For the best experience, open
https://m.punjabitribuneonline.com
on your mobile browser.
Advertisement

ਆਰਥਿਕ ਤੰਗੀ ਕਾਰਨ ਲੜਕੀ ਨੇ ਫਾਹਾ ਲਿਆ

07:06 PM Jun 29, 2023 IST
ਆਰਥਿਕ ਤੰਗੀ ਕਾਰਨ ਲੜਕੀ ਨੇ ਫਾਹਾ ਲਿਆ
Advertisement

ਪੱਤਰ ਪ੍ਰੇਰਕ

Advertisement

ਭਗਤਾ ਭਾਈ, 28 ਜੂਨ

ਪਿੰਡ ਕੋਠਾ ਗੁਰੂ ਵਿੱਚ ਬੀਤੇ ਕੁਝ ਸਾਲਾਂ ਤੋਂ ਰਹਿ ਰਹੇ ਪਰਵਾਸੀ ਮਜ਼ਦੂਰ ਪਰਿਵਾਰ ਦੀ ਧੀ ਨੇ ਘਰ ਦੀ ਆਰਥਿਕ ਤੰਗੀ ਕਰਕੇ ਫਾਹਾ ਲੈ ਲਿਆ। ਘਟਨਾ ਸਮੇਂ ਮ੍ਰਿਤਕ ਲੜਕੀ ਦਾ ਪਰਿਵਾਰ ਪਿੰਡ ਦੇ ਕਿਸੇ ਕਿਸਾਨ ਦੇ ਖੇਤ ਵਿਚ ਝੋਨਾ ਲਾਉਣ ਗਿਆ ਹੋਇਆ ਸੀ। ਮ੍ਰਿਤਕ ਲੜਕੀ ਜੰਨਤੀਆ (21) ਸੱਤਵੀਂ ਜਮਾਤ ਪਾਸ ਸੀ ਤੇ ਉਹ ਤਿੰਨ ਭੈਣਾਂ ਅਤੇ ਦੋ ਭਰਾਵਾਂ ਦੀ ਛੋਟੀ ਭੈਣ ਸੀ। ਪੀੜਤ ਪਰਿਵਾਰ ਬੇਹੱਦ ਗਰੀਬੀ ਵਿੱਚੋਂ ਗੁਜ਼ਰ ਰਿਹਾ ਹੈ। ਮ੍ਰਿਤਕ ਲੜਕੀ ਦੇ ਪਿਤਾ ਮੁਹੰਮਦ ਦਰਸ਼ ਦੇ ਬਿਆਨਾਂ ‘ਤੇ ਥਾਣਾ ਭਗਤਾ ਭਾਈ ਦੀ ਪੁਲੀਸ ਨੇ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਗਤਾ ਭਾਈ ਦੇ ਪ੍ਰਧਾਨ ਜਸਪਾਲ ਸਿੰਘ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

Advertisement
Tags :
Advertisement
Advertisement
×