ਦੁਬਈ ’ਚ ਭਾਰੀ ਮੀਂਹ ਕਾਰਨ ਰੇਗਿਸਤਾਨ ਸਮੁੰਦਰ ਬਣਿਆ, ਸਭ ਕੁੱਝ ਠੱਪ
02:49 PM Apr 17, 2024 IST
ਦੁਬਈ, 17 ਅਪਰੈਲ
ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਇਸ ਦੇ ਆਸਪਾਸ ਦੇ ਦੇਸ਼ਾਂ ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਪਿਆ। ਮੀਂਹ ਇੰਨਾ ਤੇਜ਼ ਸੀ ਕਿ ਕਈ ਥਾਵਾਂ 'ਤੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਭਾਰੀ ਮੀਂਹ ਕਾਰਨ ਯੂਏਈ ਦੇ ਮੁੱਖ ਹਾਈਵੇਅ ਦੇ ਕੁਝ ਹਿੱਸੇ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਗਏ ਅਤੇ ਸੜਕਾਂ 'ਤੇ ਖੜ੍ਹੇ ਵਾਹਨ ਵਿੱਚ ਡੁੱਬ ਗਏ। ਹਵਾਈ ਅੱਡੇ ’ਤੇ ਪਾਣੀ ਭਰ ਗਿਆ। ਇਸ ਤੋਂ ਇਲਾਵਾ ਭਾਰੀ ਬਾਰਸ਼ ਕਾਰਨ ਯੂਏਈ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ। ਸਕੂਲਾਂ ਨੇ ਆਨਲਾਈਨ ਕਲਾਸਾਂ ਚਲਾਈਆਂ। ਸਰਕਾਰੀ ਕਰਮਚਾਰੀਆਂ ਨੂੰ ਵੀ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ। ਦੁਨੀਆ ਦੇ ਸਭ ਤੋਂ ਰੁੱਝੇ ਹਵਾਈ ਅੱਡਿਆਂ ਵਿੱਚੋਂ ਇੱਕ ਦੁਬਈ ਇੰਟਰਨੈਸ਼ਨਲ ਏਅਰਪੋਰਟ ’ਤੇ ਉਡਾਣਾਂ ਨੂੰ ਰੋਕ ਦਿੱਤਾ ਗਿਆ। ਕਈ ਉਡਾਣਾਂ ਰੱਦ ਕਰਨੀਆਂ ਪਈਆਂ ਅਤੇ ਕਈ ਦੇਰੀ ਨਾਲ ਚੱਲੀਆਂ।
Advertisement
Advertisement
Advertisement