ਇਸ ਦੀ ਮੁਰੰਮਤ ਦਾ ਕੰਮ ਸੌਂਪਿਆ ਹੋਇਆ ਸੀ। ਇਸ ਦੌਰਾਨ ਟਰੈਫਿਕ ਅਸਥਾਈ ਤੌਰ ’ਤੇ ਬਹਾਲ ਕਰਨ ਲਈ ਪੁਲੀ ਸਥਾਪਤ ਕੀਤੀ ਜਾਏਗੀ।

Advertisement

Advertisement