For the best experience, open
https://m.punjabitribuneonline.com
on your mobile browser.
Advertisement

ਬਿਆਸ ਤੇ ਸਤਲੁਜ ’ਚ ਪਾਣੀ ਦਾ ਪੱਧਰ ਵਧਣ ਕਾਰਨ ਸਹਿਮ

10:19 AM Jul 12, 2023 IST
ਬਿਆਸ ਤੇ ਸਤਲੁਜ ’ਚ ਪਾਣੀ ਦਾ ਪੱਧਰ ਵਧਣ ਕਾਰਨ ਸਹਿਮ
Advertisement

ਗੁਰਬਖਸ਼ਪੁਰੀ
ਤਰਨ ਤਾਰਨ, 11 ਜੁਲਾਈ
ਇਸ ਜ਼ਿਲ੍ਹੇ ਵਿੱਚੋਂ ਲੰਘਦੇ ਦਰਿਆ ਬਿਆਸ ਅਤੇ ਸਤਲੁਜ ਵਿੱਚ ਬੀਤੀ ਰਾਤ ਤੋਂ ਪਾਣੀ ਦਾ ਵਹਾਅ ਲਗਾਤਾਰ ਵਧਦਾ ਜਾਣ ਨਾਲ ਇਹ ਵਹਾਅ ਢਾਈ ਲੱਖ ਕਿਊਸਿਕ ਤੱਕ ਜਾ ਪੁੱਜਾ ਹੈ ਜਿਸ ਨਾਲ ਹਰੀਕੇ ਇਲਾਕੇ ਦੇ ਕਈ ਪਿੰਡਾਂ ਅੰਦਰ ਸਹਿਮ ਫੈਲ ਗਿਆ ਹੈ। ਪਾਣੀ ਦਾ ਇਹ ਵਹਾਅ ਬੀਤੇ ਕੱਲ੍ਹ 70000 ਕਿਊਸਿਕ ਤੱਕ ਸੀ| ਦਰਿਆ ਵਿੱਚ ਪਾਣੀ ਵਧਣ ਨਾਲ ਇਲਾਕੇ ਦੇ ਪਿੰਡ ਹਰੀਕੇ, ਮਰੜ, ਬੂਹ, ਕੁੱਤੀਵਾਲਾ, ਘੁੱਲੇਵਾਲਾ, ਸਭਰਾ, ਮਲਾਹਵਾਲਾ, ਭੂਰਾ ਹਥਾੜ, ਗਗੜਕੇ, ਮਾਹ ਭਾਣੇਕੇ, ਗੁਦਾਈਕੇ, ਡੁੰਮਣੀਵਾਲਾ, ਸੀਤੋ ਮਹਿ ਝੁੱਗੀਆਂ, ਕੋਟ ਬੁੱਢਾ, ਭਊਵਾਲ, ਭੋਜੋਕੇ, ਬੱਲੜਕੇ, ਜੱਲੋਕੇ, ਤੂਤ, ਝੁੱਗੀਆਂ ਪੀਰਬਖਸ਼, ਰਾਧਲਕੇ, ਰਾਮ ਸਿੰਘ ਵਾਲਾ, ਭੰਗਾਲਾ, ਝੁੱਗੀਆਂ ਨੂਰ ਮੁਹੰਮਦ, ਝੁੱਗੀਆਂ ਨੱਥਾ ਸਿੰਘ, ਮੁੱਠਿਆਂਵਾਲਾ, ਰਸੂਲਪੁਰ, ਗਜ਼ਲ, ਮਹਿੰਦੀਪੁਰ, ਮੀਏਂਵਾਲਾ ਅਤੇ ਮੁਹੰਮਦੀਵਾਲਾ ਆਦਿ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚੋਂ ਕੁੱਤੀਵਾਲਾ, ਘੁੱਲੇਵਾਲਾ, ਮਲਾਹਵਾਲਾ, ਭੂਰਾ ਹਥਾੜ, ਗਗੜਕੇ, ਭਾਣੇਕੇ, ਗੁਦਾਈਕੇ, ਡੁੰਮਣੀਵਾਲਾ, ਭਊਵਾਲ, ਭੋਜੋਕੇ, ਬੱਲੜਕੇ, ਜੱਲੋਕੇ, ਤੂਤ, ਝੁੱਗੀਆਂ ਪੀਰ ਬਖਸ਼, ਰਾਧਲਕੇ, ਰਾਮ ਸਿੰਘ ਵਾਲਾ, ਮੁੱਠਿਆਂਵਾਲਾ ਅਤੇ ਸਭਰਾ ਪਿੰਡ ਹੜ੍ਹਾਂ ਦੀ ਮਾਰ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਨ੍ਹਾਂ ਪਿੰਡਾਂ ਅੰਦਰ ਕਿਸਾਨਾਂ ਦੀਆਂ ਫਸਲਾਂ ਨੁਕਸਾਨੀ ਗਈ ਹੈ। ਖੇਤਾਂ ਵਿਚ ਘਰ ਬਣਾ ਕੇ ਰਹਿੰਦੇ ਕਿਸਾਨਾਂ ਦੇ ਘਰਾਂ ਵਿੱਚ ਅੰਦਰ ਤੱਕ ਪਾਣੀ ਪਹੁੰਚ ਗਿਆ ਹੈ|
ਇਸ ਸਥਿਤੀ ਨੇ ਦਰਿਆ ਦੇ ਹੇਠਲੇ (ਹਥਾੜ) ਦੀ ਹਜ਼ਾਰਾਂ ਏਕੜ ਜਮੀਨ ਦੀ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ ਜਿਸ ਕਾਰਨ ਲੋਕ ਘਰਾਂ ਦੀਆਂ ਛੱਤਾਂ ’ਤੇ ਸ਼ਰਨ ਲੈਣ ਲਈ ਮਜਬੂਰ ਹਨ। ਇਲਾਕੇ ਅੰਦਰ ਲੋਕਾਂ ਦੇ ਬਚਾਅ ਦੀਆਂ ਕਾਰਵਾਈਆਂ ਦੀ ਨਿਗਰਾਨੀ ਕਰਨ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਬਲਦੀਪ ਕੌਰ ਅਤੇ ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ਨੇ ਬਚਾਅ ਕਾਰਵਾਈ ਦੀ ਕਮਾਨ ਖੁਦ ਸੰਭਾਲ ਲਈ ਹੈ| ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਘੜੂੰਮ ਪਿੰਡ ਵਿੱਚ ਫਸੇ ਛੇ ਪਰਿਵਾਰਾਂ ਨੂੰ ਕਿਸ਼ਤੀ ਰਾਹੀਂ ਸੁਰੱਖਿਅਤ ਲਿਆਂਦਾ| ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਪੱਟੀ ਇਲਾਕੇ ਅੰਦਰ ਪਿਛਲ਼ੇ ਦੋ ਦਨਿਾਂ ਤੋਂ ਪਾਣੀ ਦੀ ਭਿਆਨਕ ਮਾਰ ਹੇਠ ਆਏ ਦਰਿਆ ਸਤਲੁਜ ਦੇ ਨੀਵੇਂ ਇਲਾਕਿਆਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਆਪ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ|

Advertisement

ਸੰਸਦ ਮੈਂਬਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ
ਪੱਟੀ (ਬੇਅੰਤ ਸਿੰਘ ਸੰਧੂ): ਇਥੋਂ ਦੇ ਹਥਾੜ ਏਰੀਏ ਅੰਦਰ ਬਰਸਾਤੀ ਪਾਣੀ ਨੇ ਫ਼ਸਲਾਂ ਦੀ ਵੱਡੀ ਪੱਧਰ ’ਤੇ ਤਬਾਹੀ ਕੀਤੀ ਹੈ। ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਅੰਦਰ ਪਾਣੀ ਛੱਡਣ ਕਰਕੇ ਸਤਲੁਜ ਦਰਿਆ ’ਤੇ ਬਣੇ ਧੁੱਸੀ ਬੰਨ੍ਹਾਂ ਵਿਚਾਲੇ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੀ ਜ਼ਮੀਨ ਹੜ੍ਹ ਦੀ ਲਪੇਟ ਵਿੱਚ ਆ ਗਈ ਹੈ। ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਤੇ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਪੀੜਤ ਲੋਕਾਂ ਦੀ ਸਾਰ ਲੈਣ ਵਾਸਤੇ ਪ੍ਰਭਾਵਿਤ ਇਲਾਕਿਆਂ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਕੁਦਰਤੀ ਆਫਤ ਨਾਲ ਹਜ਼ਾਰਾਂ ਏਕੜ ਫ਼ਸਲ ਖਰਾਬ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਸਿਰਫ਼ ਗੱਲੀਂ ਬਾਤੀ ਲੋਕਾਂ ਦੀ ਸਾਰ ਲੈਣ ਦਾ ਵਿਖਾਵਾ ਕਰ ਰਹੀ ਹੈ ਜਦੋਂ ਕਿ ਪੀੜਤ ਲੋਕ ਆਪਣੇ ਪੱਧਰ ’ਤੇ ਰਾਹਤ ਕਾਰਜਾਂ ਵਿੱਚ ਜੁੱਟੇ ਹੋਏ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਕੁਦਰਤੀ ਆਫਤ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ 25000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ।

Advertisement
Tags :
Author Image

sukhwinder singh

View all posts

Advertisement
Advertisement
×