ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਤੇ ਸੀਤ ਹਵਾਵਾਂ ਕਾਰਨ ਪੰਜਾਬ ’ਚ ਤਾਪਮਾਨ ਘਟਿਆ

07:45 AM Feb 06, 2024 IST
ਅੰਮ੍ਰਿਤਸਰ ਵਿੱਚ ਠੰਢ ਤੋਂ ਬਚਣ ਲਈ ਅੱਗ ਸੇਕਦੇ ਹੋਏ ਲੋਕ। -ਫੋਟੋ: ਏਐੱਨਆਈ

ਆਤਿਸ਼ ਗੁਪਤਾ
ਚੰਡੀਗੜ੍ਹ, 5 ਫਰਵਰੀ
ਪੰਜਾਬ, ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿੱਚ ਪਿਛਲੇ 72 ਘੰਟਿਆਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਅਤੇ ਠੰਢੀਆਂ ਤੇਜ਼ ਹਵਾਵਾਂ ਸਮੇਤ ਪਹਾੜੀ ਇਲਾਕੇ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਪਾਰਾ ਮੁੜ ਹੇਠਾਂ ਆ ਗਿਆ ਹੈ। ਅੱਜ ਸਾਰਾ ਦਿਨ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਕਾਂਬਾ ਛੇੜੀ ਰੱਖਿਆ। ਸੂਬੇ ਦੇ ਤਾਪਮਾਨ ਵਿੱਚ ਦਿਨ ਵੇਲੇ 6 ਡਿਗਰੀ ਸੈਲਸੀਅਸ ਤੇ ਰਾਤ ਵੇਲੇ 2 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਅੱਜ ਪੰਜਾਬ ਦਾ ਅੰਮ੍ਰਿਤਸਰ ਤੇ ਹਰਿਆਣਾ ਦਾ ਸਿਰਸਾ ਸ਼ਹਿਰ ਸਭ ਤੋਂ ਠੰਢੇ ਰਹੇ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਤੇ ਸਿਰਸਾ ਵਿੱਚ ਘੱਟੋ-ਘੱਟ ਤਾਰਮਾਨ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਮੌਸਮ ਵਿਭਾਗ ਨੇ 11 ਫਰਵਰੀ ਤੱਕ ਮੌਸਮ ਸਾਫ ਰਹਿਣ ਤੇ 12 ਫਰਵਰੀ ਤੋਂ ਮੁੜ ਮੌਸਮ ਵਿੱਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ ਹੈ।
ਸਵੇਰੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਆਦਮਪੁਰ, ਹਲਵਾਰਾ, ਬਠਿੰਡਾ ਤੇ ਫ਼ਰੀਦਕੋਟ ਇਲਾਕਿਆਂ ਵਿੱਚ ਧੁੰਦ ਪਈ ਤੇ ਦੁਪਹਿਰ ਤੱਕ ਬੱਦਲਵਾਈ ਰਹੀ। ਬਾਅਦ ਦੁਪਹਿਰ ਕੁਝ ਸਮੇਂ ਲਈ ਧੁੱਪ ਨਿਕਲੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ-ਤਿੰਨ ਦਿਨ ਪਏ ਮੀਂਹ ਤੇ ਪਿਛਲੇ ਦਿਨੀਂ ਪਏ ਗੜਿਆਂ ਕਰਕੇ ਸੂਬੇ ਵਿੱਚ ਸਬਜ਼ੀਆਂ ਦੀ ਫ਼ਸਲ ਨੁਕਸਾਨੀ ਗਈ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਮੌਸਮ ਦਾ ਸਾਫ ਰਹਿਣਾ ਫਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 11.5 ਡਿਗਰੀ, ਲੁਧਿਆਣਾ ਵਿੱਚ 9.6, ਪਟਿਆਲਾ ਵਿੱਚ 11.5, ਪਠਾਨਕੋਟ ਵਿੱਚ 7.3, ਬਠਿੰਡਾ ਵਿੱਚ 6.6, ਫ਼ਰੀਦਕੋਟ ਵਿੱਚ 5.5, ਗੁਰਦਾਸਪੁਰ ਵਿੱਚ 6.8, ਨਵਾਂ ਸ਼ਹਿਰ ਵਿੱਚ 10.2, ਫਤਹਿਗੜ੍ਹ ਸਾਹਿਬ ਵਿੱਚ 10.1, ਜਲੰਧਰ ਵਿੱਚ 7.8, ਮੋਗਾ ਵਿੱਚ 6.5, ਮੁਹਾਲੀ ਵਿੱਚ 11.6 ਤੇ ਰੋਪੜ ’ਚ ਘੱਟੋ-ਘੱਟ ਤਾਪਮਾਨ 11.2 ਡਿਗਰੀ ਦਰਜ ਕੀਤਾ ਗਿਆ।

Advertisement

Advertisement