ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਜਲੀ ਸਪਲਾਈ ਨਾ ਮਿਲਣ ਕਾਰਨ ਸੁੱਕਣ ਲੱਗਿਆ ਝੋਨਾ

07:51 AM Jul 20, 2024 IST
ਨਿਹਾਲ ਸਿੰਘ ਵਾਲਾ ਖੇਤਰ ਵਿੱਚ ਪਾਣੀ ਨਾ ਮਿਲਣ ਕਰਨ ਸੁੱਕ ਰਹੀ ਝੋਨੇ ਦੀ ਫਸਲ।

ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜੁਲਾਈ
ਨਿਹਾਲ ਸਿੰਘ ਵਾਲਾ ਦੇ ਮੁੱਖ ਚੌਕ ਵਿੱਚ ਖੇਤੀਬਾੜੀ ਲਈ ਮਾੜੀ ਬਿਜਲੀ ਸਪਲਾਈ ਤੋਂ ਅੱਕੇ ਨੇੜਲੇ ਪਿੰਡਾਂ ਦੇ ਕਿਸਾਨਾਂ ਵੱਲੋਂ ਚੌਥੇ ਦਿਨ ਵੀ ਧਰਨਾ ਜਾਰੀ ਰਿਹਾ। ਪ੍ਰਸ਼ਾਸਨ ਵੱਲੋਂ 20 ਜੁਲਾਈ ਤੱਕ ਟਰਾਂਸਫ਼ਾਰਮਰ ਵੱਡਾ ਲਾਉਣ ਦੇ ਭਰੋਸੇ ਬਾਵਜੂਦ ਕਿਸਾਨ ਮੰਗ ਪੂਰੀ ਹੋਣ ਤੱਕ ਧਰਨੇ ’ਤੇ ਡਟੇ ਹੋਏ ਹਨ।
ਨਿਹਾਲ ਸਿੰਘ ਵਾਲਾ ਦੇ ਨੇੜਲੇ ਪਿੰਡ ਨੰਗਲ, ਪੱਤੋ ਹੀਰਾ ਸਿੰਘ, ਮਧੇਕੇ, ਧੂੜਕੋਟ ਰਣਸੀਂਹ, ਮਧੇਕੇ, ਰਣਸੀਂਹ ਕਲਾਂ ਅਤੇ ਬੁਰਜ ਹਮੀਰਾ ਆਦਿ ਪਿੰਡਾਂ ਦੇ ਕਿਸਾਨਾਂ ਵੱਲੋਂ ਮੁੱਖ ਚੌਕ ਵਿਚ ਚਾਰ ਦਿਨ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਪਾਵਰਕੌਮ ਅਧਿਕਾਰੀ ਜਸਵੀਰ ਸਿੰਘ ਐਕਸੀਅਨ ਪਾਵਰਕੌਮ ਬਾਘਾਪੁਰਾਣਾ ਅਤੇ ਜਸਵਿੰਦਰ ਸਿੰਘ ਐੱਸਡੀਓ ਪਾਵਰਕੌਮ, ਪੱਤੋ ਹੀਰਾ ਸਿੰਘ ਤੇ ਹੋਰ ਪੁਲੀਸ ਤੇ ਸਿਵਲ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ 20 ਜੁਲਾਈ ਤੱਕ ਵੱਡਾ ਟਰਾਂਸਫ਼ਾਰਮਰ ਕਰ ਦਿੱਤਾ ਜਾਵੇਗਾ। ਕਿਸਾਨਾਂ ਨੇ ਸਾਫ਼ ਆਖ ਦਿੱਤਾ ਕਿ ਜਦੋਂ ਟਰਾਂਸਫ਼ਾਰਮਾਰ ਵੱਡਾ ਕਰ ਦਿੱਤਾ ਜਾਵੇਗਾ ਅਤੇ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ ਤਦ ਹੀ ਧਰਨਾ ਖ਼ਤਮ ਕੀਤਾ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਪਿਛਲੇ 15-20 ਦਿਨਾਂ ਤੋਂ ਖੇਤਾਂ ਲਈ ਪੂਰੀ ਬਿਜਲੀ ਸਪਲਾਈ ਨਹੀਂ ਆ ਰਹੀ ਤੇ ਝੋਨੇ ਦੀ ਫਸਲ ਧੁੱਪ ਨਾਲ ਸੁੱਕ ਰਹੀ ਹੈ। ਸਰਕਾਰ ਨੇ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਬਿਜਲੀ ਦੋ-ਤਿੰਨ ਘੰਟੇ ਹੀ ਦਿੱਤੀ ਜਾ ਰਹੀ ਹੈ ਤੇ ਜਿਸ ਕਾਰਨ ਖੇਤ ਸੁੱਕਣ ਲੱਗੇ ਅਤੇ ਫਸਲਾਂ ਵੀ ਖ਼ਰਾਬ ਹੋ ਗਈਆਂ। ਉਨ੍ਹਾਂ ਮੰਗ ਕੀਤੀ ਕਿ ਫੀਡਰ ’ਚ ਨੁਕਸ ਪੈਣ ਦੀ ਸੂਰਤ ਵਿੱਚ ਪੂਰਾ ਮੁਆਵਜ਼ਾ ਦਿੱਤਾ ਜਾਵੇ ਅਤੇ ਟਰਾਂਸਫ਼ਾਰਮਰ ਵੱਡਾ ਕੀਤੇ ਜਾਣ ਦੀ ਮੰਗ ਵੀ ਕੀਤੀ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਡੂੰਘੇ ਜਾ ਰਹੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਬਿਜਾਈ ਲੇਟ ਕਰਨ ਦੀਆਂ ਅਪੀਲਾਂ ਕਰ ਰਹੀ ਹੈ, ਜਿਸ ਕਾਰਨ ਕਿਸਾਨ ਆਪਣੀ ਜ਼ਿਮੇਵਾਰੀ ਸਮਝ ਕੇ ਝੋਨੇ ਦੀ ਬਿਜਾਈ ਪਛੜ ਕੇ ਕਰ ਰਹੇ ਹਾਂ ਪਰ ਸਰਕਾਰ ਅਤੇ ਪਾਵਰਕੌਮ ਬਹੁਤ ਹੀ ਘੱਟ ਬਿਜਲੀ ਸਪਲਾਈ ਦੇ ਕੇ ਕਿਸਾਨਾਂ ਨੂੰ ਲੇਟ ਬਿਜਾਈ ਕਰਨ ਤੋਂ ਨਿਰਉਤਸ਼ਾਹਿਤ ਕਰ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਪਿਛਲੇ ਸਾਲ ਵੀ ਵਾਂ ਗਰਿੱਡ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਮਾਮਲਾ ਜਿਉਂ ਦਾ ਤਿਉਂ ਹੈ।

Advertisement

Advertisement