ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲਾਂ ਵਿੱਚ ਨਵੇਂ ਟੈਸਟਾਂ ਰਾਹੀਂ ਤਜਰਬੇ ਕਰਨ ਦਾ ਡੀਟੀਐੱਫ ਵੱਲੋਂ ਵਿਰੋਧ

11:20 AM Sep 02, 2024 IST
ਜਾਣਕਾਰੀ ਦਿੰਦੇ ਹੋਏ ਡੀਟੀਐੱਫ ਦੇ ਆਗੂ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 1 ਸਤੰਬਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵੱਸਥੀ ਨੇ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਸਮਰੱਥ ਮਿਸ਼ਨ ਅਤੇ ਹੁਣ ਕੰਪੀਟੈਂਸੀ ਇਨਹਾਂਸਮੈਂਟ ਟੈਸਟਾਂ ਰਾਹੀਂ ਨਿੱਤ ਨਵੇਂ ਤਜਰਬੇ ਕਰਨ ਦੀ ਨੀਤੀ ਨੂੰ ਸਕੂਲੀ ਸਿੱਖਿਆ ਨੂੰ ਲੀਹੋ ਲਾਹੁਣ ਦੀ ਸਾਜ਼ਿਸ਼ ਦੱਸਿਆ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਹਿਲਾਂ ਅਪਰੈਲ, ਮਈ ਅਤੇ ਜੁਲਾਈ ਮਹੀਨਿਆਂ ਵਿੱਚ ਵਿਦਿਆਰਥੀਆਂ ਨੂੰ ਸਮਰੱਥ ਮਿਸ਼ਨ ਅਧੀਨ ਵੱਖ-ਵੱਖ ਗਤੀਵਿਧੀਆਂ ਅਤੇ ਕਿਰਿਆਵਾਂ ਰਾਹੀਂ ਪੜ੍ਹਾਉਣ ਦਾ ਟੀਚਾ ਮਿਥਿਆ ਸੀ ਜਿਸ ਦਾ ਉਦੇਸ਼ ਸਿੱਖਿਆ ਵਿੱਚ ਪਛੜ ਰਹੇ ਵਿਦਿਆਰਥੀਆਂ ਨੂੰ ਬਾਕੀਆਂ ਨਾਲ ਰਲਾਉਣਾ ਸੀ ਪਰ ਇਸ ਦਾ ਨੁਕਸਾਨ ਹੁਸ਼ਿਆਰ ਵਿਦਿਆਰਥੀ ਨੂੰ ਹੋਇਆ। ਹੁਣ ਕੰਪੀਟੈਂਸੀ ਇਨਹਾਂਸਮੈਂਟ ਟੈਸਟਾਂ ਰਾਹੀਂ ਵਿਭਾਗ ਵੱਲੋਂ ਸਾਰਿਆਂ ਬੱਚਿਆਂ ਦੇ ਉੱਚ ਪੱਧਰ ਦੀ ਮਾਨਸਿਕਤਾ ਦੀ ਪਰਖ ਕੀਤੀ ਜਾ ਰਹੀ, ਜਿਸ ਵਿੱਚ ਅਸਲ ’ਚ ਕੁੱਝ ਕੁ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਸਾਰੇ ਵਿਦਿਆਰਥੀ ਕਾਫੀ ਪਛੜੇ ਹੋਏ ਹਨ। ਹੁਣ ਉਨ੍ਹਾਂ ਹੀ ਵਿਦਿਆਰਥੀਆਂ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਅਧੀਨ ਘੋੜੇ ਦੀ ਚਾਲ ਨਾਲ ਸਿਖਾਉਣ ਦੇ ਉੱਪਰੀ ਆਦੇਸ਼ਾਂ ਦੀ ਪਾਲਣਾ ਕਰਨ ਦੀ ਸਥਿਤੀ ਬਣ ਗਈ ਹੈ।
ਸੂਬਾ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਅਸਲ ਵਿੱਚ ਇਹ ਸਭ ਨਵੰਬਰ 2024 ਵਿੱਚ ਹੋਣ ਵਾਲੇ ‘ਪਰਖ’ ਨਾਂ ਦੇ ਸਰਵੇਖਣ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਇਸ ਸਰਵੇਖਣ ‘ਪਰਖ’ ਦੀ ਤਿਆਰੀ ਕਰਾ ਕੇ ਪੰਜਾਬ ਦੀ ਸਿੱਖਿਆ ਨੂੰ ਬਹੁਤ ਵਧੀਆ ਸਾਬਿਤ ਕੀਤਾ ਜਾ ਸਕੇ। ਭਾਵੇਂ ਇਹ ਸਰਵੇਖਣ ਤੀਸਰੀ, ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦਾ ਹੋਣਾ ਹੈ, ਪਰ ਪੰਜਾਬ ਦੇ ਸਿੱਖਿਆ ਵਿਭਾਗ ਨੇ ਤੀਸਰੀ ਤੋਂ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਲਈ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਤਿਆਰ ਕਰਕੇ ਹਰ ਰੋਜ਼ ਵਰਕਸ਼ੀਟਾਂ ਰਾਹੀਂ ਅਧਿਆਪਕਾਂ ਨੂੰ ਸਿਲੇਬਸ ਦੇ ਨਾਲ-ਨਾਲ ਉਨ੍ਹਾਂ ਸ਼ੀਟਾਂ ਤੋਂ ਕੰਮ ਕਰਾਉਣ ਦੇ ਹੁਕਮ ਚਾੜ੍ਹੇ ਗਏ ਹਨ। ਅਧਿਆਪਕਾਂ ਵੱਲੋਂ ਪੰਦਰਵਾੜੇ ਬਾਅਦ ਹੋਣ ਵਾਲੇ ਟੈਸਟਾਂ ਦੇ ਹਰੇਕ ਪ੍ਰਸ਼ਨ ਦਾ ਇੰਦਰਾਜ ਕਰਨਾ ਹੈ। ਅਧਿਆਪਕਾਂ ਵੱਲੋਂ ਇਸ ਨੂੰ ਗੈਰ ਜ਼ਰੂਰੀ ਕ੍ਰਿਆ ਵਿੱਚ ਅਧਿਆਪਕਾਂ ਨੂੰ ਉਲਝਾ ਕੇ ਸਕੂਲੀ ਸਿੱਖਿਆ ਨੂੰ ਲੀਹੋਂ ਲਾਹੁਣ ਦੀ ਸਾਜ਼ਿਸ਼ ਕਿਹਾ ਜਾ ਰਿਹਾ ਹੈ। ਸਕੂਲਾਂ ਵਿੱਚ ਕਲਰਕਾਂ ਦੀ ਘਾਟ ਹੋਣ ਕਾਰਨ ਕਲਰਕਾਂ ਵਾਲੇ ਅਨੇਕਾਂ ਕੰਮ ਅਧਿਆਪਕਾਂ ਵਲੋਂ ਹੀ ਕੀਤੇ ਜਾ ਰਹੇ ਹਨ।

Advertisement

Advertisement