For the best experience, open
https://m.punjabitribuneonline.com
on your mobile browser.
Advertisement

ਅਨਾਜ ਮੰਡੀ ਬਾਹਰ ਕੂੜਾ ਡੰਪ ਹੋਣ ਕਾਰਨ ਪ੍ਰੇਸ਼ਾਨੀ ਵਧੀ

11:36 AM Jun 16, 2024 IST
ਅਨਾਜ ਮੰਡੀ ਬਾਹਰ ਕੂੜਾ ਡੰਪ ਹੋਣ ਕਾਰਨ ਪ੍ਰੇਸ਼ਾਨੀ ਵਧੀ
ਐੱਸਡੀਐੱਮ ਨੂੰ ਕੂੜੇ ਦਾ ਡੰਪ ਹਟਾਉਣ ਲਈ ਮੰਗ ਪੱਤਰ ਸੌਂਪਦੇ ਹੋਏ ਸਮਾਜ ਸੇਵੀ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 15 ਜੂਨ
ਸ਼ਹਿਰ ਵਿਚ ਜਰਨੈਲੀ ਸੜਕ ’ਤੇ ਅਨਾਜ ਮੰਡੀ ਦੇ ਬਾਹਰ ਬਣੇ ਕੂੜੇ ਦੇ ਡੰਪ ਨੂੰ ਲੈ ਕੇ ਆਮ ਜਨਤਾ ਵਿਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵਾਇਸ ਆਫ਼ ਖੰਨਾ ਸਿਟੀਜ਼ਨ, ਸ੍ਰੀ ਸ਼ਿਵ ਕਾਂਵੜ ਸੇਵਾ ਸੰਘ, ਬਾਬਾ ਗਣਪਤੀ ਸੇਵਾ ਸੰਘ ਨੇ ਇਸ ਕੂੜਾ ਡੰਪ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਹਰਪ੍ਰੀਤ ਸਿੰਘ ਅਤੇ ਅਸ਼ਵਨੀ ਸ਼ਰਮਾ ਨੇ ਐਸਡੀਐਮ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ ਨੂੰ ਮੰਗ ਪੱਤਰ ਸੌਂਪਦਿਆਂ ਕੂੜੇ ਦਾ ਡੰਪ ਚੁਕਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ, ਲੋਕਲ ਬਾਡੀਜ਼ ਮੰਤਰੀ ਪੰਜਾਬ ਸਰਕਾਰ, ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਵੀ ਭੇਜਿਆ ਜਾਵੇਗਾ। ਵਫ਼ਦ ਨੇ ਕਿਹਾ ਕਿ ਏਸ਼ੀਆ ਦੀ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਅਨਾਜ ਮੰਡੀ ਦੇ ਬਾਹਰ ਬਣਿਆ ਕੂੜੇ ਦਾ ਡੰਪ ਸ਼ਹਿਰ ਦੀ ਦਿੱਖ ਨੂੰ ਵੀ ਪ੍ਰਭਾਵਿਤ ਕਰਦਾ ਹੈ ਅਤੇ ਇਸ ਵਿਚੋਂ ਨਿਕਲਦੀ ਬਦਬੂ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਕਾਰਨ ਲੋਕਾਂ ਦੀ ਸਿਹਤ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਕੂੜੇ ਕਰਕਟ ਵਿਚੋਂ ਭੋਜਨ ਦੀ ਤਲਾਸ਼ ਕਰਦੇ ਪਸ਼ੂ ਕਈ ਵਾਰ ਜ਼ਿਆਦਾ ਗਿਣਤੀ ਵਿਚ ਇਕੱਠੇ ਹੋ ਜਾਂਦੇ ਹਨ ਅਤੇ ਲੜਦੇ ਲੜਦੇ ਸੜਕ ’ਤੇ ਆ ਜਾਂਦੇ ਹਨ, ਜਿਸ ਕਾਰਨ ਹਾਦਸੇ ਵੀ ਹੋ ਚੁੱਕੇ ਹਨ। ਉਨ੍ਹਾਂ ਰੇਲਵੇ ਰੋਡ ਚੌਂਕ ਵਿਚ ਬੁਰੀ ਤਰ੍ਹਾਂ ਟੁੱਟੀ ਸਰਵਿਸ ਸੜਕ ’ਤੇ ਪੈਚ ਵਰਕ ਕਰਵਾਉਣ ਦੀ ਮੰਗ ਕੀਤੀ। ਐਸਡੀਐਮ ਨੇ ਵਫ਼ਦ ਨੂੰ ਮਾਮਲੇ ਸਬੰਧੀ ਜਲਦ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿਵਾਇਆ। ਇਸ ਮੌਕੇ ਵਿਕਾਸ ਗੁਪਤਾ, ਸ਼ੇਰ ਸਿੰਘ, ਡਾ.ਰਾਹੁਲ ਸ਼ੁਕਲਾ, ਪਰਮਜੀਤ ਸਿੰਘ ਪੰਮੀ, ਐਡਵੋਕੇਟ ਜਗਰਾਜ ਸਿੰਘ ਬੈਨੀਪਾਲ, ਐਡਵੋਕੇਟ ਸੰਜੀਵ ਸਹੋਤਾ, ਸਤੀਸ਼ ਖੁਰਮੀ, ਸੁਰਿੰਦਰਪਾਲ ਸ਼ਰਮਾ, ਹੰਸ ਰਾਜ ਬਿਰਾਨੀ, ਰਾਜ ਕੁਮਾਰ ਮੈਨਰੋ, ਅਰਵਿੰਦਰ ਸਿੰਘ ਟੀਟੂ, ਹਰਦੀਪ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×