For the best experience, open
https://m.punjabitribuneonline.com
on your mobile browser.
Advertisement

ਰਾਕੇਟ ’ਚ ਨੁਕਸ ਪੈਣ ਕਾਰਨ ਬੋਇੰਗ ਦੀ ਪਹਿਲੀ ਪੁਲਾੜ ਯਾਤਰੀ ਉਡਾਣ ਮੁਲਤਵੀ

07:06 AM May 08, 2024 IST
ਰਾਕੇਟ ’ਚ ਨੁਕਸ ਪੈਣ ਕਾਰਨ ਬੋਇੰਗ ਦੀ ਪਹਿਲੀ ਪੁਲਾੜ ਯਾਤਰੀ ਉਡਾਣ ਮੁਲਤਵੀ
Advertisement

ਕੇਪ ਕੈਨਵਰਲ (ਅਮਰੀਕਾ), 7 ਮਈ
ਬੋਇੰਗ ਨੇ ਸੋਮਵਾਰ ਰਾਤ ਨੂੰ ਰਾਕੇਟ ’ਚ ਵਾਲਵ ਸਬੰਧੀ ਸਮੱਸਿਆ ਕਾਰਨ ਆਪਣੀ ਪਹਿਲੀ ਪੁਲਾੜ ਵਾਹਨ ਪਰਖ ਮੁਲਤਵੀ ਕਰ ਦਿੱਤੀ। ਨਾਸਾ ਦੇ ਦੋ ਟੈਸਟ ਪਾਇਲਟ ਪ੍ਰੀਖਣ ਦੇ ਤੈਅ ਸਮੇਂ ਤੋਂ ਲਗਪਗ ਦੋ ਘੰਟੇ ਪਹਿਲਾਂ ਉਲਟੀ ਗਿਣਤੀ ਖਤਮ ਹੋਣ ਮਗਰੋਂ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਉਡਾਣ ਲਈ ਬੋਇੰਗ ਦੇ ਸਟਾਰਲਾਈਨਰ ਕੈਪਸੂਲ ’ਚ ਦਾਖਲ ਹੋਏ ਹੀ ਸਨ ਕਿ ਉਦੋਂ ਹੀ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।
ਯੂਨਾਈਟਿਡ ਲਾਂਚ ਅਲਾਇੰਸ ਦੇ ਸੀਈਓ ਟੋਰੀ ਬਰੂਨੋ ਨੇ ਕਿਹਾ ਕਿ ਕੰਪਨੀ ਦੇ ਐਟਲਸ ਰਾਕੇਟ ਦੇ ਉੱਪਰੀ ਹਿੱਸੇ ’ਚ ਇੱਕ ਆਕਸੀਜਨ ਦਬਾਅ-ਰਾਹਤ ਵਾਲਵ ਖੁੱਲ੍ਹਣ ਤੇ ਬੰਦ ਹੋਣ ਲੱਗਾ ਜਿਸ ਨਾਲ ਤੇਜ਼ ਆਵਾਜ਼ ਪੈਦਾ ਹੋਈ। ਬਰੂਨੋ ਨੇ ਕਿਹਾ ਕਿ ਹੋ ਸਕਦਾ ਹੈ ਵਾਲਵ ਆਪਣੇ 200,000 ਜੀਵਨਕਾਲ ਚੱਕਰ ਪਾਰ ਕਰ ਗਿਆ ਹੋਵੇ, ਜਿਸ ਦਾ ਮਤਲਬ ਹੈ ਕਿ ਇਸ ਨੂੰ ਬਦਲਣਾ ਹੋਵੇਗਾ ਅਤੇ ਲਾਂਚ ਅਗਲੇ ਹਫ਼ਤੇ ਤੱਕ ਅੱਗੇ ਵਧਾਉਣਾ ਪੈ ਸਕਦਾ ਹੈ। ਹਾਲਾਂਕਿ ਜੇਕਰ ਇੰਜਨੀਅਰ ਇਹ ਤੈਅ ਕਰ ਸਕੇ ਕਿ ਵਾਲਵ ਹਾਲੇ ਵੀ ਕਾਰਜ ਸੀਮਾ ਦੇ ਅੰਦਰ ਹੈ ਤਾਂ ਪ੍ਰੀਖਣ ਅਮਲਾ ਸ਼ੁੱਕਰਵਾਰ ਤੱਕ ਮੁੜ ਕੋਸ਼ਿਸ਼ ਕਰ ਸਕਦਾ ਹੈ। ਕੈਪਸੂਲ ’ਚ ਸਮੱਸਿਆਵਾਂ ਕਾਰਨ ਕਈ ਸਾਲਾਂ ਤੋਂ ਪੈਂਡਿੰਗ ਬੋਇੰਗ ਦੀ ਪਹਿਲੀ ਉਡਾਣ ਇੱਕ ਵਾਰ ਫਿਰ ਅੱਗੇ ਪੈ ਗਈ ਹੈ। ਬਰੂਨੋ ਨੇ ਕਿਹਾ, ‘‘ਅਸੀਂ ਆਪਣੇ ਨਿਯਮਾਂ ਤੇ ਪ੍ਰਕਿਰਿਆਵਾਂ ’ਤੇ ਕਾਇਮ ਹਾਂ ਅਤੇ ਪ੍ਰੀਖਣ ਟਾਲ ਦਿੱਤਾ ਹੈ।’’ -ਏਪੀ

Advertisement

Advertisement
Author Image

joginder kumar

View all posts

Advertisement
Advertisement
×