For the best experience, open
https://m.punjabitribuneonline.com
on your mobile browser.
Advertisement

ਕਾਲੇਕੇ-ਮੰਡੀਰਾਂ ਸੜਕ ਨੇੜੇ ਸੀਵਰੇਜ ਬੰਦ ਹੋਣ ਕਾਰਨ ਲੋਕ ਔਖੇ

07:37 AM May 14, 2024 IST
ਕਾਲੇਕੇ ਮੰਡੀਰਾਂ ਸੜਕ ਨੇੜੇ ਸੀਵਰੇਜ ਬੰਦ ਹੋਣ ਕਾਰਨ ਲੋਕ ਔਖੇ
ਗਲੀ ਵਿੱਚ ਖੜ੍ਹਾ ਗੰਦਾ ਪਾਣੀ।
Advertisement

ਯਸ਼ ਚੁਟਾਨੀ
ਬਾਘਾ ਪੁਰਾਣਾ, 13 ਮਈ
ਸ਼ਹਿਰ ਦੀ ਕਾਲੇਕੇ ਸੜਕ ਉੱਪਰ ਪੈਂਦੀ ਸਤਯੁਗ ਕਾਲਬ ਵਾਲੀ ਗਲੀ ਦੇ ਲੋਕ ਸੀਵਰੇਜ ਦੇ ਖੜ੍ਹਦੇ ਗੰਦੇ ਪਾਣੀ ਤੋਂ ਡਾਢੇ ਪ੍ਰੇਸ਼ਾਨ ਹਨ। ਮੰਡੀਰਾਂ ਵਾਲੀ ਸੜਕ ਨਾਲ ਜਾ ਕੇ ਮਿਲਦੀ ਇਸ ਇੱਕ ਕਿਲੋਮੀਟਰ ਲੰਬੀ ਗਲੀ ਉੱਪਰ ਘਰਾਂ ਦੀ ਵੱਡੀ ਗਿਣਤੀ ਹੈ ਅਤੇ ਇਸ ਗਲੀ ਦੀਆਂ ਸੀਵਰੇਜ ਵਾਲੀਆਂ ਪਾਈਪਾਂ ਦੇ ਬੰਦ ਪਏ ਹੋਣ ਕਰਕੇ ਪਾਣੀ ਦੇ ਨਿਕਾਸ ਵਿੱਚ ਵੱਡੀ ਰੁਕਾਵਟ ਹੈ। ਗੰਦਾ ਪਾਣੀ ਲੋਕਾਂ ਦੇ ਘਰਾਂ ਮੂਹਰੇ ਅਕਸਰ ਹੀ ਖੜ੍ਹਾ ਰਹਿੰਦਾ ਹੈ। ਗਲੀ ਦੇ ਵਾਸੀਆਂ ਸਰਬਜੀਤ ਕੌਰ, ਗੁਰਦੀਪ ਸਿੰਘ, ਪਰਮਜੀਤ ਕੌਰ, ਹਰਪ੍ਰੀਤ ਸਿੰਘ, ਹਰਦੀਪ ਕੌਰ, ਰਿੰਕੂ, ਨਿਰੰਜਨ ਸਿੰਘ, ਜਗੀਰ ਸਿੰਘ, ਜੀਨਤ ਰਾਣੀ, ਗੁਰਦਿੱਤ ਸਿੰਘ ਅਤੇ ਰਾਮਵੀਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਬਦਬੂ ਕਾਰਨ ਜਿਉਣਾ ਦੁੱਭਰ ਹੋਇਆ ਪਿਆ ਹੈ। ਓਧਰ ਪੈ ਰਹੀ ਤੇਜ ਗਰਮੀ ਕਾਰਨ ਮੱਖੀ-ਮੱਛਰ ਵੀ ਪਾਣੀ ਉੱਪਰ ਮੰਡਰਾਉਣ ਲੱਗਾ ਹੈ ਜੋ ਬਿਮਾਰੀਆਂ ਨੂੰ ਸੱਦੇ ਦਾ ਸੰਕੇਤ ਹੈ। ਬੱਚੇ ਵੀ ਸਕੂਲ ਜਾਣ ਅਤੇ ਆਉਣ ਸਮੇਂ ਗੰਦੇ ਪਾਣੀ ਦੇ ਟੋਇਆਂ ਵਿੱਚੋਂ ਲੰਘਦੇ ਹਨ। ਗਲੀ ਵਾਸੀਆਂ ਨੇ ਇਸ ਸਬੰਧੀ ਲਿਖਤੀ ਸ਼ਿਕਾਇਤ ਨਗਰ ਕੌਂਸਲ ਨੂੰ ਦਿੰਦਿਆਂ ਮੰਗ ਕੀਤੀ ਕਿ ਪਾਣੀ ਦੇ ਨਿਕਾਸ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਮੁਸ਼ਕਲ ਦੇ ਸਾਹਮਣੇ ਤੋਂ ਨਿਜਾਤ ਮਿਲ ਸਕੇ।

Advertisement

Advertisement
Author Image

Advertisement
Advertisement
×