ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਾਪਰਟੀ ਵਿਵਾਦ ਕਾਰਨ ਮਾਂ-ਪੁੱਤ ਟੈਂਕੀ ’ਤੇ ਚੜ੍ਹੇ

07:58 AM Jul 02, 2024 IST
ਮਾਂ-ਪੁੱਤ ਨੂੰ ਟੈਂਕੀ ਤੋਂ ਉਤਾਰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਹਿਮਾਂਸ਼ੂ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਜੁਲਾਈ
ਇੱਥੇ ਛਾਉਣੀ ਮੁਹੱਲਾ ਸਥਿਤ ਇੱਕ ਔਰਤ ਤੇ ਉਸ ਦਾ ਪੁੱਤਰ ਅੱਜ ਚਾਂਦ ਸਿਨੇਮਾ ਨੇੜੇ ਭਾਈ ਮੰਨਾ ਸਿੰਘ ਨਗਰ ਦੇ ਕੋਲ ਬਣੀ ਨਗਰ ਨਿਗਮ ਦੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ। ਆਸ-ਪਾਸ ਦੇ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਮੌਕੇ ’ਤੇ ਪੁੱਜੀ, ਜਿਨ੍ਹਾਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰੀਕੇ ਦੇ ਨਾਲ ਔਰਤ ਤੇ ਉਸ ਦੇ ਪੁੱਤਰ ਨੂੰ ਥੱਲੇ ਉਤਾਰਿਆ ਤੇ ਇਲਾਜ ਲਈ ਸਿਵਲ ਹਸਪਤਾਲ ਭੇਜਿਆ। ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਪ੍ਰਾਪਰਟੀ ਵਿਵਾਦ ਚੱਲ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਥਾਣਾ ਡਿਵੀਜਨ ਨੰਬਰ 4 ਦੇ ਐੱਸਐੱਚਓ ਹਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਔਰਤ ਤੇ ਉਸ ਦਾ ਪੁੱਤਰ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ ਹਨ। ਉਹ ਆਪਣੀ ਟੀਮ ਦੇ ਨਾਲ ਉਸੇ ਵੇਲੇ ਮੌਕੇ ’ਤੇ ਪੁੱਜੇ। ਨਗਰ ਨਿਗਮ ਦੀ ਟੈਂਕੀ ਵਾਲੀ ਥਾਂ ’ਤੇ ਤਾਲਾ ਲੱਗਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਔਰਤ ਤੇ ਉਸ ਦਾ ਪੁੱਤਰ ਪੌੜੀ ਲਗਾ ਕੇ ਅੰਦਰ ਵੜ੍ਹ ਗਏ ਤੇ ਫਿਰ ਟੈਂਕੀ ’ਤੇ ਚੜ੍ਹ ਗਏ। ਉਨ੍ਹਾਂ ਨੇ ਫਾਇਰ ਬਿ੍ਰਗੇਡ ਦੀ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ। ਇਸ ਦੌਰਾਨ ਉਨ੍ਹਾਂ ਨੇ ਔਰਤ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਲੋਕਾਂ ਅਨੁਸਾਰ ਮਹਿਲਾ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਚੱਲ ਰਹੀ ਹੈ। ਪਤੀ ਦੀ ਮੌਤ ਮਗਰੋਂ ਉਸ ਦਾ ਕਿਸੇ ਨਾਲ ਪ੍ਰਾਪਰਟੀ ਦਾ ਵਿਵਾਦ ਹੈ। ਉਸ ਮਾਮਲੇ ਵਿੱਚ ਹੀ ਉਹ ਪਾਣੀ ਦੀ ਟੈਂਕੀ ’ਤੇ ਚੜ੍ਹੀ ਹੈ। ਕਰੀਬ ਢਾਈ ਘੰਟੇ ਦੀ ਮਿਹਨਤ ਤੋਂ ਬਾਅਦ ਆਖ਼ਰਕਾਰ ਪੁਲੀਸ ਤੇ ਬਾਕੀ ਟੀਮ ਨੇ ਔਰਤ ਤੇ ਉਸ ਦੇ ਪੁੱਤਰ ਨੂੰ ਥੱਲੇ ਉਤਾਰ ਲਿਆ। ਪੁਲੀਸ ਨੇ ਐਬੂਲੈਂਸ ਰਾਹੀਂ ਦੋਵਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਪੁਲੀਸ ਅਨੁਸਾਰ ਮਹਿਲਾ ਦੇ ਬਿਆਨ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement