ਡੀਟੀਐੱਫ ਦਾ ਚੋਣ ਇਜਲਾਸ 4 ਅਗਸਤ ਨੂੰ
07:28 AM Jul 31, 2024 IST
ਮਾਨਸਾ (ਪੱਤਰ ਪ੍ਰੇਰਕ) :ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ) ਦੇ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਨੇ ਦੱਸਿਆ ਕਿ ਜਥੇਬੰਦੀ ਦਾ 4 ਅਗਸਤ ਨੂੰ ਬਠਿੰਡਾ ਵਿਖੇ ਸੂਬਾ ਚੋਣ ਇਜਲਾਸ ਹੋਵੇਗਾ, ਜਿਸ ਦੀਆਂ ਮਾਨਸਾ ਜ਼ਿਲ੍ਹੇ ਵਿੱਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਇਜਲਾਸ ਵਿੱਚ ਪੰਜਾਬ ਭਰ ਤੋਂ ਡੈਲੀਗੇਟ ਹਿੱਸਾ ਲੈਣਗੇ ਅਤੇ ਡੀ.ਟੀ.ਐਫ਼. ਦੇ ਪਿਛਲੇ ਜਥੇਬੰਦਕ ਕੰਮਾਂ ਦਾ ਮੁਲਾਂਕਣ ਅਤੇ ਪਿਛਲੇ ਸਮੇਂ ਦੀਆਂ ਪ੍ਰਾਪਤੀਆਂ ਅਤੇ ਕਮੀਆਂ ’ਤੇ ਚਰਚਾ ਕਰਨ ਤੋਂ ਬਾਅਦ ਨਵੀਂ ਸੂਬਾਈ ਲੀਡਰਸ਼ਿਪ ਦੀ ਚੋਣ ਕੀਤੀ ਜਾਵੇਗੀ।
Advertisement
Advertisement