For the best experience, open
https://m.punjabitribuneonline.com
on your mobile browser.
Advertisement

ਡਾਕਟਰਾਂ ਦੀ ਘਾਟ ਕਾਰਨ ਪ੍ਰੇਸ਼ਾਨ ਨੇ ਹਲਕਾ ਸ਼ੁਤਰਾਣਾ ਦੇ ਲੋਕ

10:41 AM May 19, 2024 IST
ਡਾਕਟਰਾਂ ਦੀ ਘਾਟ ਕਾਰਨ ਪ੍ਰੇਸ਼ਾਨ ਨੇ ਹਲਕਾ ਸ਼ੁਤਰਾਣਾ ਦੇ ਲੋਕ
ਡਾਕਟਰਾਂ ਦੀ ਘਾਟ ਕਾਰਨ ਬੰਦ ਪਿਆ ਬਾਦਸ਼ਾਹਪੁਰ ਦਾ ਪ੍ਰਾਇਮਰੀ ਹੈਲਥ ਸੈਂਟਰ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਮਈ
ਹਲਕਾ ਸ਼ੁਤਰਾਣਾ ਸਿਹਤ ਸਹੂਲਤਾਂ ਪੱਖੋਂ ਪਛੜਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ ਫੈਕਟਰੀਆਂ ਤੇ ਸੀਵਰੇਜ ਦਾ ਰਸਾਇਣ ਵਾਲਾ ਵਹਿੰਦਾ ਪਾਣੀ ਲੋਕਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਚੰਗੇ ਇਲਾਜ ਦੀਆਂ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਹਰਿਆਣਾ, ਪਟਿਆਲਾ, ਚੰਡੀਗੜ੍ਹ ਅਤੇ ਸੰਗਰੂਰ ਜਾ ਕੇ ਇਲਾਜ ਕਰਵਾਉਣਾ ਪੈਂਦਾ ਹੈ। ਸਰਕਾਰ ਵੱਲੋਂ ਪ੍ਰਾਇਮਰੀ ਹੈਲਥ ਸੈਂਟਰ ਸ਼ੁਤਰਾਣਾ, ਬਾਦਸ਼ਾਹਪੁਰ ਅਤੇ ਪਾਤੜਾਂ ਤੋਂ ਇਲਾਵਾ 7 ਮਿਨੀ ਪੀਐਸਈ, 37 ਸਬ-ਸੈਂਟਰ ਅਤੇ 7 ਆਮ ਆਦਮੀ ਕਲੀਨਿਕ ਬਣਾਏ ਗਏ ਹਨ। ਇਨ੍ਹਾਂ ’ਚ ਡਾਕਟਰਾਂ ਦੀਆਂ ਜ਼ਿਆਦਾਤਰ ਅਸਾਮੀਆਂ ਖ਼ਾਲੀ ਹੋਣ ਕਰ ਕੇ ਇਹ ਲੋਕਾਂ ਲਈ ਲਾਹੇਵੰਦ ਨਹੀਂ ਬਣ ਸਕੇ। ਹੈਲਥ ਸੈਂਟਰਾਂ ਤੇ ਮਿਨੀ ਪੀਐਸ‌‌‌ਈ ਲਈ 24 ਡਾਕਟਰਾਂ ਦੀਆਂ ਅਸਾਮੀਆਂ ਵਿੱਚੋਂ ਸਿਰਫ਼ ਤਿੰਨ ਹੀ ਭਰੀਆਂ ਹਨ। ਡਾਕਟਰਾਂ ਦੀ ਘਾਟ ਕਾਰਨ ਸਿਹਤ ਕੇਂਦਰ ਸ਼ੁਤਰਾਣਾ ਤੇ ਬਾਦਸ਼ਾਹਪੁਰ ਬੰਦ ਪਏ ਹਨ।
ਚੋਣ ਦੌਰਾਨ ਸਰਕਾਰ ਨੇ 12 ਮਈ ਨੂੰ ਇੱਕ ਡਾਕਟਰ ਦਾ ਪ੍ਰਬੰਧ ਕਰ ਕੇ ਸਿਹਤ ਕੇਂਦਰ ਪਾਤੜਾਂ ਵਿੱਚ ਐਮਰਜੈਂਸੀ ਸੇਵਾਵਾਂ ਸ਼ੁਰੂ ਕੀਤੀਆਂ ਹਨ ਅਜੇ ਵੀ ਇੱਥੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਦੀ ਘਾਟ ਹੈ। ਆਸ਼ਾ ਵਰਕਰਾਂ ਨੇ ਦੱਸਿਆ ਕਿ 1000 ਦੀ ਆਬਾਦੀ ਪਿੱਛੇ ਇੱਕ ਆਸ਼ਾ ਵਰਕਰ ਹੈ। ਉਨ੍ਹਾਂ ਨੂੰ ਡਿਲੀਵਰੀ ਲਈ ਮਰੀਜ਼ਾਂ ਨੂੰ ਸਮਾਣਾ, ਸੰਗਰੂਰ ਅਤੇ ਪਟਿਆਲਾ ਆਦਿ ਲਿਜਾਣ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। 37 ਸਬ-ਸੈਂਟਰਾਂ ਨੂੰ ਏਐੱਨਐੱਮ ਅਤੇ ਜੀਐੱਨਐੱਮ ਆਦਿ ਸਹਾਰੇ ਹਨ। ਲੋਕਾਂ ਨੇ ਦੱਸਿਆ ਕਿ ਘੱਗਰ ਕਾਰਨ ਦਰਜਨਾਂ ਪਿੰਡਾਂ ਦੇ ਵਾਸੀ ਸਾਹ, ਐਲਰਜੀ ਅਤੇ ਹੋਰ ਬਿਮਾਰੀਆਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਦੇ ਇਲਾਜ ਲਈ ਯੋਗ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਡਾਕਟਰਾਂ ਤੋਂ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ। ‘ਆਪ’ ਨੇ ਵਿਧਾਨ ਸਭਾ ਚੋਣਾਂ ਵੇਲੇ ਪਾਤੜਾਂ ਦੇ ਹਸਪਤਾਲ ਨੂੰ ਟਰੋਮਾ ਸੈਂਟਰ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਹੋਇਆ।

Advertisement

ਚੋਣ ਜ਼ਾਬਤੇ ਮਗਰੋਂ ਤਾਇਨਾਤ ਕਰਾਂਗੇ ਡਾਕਟਰ: ਵਿਧਾਇਕ

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਸਰਕਾਰ ਨੇ ਐੱਸਐੱਮਓ ਸ਼ੁਤਰਾਣਾ ਨੂੰ ਹਦਾਇਤ ਕੀਤੀ ਹੈ ਕਿ ਪ੍ਰਾਈਵੇਟ ਡਾਕਟਰ ਰੱਖ ਕੇ ਸਿਹਤ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਖ਼ਤਮ ਹੋਣ ਮਗਰੋਂ ਪੱਕੇ ਡਾਕਟਰ ਭੇਜ ਦਿੱਤੇ ਜਾਣਗੇ।

Advertisement
Author Image

Advertisement
Advertisement
×