For the best experience, open
https://m.punjabitribuneonline.com
on your mobile browser.
Advertisement

ਮੌਸਮ ਦੇ ਬਦਲਦੇ ਰੰਗ ਕਾਰਨ ਕੰਬਾਈਨਾਂ ਦੀ ਮੰਗ ਵਧੀ

11:02 AM Apr 14, 2024 IST
ਮੌਸਮ ਦੇ ਬਦਲਦੇ ਰੰਗ ਕਾਰਨ ਕੰਬਾਈਨਾਂ ਦੀ ਮੰਗ ਵਧੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਜਲੰਧਰ, 13 ਅਪਰੈਲ
ਇੱਥੇ ਅੱਜ ਮੌਸਮ ਦੇ ਬਦਲਦੇ ਰੰਗ ਕਾਰਨ ਜਿਥੇ ਕੰਬਾਈਨਾਂ ਵਾਲਿਆਂ ਦੀ ਮੰਗ ਵਧ ਗਈ ਹੈ, ਉਥੇ ਕਿਸਾਨ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਅੱਜ ਸਵੇਰ ਤੋਂ ਹੀ ਚੱਲ ਰਹੀ ਤੇਜ਼ ਹਵਾ ਅਤੇ ਸ਼ਾਮ ਨੂੰ ਹੋਈ ਕਿਣ ਮਿਣ ਕਾਰਨ ਕਣਕ ਨੂੰ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਕਿਸਾਨ ਸਵੇਰ ਤੋਂ ਕੰਬਾਈਨਾਂ ਵਾਲਿਆਂ ਦੇ ਚੱਕਰ ਲੱਗਾ ਰਹੇ ਹਨ। ਜਗਨਪੁਰ ਦੇ ਕਿਸਾਨ ਚਰਨਜੀਤ ਨੇ ਦੱਸਿਆ ਕਿ ਪਿੱਛੇ ਤਾਂ ਮੌਸਮ ਠੀਕ ਸੀ ਪਰ ਅੱਜ ਅਚਾਨਕ ਹੋਈ ਬੱਦਲਵਾਈ ਕਾਰਨ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ। ਇਸੇ ਤਰ੍ਹਾਂ ਨਕੋਦਰ ਦੇ ਨੇੜੇ ਰਹੀਮਪੁਰ ਦੇ ਕਿਸਾਨ ਨੇ ਦੱਸਿਆ ਕਿ ਸ਼ਾਮ ਨੂੰ ਪਏ ਮਾਮੂਲੀ ਮੀਂਹ ਨੇ ੳਸ ਦੀ ਚਿੰਤਾ ਵਧਾ ਦਿੱਤੀ ਹੈ। ਉਧਰ, ਕੰਬਾਇਨ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਕਿਸਾਨਾਂ ਨੇ 2 ਮਹੀਨੇ ਪਹਿਲਾਂ ਹੀ ਬੁੱਕ ਕੀਤਾ ਹੋਇਆ ਹੈ। ਬੱਦਲਵਾਈ ਕਾਰਨ ਅੱਜ ਤਾਪਮਾਨ ਵਿੱਚ ਵੀ ਕਾਫੀ ਗਿਰਾਵਟ ਆਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×