For the best experience, open
https://m.punjabitribuneonline.com
on your mobile browser.
Advertisement

ਯੂਰੀਆ ਨਾ ਆਉਣ ਕਾਰਨ ਸੁਸਾਇਟੀ ਦਫ਼ਤਰ ਨੂੰ ਤਾਲਾ ਜੜਿਆ

06:38 AM Jul 06, 2024 IST
ਯੂਰੀਆ ਨਾ ਆਉਣ ਕਾਰਨ ਸੁਸਾਇਟੀ ਦਫ਼ਤਰ ਨੂੰ ਤਾਲਾ ਜੜਿਆ
ਰਾਮਪੁਰ ਕਲਾਂ ਦੀ ਸਹਿਕਾਰੀ ਸਭਾ ਨੂੰ ਤਾਲਾ ਲਾਉਣ ਉਪਰੰਤ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 5 ਜੁਲਾਈ
ਰਾਮਪੁਰ ਕਲਾਂ, ਅਜ਼ੀਜ਼ਪੁਰ, ਕਰਾਲਾ ਅਤੇ ਖਿਜ਼ਰਗੜ੍ਹ (ਕਨੌੜ) ਦੇ ਕਿਸਾਨਾਂ ਨੂੰ ਖ਼ਾਦ ਮੁਹੱਈਆ ਕਰਾਉਣ ਵਾਲੀ ਸਹਿਕਾਰੀ ਖੇਤੀਬਾੜੀ ਸਭਾ ਰਾਮਪੁਰ ਕਲਾਂ ਵਿਖੇ ਪਹਿਲੀ ਅਪਰੈਲ ਤੋਂ ਬਾਅਦ ਯੂਰੀਆ ਖਾਦ ਦਾ ਇੱਕ ਵੀ ਥੈਲਾ ਨਾ ਆਉਣ ਦੇ ਵਿਰੋਧ ਵਿਚ ਅੱਜ ਕਿਸਾਨਾਂ ਨੇ ਸਭਾ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ। ਕਿਸਾਨਾਂ ਨੇ ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਇੱਥੇ ਯੂਰੀਆ ਨਹੀਂ ਭੇਜਿਆ ਜਾਂਦਾ, ਉਦੋਂ ਤੱਕ ਸਭਾ ਦਾ ਜ਼ਿੰਦਰਾ ਨਹੀਂ ਖੋਲ੍ਹਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ, ਸਹਿਕਾਰੀ ਸਭਾ ਸੁਸਾਇਟੀ ਦੇ ਮੈਂਬਰ ਅਵਤਾਰ ਸਿੰਘ, ਪਵਨ ਕੁਮਾਰ, ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ, ਭਾਗ ਸਿੰਘ ਕਰਾਲਾ, ਲੱਖਾ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਲਾਡੀ ਰਾਮਪੁਰ ਕਲਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਦੇ ਵੀ ਲੋੜ ਸਮੇਂ ਸੁਸਾਇਟੀਆਂ ਵਿਚ ਖਾਦ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਦੁਕਾਨਦਾਰ ਖਾਦ ਦੇ ਨਾਲ ਉਨ੍ਹਾਂ ਨੂੰ ਹੋਰ ਦਵਾਈਆਂ ਲੈਣ ਲਈ ਮਜਬੂਰ ਕਰਦੇ ਹਨ ਅਤੇ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਇੱਥੇ ਯੂਰੀਆ ਭੇਜਣ ਲਈ ਫ਼ੇਲ ਸਾਬਤ ਹੋਈ ਹੈ।

Advertisement

ਤਿੰਨ ਹਜ਼ਾਰ ਥੈਲੇ ਦੀ ਡਿਮਾਂਡ ਭੇਜੀ ਹੋਈ ਹੈ: ਸਕੱਤਰ

ਸੁਸਾਇਟੀ ਦੇ ਸਕੱਤਰ ਰਿਸ਼ੀ ਕੁਮਾਰ ਨੇ ਕਿਸਾਨਾਂ ਵੱਲੋਂ ਦਫ਼ਤਰ ਨੂੰ ਤਾਲਾ ਲਾਏ ਜਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਮਾਮਲਾ ਵਿਭਾਗੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਤੇ ਡੀਆਰ ਦੇ ਦਖ਼ਲ ਮਗਰੋਂ 200 ਥੈਲਾ ਯੂਰੀਏ ਦਾ ਛੱਤ ਦੀ ਸੁਸਾਇਟੀ ਤੋਂ ਇੱਥੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਮਪੁਰ ਕਲਾਂ ਦੀ ਸੁਸਾਇਟੀ ਵੱਲੋਂ ਇਫ਼ਕੋ ਅਤੇ ਮਾਰਕਫੈੱਡ ਨੂੰ 3000 ਥੈਲੇ ਯੂਰੀਆ ਦੀ ਡਿਮਾਂਡ ਭੇਜੀ ਹੋਈ ਹੈ ਪਰ ਹਾਲੇ ਤੱਕ ਇੱਕ ਵੀ ਥੈਲਾ ਨਹੀਂ ਆਇਆ।

Advertisement

Advertisement
Author Image

joginder kumar

View all posts

Advertisement