ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੂਸ਼ਿਤ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨੂੰਹੋਂ ਵਾਸੀ ਪ੍ਰੇਸ਼ਾਨ

12:11 PM Sep 21, 2024 IST
ਪਿੰਡ ਨੂੰਹੋਂ ਰਤਨਪੁਰਾ ਦੀ ਲਿੰਕ ਸੜਕ ’ਤੇ ਭਰਿਆ ਪਾਣੀ ਦਿਖਾਉਂਦੇ ਹੋਏ ਲੋਕ। -ਫੋਟੋ: ਜਗਮੋਹਨ ਸਿੰਘ

ਘਨੌਲੀ

Advertisement

ਨੂੰਹੋਂ ਰਤਨਪੁਰਾ ਦੀ ਲਿੰਕ ਸੜਕ ’ਤੇ ਭਰੇ ਗੰਦੇ ਪਾਣੀ ਕਾਰਨ ਦੋਵੇਂ ਪਿੰਡਾਂ ਦੇ ਵਸਨੀਕਾਂ ਤੋਂ ਇਲਾਵਾ ਅੱਧੀ ਦਰਜਨ ਹੋਰ ਪਿੰਡਾਂ ਦੇ ਲੋਕ ਕਾਫੀ ਪਰੇਸ਼ਾਨ ਹਨ। ਕੁਦਰਤ ਦੇ ਸਭ ਬੰਦੇ ਗਰੁੱਪ ਦੇ ਸੰਚਾਲਕ ਵਿੱਕੀ ਧੀਮਾਨ, ਨੰਬਰਦਾਰ ਜਸਵੰਤ ਸਿੰਘ, ਰਾਣੂ ਸੈਣੀ, ਗੁਰਸੇਵਕ ਸਿੰਘ, ਸਤਿੰਦਰ ਕੁਮਾਰ, ਰਾਜੀਵ ਸ਼ਰਮਾ ਆਦਿ ਨੇ ਦੱਸਿਆ ਕਿ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਨੇੜਲੇ ਘਰਾਂ ਦਾ ਪਾਣੀ ਲਿੰਕ ਸੜਕ ’ਤੇ ਭਰਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬਦਬੂ ਮਾਰਦੇ ਇਸ ਪਾਣੀ ਵਿੱਚੋਂ ਜਿੱਥੇ ਲੰਘਣ ਸਮੇਂ ਪਰੇਸ਼ਾਨੀ ਹੁੰਦੀ ਹੈ, ਉੱਥੇ ਹੀ ਮੱਛਰ, ਮੱਖੀ ਪੈਦਾ ਹੋਣ ਨਾਲ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। -ਪੱਤਰ ਪ੍ਰੇਰਕ

Advertisement
Advertisement