For the best experience, open
https://m.punjabitribuneonline.com
on your mobile browser.
Advertisement

ਟੁੱਟੀਆਂ ਸੜਕਾਂ ਕਾਰਨ ਰੇਲ ਲਾਈਨਾਂ ਤੋਂ ਲੰਘ ਕੇ ਸਕੂਲ ਜਾ ਰਹੇ ਨੇ ਬੱਚੇ

06:45 AM Sep 04, 2024 IST
ਟੁੱਟੀਆਂ ਸੜਕਾਂ ਕਾਰਨ ਰੇਲ ਲਾਈਨਾਂ ਤੋਂ ਲੰਘ ਕੇ ਸਕੂਲ ਜਾ ਰਹੇ ਨੇ ਬੱਚੇ
ਰੇਲਵੇ ਲਾਈਨ ਤੋਂ ਲੰਘ ਕੇ ਸਕੂਲ ਜਾਂਦੇ ਹੋਏ ਬੱਚੇ।
Advertisement

ਜਗਮੋਹਨ ਸਿੰਘ
ਘਨੌਲੀ, 3 ਸਤੰਬਰ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਝੀਲਾਂ ਤੋਂ ਸੁਆਹ ਲੈਣ ਲਈ ਆਉਂਦੇ ਟਿੱਪਰਾਂ ਦਾ ਬਦਲਵਾਂ ਰਸਤਾ ਇਲਾਕੇ ਦੇ ਲੋਕਾਂ ਤੇ ਸਕੂਲ ਪੜ੍ਹਦੇ ਮਾਸੂਮ ਬੱਚਿਆਂ ਲਈ ਮੁਸੀਬਤ ਬਣ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਦੋ ਸਾਲਾਂ ਤੋਂ ਪਿੰਡ ਦਬੁਰਜੀ ਨੇੜੇ ਧਰਨਾ ਲਗਾ ਕੇ ਬੈਠੇ ਧਰਨਾਕਾਰੀ ਕੌਮੀ ਮਾਰਗ ਲਈ ਸੁਆਹ ਢੋਣ ਵਾਲੇ ਟਿੱਪਰਾਂ ਨੂੰ ਪਿੰਡ ਦਬੁਰਜੀ ਤੋਂ ਨਹੀਂ ਲੰਘਣ ਦੇ ਰਹੇ। ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਟਿੱਪਰਾਂ ਦਾ ਮਾਰਗ ਬਦਲ ਦਿੱਤਾ ਹੈ। ਰਾਤ ਸਮੇਂ ਖਾਲੀ ਟਿੱਪਰ ਘਨੌਲੀ ਵੱਲ ਤੋਂ ਭਾਖੜਾ ਨਹਿਰ ਦੀ ਪਟੜੀ ਰਾਹੀਂ ਆਉਂਦੇ ਹਨ ਤੇ ਸੁਆਹ ਨਾਲ ਭਰੇ ਟਿੱਪਰ ਰਾਵਲਮਾਜਰਾ ਪਿੰਡ ਵਾਲੇ ਪਾਸਿਉਂ ਨਹਿਰ ਦੀ ਪਟੜੀ ਰਾਹੀਂ ਲੰਘਦੇ ਹਨ। ਖਾਲੀ ਟਿੱਪਰਾਂ ਦਾ ਥਰਮਲ ਅੰਦਰ ਜਾਣ ਦਾ ਸਮਾਂ ਸ਼ਾਮ 6 ਵਜੇ ਤੋਂ ਬਾਅਦ ਹੈ, ਪਰ ਚਾਲਕ ਤਿੰਨ ਵਜੇ ਹੀ ਨਹਿਰ ਦੀ ਪਟੜੀ ਤੋਂ ਘਨੌਲੀ ਬੱਸ ਸਟੈਂਡ ਤੱਕ ਕਤਾਰ ਲਗਾ ਲੈਂਦੇ ਹਨ। ਇਸ ਕਾਰਨ ਬੱਸ ਸਟੈਂਡ ’ਤੇ ਔਰਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਿੱਪਰਾਂ ਕਾਰਨ ਨੁਕਸਾਨੀ ਸੜਕ ਕਰ ਕੇ ਥਰਮਲ ਪਲਾਂਟ ਨੇੜੇ ਬਣੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਮਾਸੂਮ ਵਿ‌ਦਿਆਰਥੀਆਂ ਨੂੰ ਰੇਲਵੇ ਲਾਈਨ ਰਾਹੀਂ ਸਕੂਲਾਂ ਵਿੱਚ ਜਾਣਾ ਪੈ ਰਿਹਾ ਹੈ।

Advertisement

ਸਮੱਸਿਆ ਡੀਸੀ ਦੇ ਧਿਆਨ ਵਿੱਚ ਲਿਆਂਦੀ: ਮੁੱਖ ਇੰਜਨੀਅਰ
ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸਮੱਸਿਆ ਸਬੰਧੀ ਲਿਖਤੀ ਤੌਰ ’ਤੇ ਡੀਸੀ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ।

Advertisement

ਬੱਚਿਆਂ ਦੀ ਮੁਸ਼ਕਲ ਦਾ ਹੱਲ ਕਰਾਂਗੇ: ਡੀਈਓ
ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਗੌਤਮ ਨੇ ਕਿਹਾ ਕਿ ਰੇਲਵੇ ਲਾਈਨ ਰਾਹੀਂ ਬੱਚਿਆਂ ਦਾ ਲੰਘਣਾ ਖ਼ਤਰਨਾਕ ਹੈ, ਇਸ ਸਮੱਸਿਆ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ।

Advertisement
Author Image

Advertisement