ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਸਮਤੀ 1509 ਨੂੰ ਬਿਮਾਰੀ ਲੱਗਣ ਕਾਰਨ ਕਿਸਾਨ ਨੇ ਖੜ੍ਹੀ ਫ਼ਸਲ ਵਾਹੀ

10:19 AM Jul 12, 2024 IST
ਬਾਸਮਤੀ 1509 ਦੀ ਖੜ੍ਹੀ ਫ਼ਸਲ ਵਾਹੁੰਦਾ ਹੋਇਆ ਕਿਸਾਨ।

ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੀ ਸਿਫ਼ਾਰਸ਼ ਕੀਤੀ ਬਾਸਮਤੀ 1509 ਦੀ ਫ਼ਸਲ ਪੰਜਾਬ ਵਿੱਚ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਪਰ ਇਸ ਸਾਲ ਅਗਿਆਤ ਬਿਮਾਰੀ ਕਾਰਨ ਗੁਰੂਸਰ ਸੁਧਾਰ ਦੇ ਅਗਾਂਹਵਧੂ ਕਿਸਾਨ ਜਗਤਾਰ ਸਿੰਘ ਗਿੱਲ ਨੂੰ ਆਪਣੀ 15 ਏਕੜ ਬਾਸਮਤੀ ਦੀ ਫ਼ਸਲ ਬੀਜਣ ਤੋਂ ਤੀਜੇ ਹਫ਼ਤੇ ਹੀ ਵਾਹ ਦੇਣ ਲਈ ਮਜਬੂਰ ਹੋਣਾ ਪੈ ਗਿਆ ਹੈ। ਕਿਸਾਨ ਜਗਤਾਰ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਿੰਡ ਹਿੱਸੋਵਾਲ ਵਿੱਚ ਠੇਕੇ ਉੱਪਰ ਲਈ ਜ਼ਮੀਨ ਦੇ ਕਰੀਬ 15 ਏਕੜ ਰਕਬੇ ਵਿੱਚ ਬਾਸਮਤੀ 1509 ਦੀ ਬਿਜਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਬੀਜਣ ਤੋਂ ਕੁਝ ਦਿਨਾਂ ਬਾਅਦ ‘ਝੰਡਾ ਰੋਗ’ ਦੇ ਲੱਛਣ ਦਿਖਾਈ ਦੇਣ ਲੱਗੇ, ਪਰ ਉਸ ਤੋਂ ਕੁਝ ਦਿਨਾਂ ਬਾਅਦ ਅਗਿਆਤ ਰੋਗ ਕਾਰਨ ਫ਼ਸਲ ਦਾ ਕਰੀਬ 90% ਨੁਕਸਾਨ ਹੁੰਦਾ ਦਿਖਾਈ ਦਿੱਤਾ ਤਾਂ ਬੀਜਣ ਤੋਂ ਤਿੰਨ ਹਫ਼ਤੇ ਬਾਅਦ ਹੀ ਫ਼ਸਲ ਨੂੰ ਵਾਹ ਦੇਣ ਲਈ ਮਜਬੂਰ ਹੋਣਾ ਪਿਆ।
ਜਗਤਾਰ ਸਿੰਘ ਗਿੱਲ ਅਨੁਸਾਰ ਇਸ ਫ਼ਸਲ ਦਾ ਹਰ ਸਾਲ 2 ਤੋਂ 3% ਨੁਕਸਾਨ ਤਾਂ ਹੁੰਦਾ ਹੀ ਹੈ, ਪਰ ਇਸ ਵਾਰ ਇਹ ਨੁਕਸਾਨ 90% ਤੱਕ ਹੋਣ ਕਾਰਨ ਵਾਹ ਦੇਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਬਚਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਯੂਨੀਵਰਸਿਟੀ ਦੀ ਸਿਫ਼ਾਰਸ਼ ਅਨੁਸਾਰ ਬੀਜ ਦੀ ਸੁਧਾਈ ਕਰ ਕੇ ਬਿਜਾਈ ਕੀਤੀ ਗਈ ਸੀ। ਮੁੱਖ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਪ੍ਰਕਾਸ਼ ਸਿੰਘ ਦੇ ਦਫ਼ਤਰੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਿਸਾਨ ਵੱਲੋਂ ਲਿਖਤੀ ਸ਼ਿਕਾਇਤ ਤੋਂ ਬਾਅਦ ਵਿਭਾਗ ਵੱਲੋਂ ਮਾਹਿਰਾਂ ਦੀ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ। ਕਿਸਾਨ ਜਗਤਾਰ ਸਿੰਘ ਨੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੂੰ ਅਪੀਲ ਕੀਤੀ ਹੈ।

Advertisement

ਕਿਸਾਨ ਨੇ ’ਵਰਸਿਟੀ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ: ਅਧਿਕਾਰੀ

ਬਲਾਕ ਸੁਧਾਰ ਦਾ ਵਾਧੂ ਚਾਰਜ ਸਾਂਭ ਰਹੇ ਪੱਖੋਵਾਲ ਬਲਾਕ ਦੇ ਖੇਤੀਬਾੜੀ ਅਫ਼ਸਰ ਡਾ. ਸੁਖਵਿੰਦਰ ਕੌਰ ਗਰੇਵਾਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਬਾਅਦ ਉਨ੍ਹਾਂ ਆਪਣੀ ਰਿਪੋਰਟ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਗਤਾਰ ਸਿੰਘ ਗਿੱਲ ਨੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਦੀ ਇੰਨ-ਬਿੰਨ ਪਾਲਣਾ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਸਮਤੀ 1509 ਦੀ ਪਨੀਰੀ 20 ਜੂਨ ਤੋਂ ਪਹਿਲਾਂ ਨਹੀਂ ਬੀਜੀ ਜਾਣੀ ਚਾਹੀਦੀ ਸੀ ਅਤੇ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਬੀਜਣ ਲਈ 15 ਜੁਲਾਈ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਨੇ ਕਰੀਬ 1 ਮਹੀਨਾ ਪਹਿਲਾਂ ਪਨੀਰੀ ਬੀਜ ਦਿੱਤੀ ਸੀ ਅਤੇ ਫ਼ਸਲ ਵੀ ਮਹੀਨਾ ਪਹਿਲਾਂ ਬੀਜ ਦਿੱਤੀ ਗਈ।

Advertisement
Advertisement
Advertisement