ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਣੀ ਦੀ ਘਾਟ ਕਾਰਨ ਗੰਨੇ ਦੀ ਫ਼ਸਲ ਦਾ ਝਾੜ ਘਟਣ ਦਾ ਖ਼ਦਸ਼ਾ

06:38 AM Jun 28, 2024 IST
ਗੰਨੇ ਦੇ ਖੇਤ ਦੀ ਸੁੱਕੀ ਗੋਭ ਦੀ ਝਲਕ।

ਪੱਤਰ ਪ੍ਰੇਰਕ
ਪਟਿਆਲਾ, 27 ਜੂਨ
ਕਿਸਾਨਾਂ ਵੱਲੋਂ ਝੋਨੇ ਦੇ ਖੇਤਾਂ ਨੂੰ ਵਾਧੂ ਪਾਣੀ ਛੱਡਣ ਕਰ ਕੇ ਗੰਨੇ ਦੀ ਫ਼ਸਲ ਦਾ ਨੁਕਸਾਨ ਹੋਣ ਲੱਗ ਪਿਆ ਹੈ। ਪਾਣੀ ਦੀ ਘਾਟ ਕਾਰਨ ਗੰਨੇ ਦੇ ਬੂਟਿਆਂ ’ਤੇ ਗੜੂੰਏਂ ਨੇ ਹਮਲਾ ਕਰ ਦਿੱਤਾ ਹੈ। ਜੇਕਰ ਇਸ ਦੀ ਰੋਕਥਾਮ ਨਾ ਕੀਤੀ ਗਈ ਤਾਂ ਕਿਸਾਨਾਂ ਵੱਲੋਂ ਬੀਜੇ ਗੰਨੇ ਨੂੰ ਨੁਕਸਾਨ ਹੋਵੇਗਾ ਜਿਸ ਦਾ ਝਾੜ ਵੀ ਘਟ ਸਕਦਾ ਹੈ।
ਵੱਖ ਵੱਖ ਪਿੰਡਾਂ ਵਿੱਚ ਗੰਨੇ ਦੇ ਖੇਤਾਂ ਵਿੱਚ ਦੇਖਣ ਤੋਂ ਪਤਾ ਲੱਗਿਆ ਹੈ ਕਿ ਮੋਢੇ ਤੇ ਲਵੇਰੇ ਗੰਨੇ ’ਤੇ ‘ਅਗੇਤੀ ਫੋਟ ਦੇ ਗੜੂੰਏਂ’ ਦਾ ਹਮਲਾ ਹੋ ਗਿਆ ਹੈ। ਗੰਨੇ ਦੇ ਕਾਸ਼ਤਕਾਰ ਮਲਕੀਤ ਸਿੰਘ ਲੰਗ ਨੇ ਕਿਹਾ ਕਿ ਹੁਣ ਝੋਨੇ ਦੀ ਬਿਜਾਈ ਕਰਕੇ ਉੱਧਰ ਪਾਣੀ ਜ਼ਿਆਦਾ ਦਿੱਤਾ ਜਾ ਰਿਹਾ ਹੈ, ਹੋਰ ਫ਼ਸਲਾਂ ਨੂੰ ਤਾਂ ਬਚਦਾ ਪਾਣੀ ਹੀ ਦਿੱਤਾ ਜਾਵੇਗਾ, ਜਿਸ ਕਰਕੇ ਗੰਨੇ ਦੇ ਖੇਤ ਨੂੰ ਮੁਸ਼ਕਿਲ ਆ ਰਹੀ ਹੈ।
ਖੇਤੀ ਮਾਹਿਰਾਂ ਅਨੁਸਾਰ ਇਹ ਹਮਲਾ ਜ਼ਿਆਦਾ ਉਦੋਂ ਹੁੰਦਾ ਹੈ ਜਦੋਂ ਗੰਨਾ ਕਾਸ਼ਤਕਾਰ ਗੰਨੇ ਦੀ ਫ਼ਸਲ ਵਿੱਚ ਅੱਜ ਕੱਲ੍ਹ ਪਾਣੀ ਦਾ ਸੋਕਾ ਲਗਾ ਦਿੰਦਾ ਹੈ। ਸੁੱਕੇ ਖੇਤ ਵਿੱਚ ਇਕ ਕੀੜਾ ਪੈਦਾ ਹੁੰਦਾ ਹੈ, ਜੋ ਗੰਨੇ ਦੀ ਗੋਭ ਵਿੱਚ ਵੜ ਕੇ ਉਸ ਦੇ ਅੰਦਰ ਨਵੀਂ ਪੈਦਾ ਹੋ ਰਹੀ ਗੋਭ ਨੂੰ ਖਾ ਜਾਂਦਾ ਹੈ ਇਸ ਕਰਕੇ ਆਲ਼ੇ ਦੁਆਲੇ ਦੇ ਪੱਤੇ ਕਈ ਵਾਰ ਹਰੇ ਨਜ਼ਰ ਆਉਂਦੇ ਹਨ ਪਰ ਗੋਭ ਸੁੱਕ ਜਾਂਦੀ ਹੈ, ਜਿਸ ਕਰਕੇ ਉਸ ਗੰਨੇ ਦਾ ਵਾਧਾ ਰੁਕ ਜਾਂਦਾ ਹੈ। ਜਿਸ ਦੇ ਨੁਕਸਾਨ ਨੂੰ ਰੋਕਿਆ ਨਹੀਂ ਜਾ ਸਕਦਾ, ਮਾਹਿਰਾਂ ਅਨੁਸਾਰ ਇਸ ਕੀੜੇ ਦੇ ਹਮਲੇ ਨੂੰ ਰੋਕਣ ਲਈ ਤੁਰੰਤ ਹੀ ਨੱਕੇ ਭਰ ਕੇ ਗੰਨੇ ਦੇ ਖੇਤ ਨੂੰ ਪਾਣੀ ਲਾਉਣਾ ਜ਼ਰੂਰੀ ਹੈ। ਉਂਜ ਇਹ ਕੀੜਾ ਬਣਦੀ ਮਿਕਦਾਰ ਯੂਰੀਆ ਖਾਦੀ ਦੀ ਪਾਉਣ ਨਾਲ ਵੀ ਮਰ ਜਾਂਦਾ ਹੈ ਨਹੀਂ ਤਾਂ ਇਸ ਦੇ ਮਾਹਿਰਾਂ ਵੱਲੋਂ ਨਿਰਧਾਰਿਤ ਕੀਤੀ ਦਵਾਈ ਵੀ ਖੇਤ ਵਿਚ ਪਾਉਣੀ ਪੈ ਸਕਦੀ ਹੈ।

Advertisement

Advertisement
Advertisement