ਦੁਬਈ ਚੈਂਪੀਅਨਸ਼ਿਪ: ਸਵਿਤੋਲੀਨਾ ਵੱਲੋਂ ਜਿੱਤ ਦਰਜ
06:23 AM Feb 18, 2025 IST
Advertisement
ਦੁਬਈ, 17 ਫਰਵਰੀ
ਦੋ ਵਾਰ ਦੀ ਸਾਬਕਾ ਚੈਂਪੀਅਨ ਇਲੀਨਾ ਸਵਿਤੋਲੀਨਾ ਨੇ ਦੁਬਈ ਚੈਂਪੀਅਨਸ਼ਿਪ ਦੇ ਪਹਿਲੇ ਗੇੜ ਵਿੱਚ ਪਿਛਲੀ ਉਪ ਜੇਤੂ ਰੂਸ ਦੀ ਅੰਨਾ ਕਾਲਿਨਸਕਾਇਆ ਨੂੰ 6-1, 6-2 ਨਾਲ ਹਰਾ ਦਿੱਤਾ।
ਕਾਲਿਨਸਕਾਇਆ ਪਿਛਲੇ ਸਾਲ ਕੁਆਲੀਫਾਇੰਗ ਗੇੜ ਰਾਹੀਂ ਪੁੱਜੀ ਸੀ ਅਤੇ ਉਸ ਨੇ ਲਗਾਤਾਰ ਸਿਖਰਲੇ ਦਸ ਵਿੱਚ ਸ਼ਾਮਲ ਤਿੰਨ ਖਿਡਾਰੀਆਂ ਨੂੰ ਹਰਾਇਆ ਸੀ। ਇਸ ਵਿੱਚ ਵਿਸ਼ਵ ਦੀ ਅੱਵਲ ਨੰਬਰ ਈਗਾ ਸਵਿਆਤੇਕ ਵੀ ਸ਼ਾਮਲ ਸੀ। ਹਾਲਾਂਕਿ, ਇਸ ਵਾਰ ਉਹ ਯੂਕਰੇਨ ਦੀ ਸਵਿਤੋਲੀਨਾ ਸਾਹਮਣੇ ਨਹੀਂ ਟਿਕ ਨਹੀਂ ਸਕੀ। ਹੁਣ ਸਵਿਤੋਲੀਨਾ ਦਾ ਸਾਹਮਣਾ ਰੇਬੈਗਾ ਸਰਾਮਕੋਵਾ ਜਾਂ ਕਲਾਰਾ ਟਾਊਨ ਨਾਲ ਹੋਵੇਗਾ। ਇਸ ਦੌਰਾਨ ਸਾਬਕਾ ਯੂਐੱਸ ਓਪਨ ਚੈਂਪੀਅਨ ਐਮਾ ਰਾਡੂਕਾਨੂ ਨੇ ਮਾਰੀਆ ਸੱਕਾਰੀ ਨੂੰ 6-4, 6-2 ਨਾਲ ਸ਼ਿਕਸਤ ਦਿੱਤੀ। ਹੁਣ ਉਹ 14ਵਾਂ ਦਰਜਾ ਪ੍ਰਾਪਤ ਕੈਰੋਲੀਨਾ ਮੁਚੋਵਾ ਖ਼ਿਲਾਫ਼ ਮੈਦਾਨ ਵਿੱਚ ਉਤਰੇਗੀ। -ਪੀਟੀਆਈ
Advertisement
Advertisement
Advertisement
Advertisement