ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੀਂਹ ਨਾ ਪੈਣ ਕਾਰਨ ਬਿਜਲੀ ਦੀ ਮੰਗ ਮੁੜ ਸਿਖਰ ’ਤੇ

08:05 AM Jul 02, 2024 IST

ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਜੁਲਾਈ
ਸੂਬੇ ਵਿੱਚ ਇਨ੍ਹਾਂ ਦਿਨਾਂ ਵਿੱਚ ਮੀਂਹ ਨਾ ਪੈਣ ਕਾਰਨ ਅੱਜ ਬਿਜਲੀ ਦੀ ਮੰਗ ਮੁੜ ਸਿਖਰ ’ਤੇ ਪਹੁੰਚ ਗਈ ਹੈ। ਪਾਵਰਕੌਮ ਦਾ ਦਾਅਵਾ ਹੈ ਕਿ ਸੂਬੇ ਵਿੱਚ ਅੱਜ ਇੱਕ ਘੰਟੇ ਦਾ ਕੱਟ ਵੀ ਨਹੀਂ ਲਗਾਇਆ ਗਿਆ। ਪਾਵਰਕੌਮ ਮੁਤਾਬਕ ਪਿਛਲੇ ਸਾਲ ਨਾਲੋਂ ਅੱਜ ਬਿਜਲੀ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਮਹਿਕਮੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਸੂਬੇ ਵਿਚ ਬਿਜਲੀ ਦੀ ਮੰਗ 15622 ਮੈਗਾਵਾਟ ਨੂੰ ਢੁੱਕ ਗਈ ਹੈ, ਜਦੋਂਕਿ ਪਿਛਲੇ ਸਾਲ ਇਹ ਮੰਗ ਵੱਧ ਤੋਂ ਵੱਧ 14145 ਮੈਗਾਵਾਟ ਸੀ। ਪਾਵਰਕੌਮ ਕੋਲ ਪੂਰੇ ਸਾਧਨਾਂ ਤੋਂ 16000 ਮੈਗਾਵਾਟ ਬਿਜਲੀ ਦਾ ਪ੍ਰਬੰਧ ਹੈ। ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਜੇ ਮੀਂਹ ਨਹੀਂ ਪੈਂਦਾ ਤਾਂ ਇਹ ਮੰਗ ਹੋਰ ਵੀ ਜ਼ਿਆਦਾ ਵਧ ਸਕਦੀ ਹੈ। ਪਾਵਰਕੌਮ ਵਿਚ ਆਮ ਚਰਚਾ ਹੈ ਕਿ ਇਸ ਸੀਜ਼ਨ ਵਿੱਚ ਬਿਜਲੀ ਦੀ ਮੰਗ ਇੰਨੀ ਹੋਵੇਗੀ ਕਿ ਪਾਵਰਕੌਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰਕੇ ਪਾਵਰਕੌਮ ਮੀਂਹ ਨੂੰ ਹੀ ਆਪਣਾ ਇਕ ਸਹਾਰਾ ਮੰਨ ਰਿਹਾ ਹੈ। ਅੱਜ ਸਾਰੇ ਹਾਈਡਲ ਪ੍ਰਾਜੈਕਟਾਂ ਤੋਂ ਪਾਵਰਕੌਮ ਨੂੰ 177.01 ਲੱਖ ਯੂਨਿਟ ਬਿਜਲੀ ਪ੍ਰਾਪਤ ਹੋਈ, ਜਦੋਂਕਿ ਆਪਣੇ ਥਰਮਲ ਪਲਾਟਾਂ ਜਿਵੇਂ ਕਿ ਰੋਪੜ ਥਰਮਲ ਤੋਂ 112.80 ਲੱਖ ਯੂਨਿਟ, ਲਹਿਰਾ ਮੁਹੱਬਤ ਤੋਂ 137 ਲੱਖ ਯੂਨਿਟ, ਗੋਇੰਦਵਾਲ ਸਾਹਿਬ ਤੋਂ 76.92 ਲੱਖ ਯੂਨਿਟ ਬਿਜਲੀ ਪ੍ਰਾਪਤ ਹੋਈ ਹੈ। ਬੀਬੀਐੱਮਬੀ ਦੇ ਭਾਖੜਾ, ਡਹਿਰ ਤੇ ਪੌਂਗ ਤੋਂ 162.19 ਲੱਖ ਯੂਨਿਟ ਬਿਜਲੀ ਪ੍ਰਾਪਤ ਹੋਈ ਹੈ। ਪਾਵਰਕੌਮ ਵੱਲੋਂ ਬਾਕੀ ਬਿਜਲੀ ਕਿਸਾਨਾਂ ਤੇ ਆਮ ਖਪਤਕਾਰਾਂ ਨੂੰ ਮੁੱਲ ਲੈ ਕੇ ਦਿੱਤੀ ਜਾ ਰਹੀ ਹੈ।

Advertisement

Advertisement
Advertisement