For the best experience, open
https://m.punjabitribuneonline.com
on your mobile browser.
Advertisement

ਧੂਰੀ-ਨਾਭਾ ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ

07:22 AM Jul 13, 2023 IST
ਧੂਰੀ ਨਾਭਾ ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ
ਧੂਰੀ ਤੋਂ ਨਾਭਾ ਜਾਣ ਵਾਲੀ ਸਡ਼ਕ ’ਤੇ ਪਏ ਟੋਏ ਵਿੱਚ ਭਰਿਆ ਮੀਂਹ ਦਾ ਪਾਣੀ।
Advertisement

ਪਵਨ ਕੁਮਾਰ ਵਰਮਾ
ਧੂਰੀ, 12 ਜੁਲਾਈ
ਇੱਥੋਂ ਤੋਂ ਨਾਭਾ ਵਾਇਆ ਛੀਟਾਂਵਾਲਾ ਨੂੰ ਜਾਂਦੀ ਮੁੱਖ ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਲੋਕਾਂ ਵੱਲੋਂ ਸਮੇਂ ਤੋਂ ਪਹਿਲਾਂ ਸੜਕ ਟੁੱਟਣ ਦੀ ਜਾਂਚ ਮੰਗੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਰਾਹਗੀਰ ਨੇ ਕਿਹਾ ਇਸ ਸੜਕ ਰਾਹੀਂ ਲੋਕ ਧੂਰੀ ਤੋਂ ਨਾਭਾ, ਪਟਿਆਲਾ, ਚੰਡੀਗੜ੍ਹ ਨੂੰ ਜਾਂਦੇ ਹਨ। ਇਸ ਸੜਕ ’ਤੇ ਪੈਂਦੇ ਦਰਜਨਾਂ ਪਿੰਡਾਂ ਦੇ ਲੋਕ ਖ਼ਰੀਦਦਾਰੀ ਲਈ ਧੂਰੀ ਸ਼ਹਿਰ ਆਉਂਦੇ ਹਨ। ਉਨ੍ਹਾਂ ਕਿਹਾ ਪਿੰਡਾਂ ਤੋਂ ਸੈਂਕੜੇ ਵਿਦਿਆਰਥੀ ਆਪਣੀ ਪੜ੍ਹਾਈ ਕਰਨ ਲਈ ਇਸ ਸੜਕ ਦੀ ਵਰਤੋਂ ਕਰਦੇ ਹਨ ਪਰ ਹੁਣ ਇਹ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ। ਸੜਕ ’ਤੇ ਡੂੰਘੇ ਟੋਏ ਪੈ ਗਏ ਹਨ ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ ਇਹ ਮੁੱਖ ਸੜਕ ਕੁਝ ਸਾਲ ਪਹਿਲਾਂ ਹੀ ਬਣੀ ਸੀ ਜਿਸ ਦਾ ਇੱਕ ਮੀਂਹ ਪੈਣ ਤੋਂ ਬਾਅਦ ਟੁੱਟ ਜਾਣਾ ਸੁਆਲ ਖੜ੍ਹੇ ਕਰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਦੁਬਾਰਾ ਬਣਾਉਣ ਦੇ ਨਾਲ-ਨਾਲ ਟੁੱਟਣ ਦੀ ਜਾਂਚ ਕੀਤੀ ਜਾਵੇ।
ਦੂਜੇ ਪਾਸੇ, ਧੂਰੀ ਸ਼ਹਿਰ ਵਿੱਚ ਪੰਜਾਹ ਫੁੱਟੀ ਸੜਕ, ਵਾਰਡ ਨੰਬਰ ਚਾਰ ਦੀ ਪਾਰਕ ਵਾਲੀ ਸੜਕ, ਰਾਮਗੜ੍ਹੀਆ ਗੁਰੂ ਘਰ ਵਾਲੀ ਸੜਕ, ਰਜਵਾਹੇ ਦੇ ਆਲੇ-ਦੁਆਲੇ ਵਾਲੀਆਂ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਹ ਸੜਕਾਂ ਬਣਨ ਤੋਂ ਬਾਅਦ ਇੱਕ ਮੀਂਹ ਵੀ ਸਹਿਣ ਨਹੀਂ ਕਰ ਸਕੀਆਂ ਤੇ ਟੁੱਟ ਗਈਆਂ।
ਇਸ ਸਬੰਧੀ ਸਬੰਧਿਤ ਵਿਭਾਗ ਦੇ ਜੇਈ ਸੁਖਬੀਰ ਸਿੰਘ ਨੇ ਕਿਹਾ ਇਹ ਸੜਕ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਦੀ ਜਲਦ ਹੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਦੀ ਕਿੰਨੀ ਮਿਆਦ ਸੀ, ਇਸ ਦੀ ਜਾਂਚ ਕੀਤੀ ਜਾਵੇਗੀ।

Advertisement

Advertisement
Tags :
Author Image

joginder kumar

View all posts

Advertisement
Advertisement
×