ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਗਾਤਾਰ ਬਾਰਿਸ਼ ਪੈਣ ਕਾਰਨ ਕਿਸਾਨਾਂ ਦੇ ਸਾਹ ਸੂਤੇ

11:05 AM Sep 18, 2023 IST
ਪਟਿਆਲਾ ਦੇ ਜਗਤਾਰ ਨਗਰ ਵਿੱਚ ਐਤਵਾਰ ਨੂੰ ਮੀਂਹ ਦੌਰਾਨ ਗਲੀਆਂ ਵਿੱਚ ਖੜ੍ਹਾ ਪਾਣੀ। -ਫੋਟੋ: ਰਾਜੇਸ਼ ਸੱਚਰ

ਮਾਨਵਜੋਤ ਭਿੰਡਰ
ਡਕਾਲਾ, 17 ਸਤੰਬਰ
ਇਲਾਕੇ ਅੰਦਰ ਅੱਜ ਸਵੇਰ ਵੇਲੇ ਕਈ ਘੰਟੇ ਲਗਾਤਾਰ ਬਾਰਿਸ਼ ਹੋਈ| ਇਸ ਕਾਰਨ ਇਲਾਕੇ ਦੇ ਘੱਗਰ ਕੰਢੇ ਦੇ ਪਿੰਡਾਂ ਦੇ ਕਿਸਾਨ ਕਾਫੀ ਡਰ ਦੇ ਮਾਹੌਲ ਵਿੱਚ ਰਹੇ, ਜਿੱਥੇ ਪਿਛਲੇ ਸਮੇਂ ਹੜ੍ਹਾਂ ਤੋਂ ਕਾਫੀ ਨੁਕਸਾਨ ਹੋਇਆ ਸੀ| ਇਸ ਖੇਤਰ ਵਿੱਚ ਸੈਂਕੜੇ ਏਕੜ ਝੋਨਾ ਕਿਸਾਨਾਂ ਨੂੰ ਦੁਬਾਰਾ ਲਾਉਣਾ ਪਿਆ ਸੀ| ਕਿਸਾਨਾਂ ਨੇ ਦੱਸਿਆ ਕਿ ਭਾਵੇਂ ਝੋਨੇ ਦੀਆਂ ਪਛੇਤੀਆਂ ਫਸਲਾਂ ਨੂੰ ਇਸ ਮੀਂਹ ਦਾ ਕੋਈ ਨੁਕਸਾਨ ਨਹੀ ਹੈ, ਪ੍ਰੰਤੂ ਅਗੇਤੀਆਂ ਕਿਸਮਾਂ ਜਿਹੜੀਆਂ ਨਿਸਰ ਰਹੀਆਂ ਹਨ ਉਨ੍ਹਾਂ ਉੱਤੇ ਮੀਂਹ ਦਾ ਕਈ ਪੱਖਾਂ ਉੱਤੇ ਮਾਰੂ ਅਸਰ ਪੈਣ ਦਾ ਖਦਸ਼ਾ ਹੈ| ਕਿਸਾਨਾਂ ਨੇ ਦੱਸਿਆ ਕਿ ਜਿਹੜੀ ਫਸਲ ਨਿਸਰ ਰਹੀ ਹੈ, ਉਹਦੇ ਦਾਣੇ ਫੋਕਲੇ ਬਣਨ ਦਾ ਡਰ ਹੈ। ਉਂਝ ਦੁਪਹਿਰ ਮਗਰੋਂ ਮੌਸਮ ਆਮ ਵਾਂਗ ਹੋਣ ਤੋਂ ਕਿਸਾਨਾਂ ਨੇ ਸੁੱਖ ਦਾ ਸਾਹ ਵੀ ਲਿਆ| ਇਹ ਵੀ ਦੱਸਿਆ ਜਾ ਰਿਹਾ ਹੈ ਕਿ ਝੋਨੇ ਦੀਆਂ ਪਛੇਤੀਆਂ ਤੇ ਦੇਰ ਨਾਲ ਪੱਕਣ ਵਾਲੀਆਂ ਫਸਲਾਂ ਲਈ ਮੀਂਹ ਵਾਲਾ ਮੌਸਮ ਲਾਹੇਵੰਦ ਹੈ| ਕਰਹਾਲੀ ਸਾਹਿਬ ਦੇ ਕਿਸਾਨ ਯਾਦਵਿੰਦਰ ਸਿੰਘ, ਪ੍ਰਗਟ ਸਿੰਘ ਬਲਬੇੜਾ ਨੇ ਦੱਸਿਆ ਕਿ ਝੋਨੇ ਦੀਆਂ ਜਿਹੜੀਆਂ ਕਿਸਮਾਂ ਪਿਛਲੇ ਸਮੇਂ ਤੋਂ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਜਿਹੀਆਂ ਬਿਮਾਰੀਆਂ ਦੇ ਹਮਲੇ ਦਾ ਸ਼ਿਕਾਰ ਸਨ ਉਨ੍ਹਾਂ ਲਈ ਵੀ ਇਹ ਬਾਰਸ਼ ਕਾਫੀ ਫਾਇਦੇਮੰਦ ਹੈ| ਬਾਰਸ਼ ਦੀ ਕਣੀਆਂ ਨਾਲ ਬਿਮਾਰੀ ਝੜੇਗੀ|ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਜੇ ਤੇਜ਼ ਹਨੇਰੀ ਦੌਰਾਨ ਬਾਰਸ਼ ਹੁੰਦੀ ਤਾਂ ਨਿਸਰ ਰਹੀਆਂ ਫਸਲਾਂ ਲਈ ਵੱਡਾ ਨੁਕਸਾਨ ਹੋਣਾ ਸੀ, ਪ੍ਰੰਤੂ ਬਾਰਸ਼ ਟਿਕ ਕੇ ਹੋਣ ਤੋਂ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਬਿਮਾਰੀਆਂ ਦੀ ਲਪੇਟ ਆਏ ਝੋਨੇ ਲਈ ਬਾਰਸ਼ ਫਾਇਦੇਮੰਦ ਰਹੇਗੀ |

Advertisement

Advertisement